Friday, March 20, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 12 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਕਾਊਂਟਰ ਇੰਟੇਲੀਜੈਂਸ ਵਲੋਂ 3 ਸ਼ੱਕੀ ਸਿੱਖ ਨੌਜਵਾਨ ਗ੍ਰਿਫਤਾਰ, ਦੋ ਵਿਦੇਸ਼ੀ ਪਿਸਤੋਲ ਤੇ ਕਾਰਤੂਸ ਬਰਾਮਦ।

▶ ਇੰਗਲੈਂਡ, ਬੈਲਜੀਅਮ, ਪਾਕਿਸਤਾਨ ਨਾਲ ਜੁੜੇ ਤਾਰ – ਜਾਂਚ ਜਾਰੀ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ -ਆਈ.ਜੀ ਐਮ ਫਾਰੂਕੀ ।

▶ ਮਨਪ੍ਰੀਤ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਵਾਲਾ ਹਾਲ ਹੋਵੇਗਾ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ – ਸੁਖਬੀਰ ਬਾਦਲ।

▶ ਮੈਨੀਫੈਸਟੋ ਦੇ ਸਿਲਸਿਲੇ ‘ਚ ਆਮ ਜਨਤਾ ਨਾਲ ਸੰਪਰਕ ਕਰਨ ਲਈ ਅੰਮ੍ਰਿਤਸਰ ਪੁੱਜੇ ਬੀਬੀ ਰਜਿੰਦਰ ਕੌਰ ਭੱਠਲ ਤੇ ਮਨਪ੍ਰੀਤ ਬਾਦਲ – 5 ਜਿਲਿਆਂ ਦਾ ਕਰਨਗੇ ਦੌਰਾ।

▶ ਆਪ ਵਲੋਂ ਟਿੱਕਟਾਂ ਵੰਡਦੇ ਸਾਰ ਹੀ ਸ਼ੁਰੂ ਹੋਈ ਬਗਾਵਤ, 2017 ਲਈ ‘ਆਪ’ ਕੋਲ ਨਹੀਂ ਕੋਈ ਚਿਹਰਾ – ਬੀਬੀ ਭੱਠਲ।

▶ ਸੰਜੇ ਸਿੰਘ ਦਾ ਪਲਟਵਾਰ, ਚਿਹਰਾ ਮੌਜੂਦ ਹੈ ‘ਆਪ’ ਕੋਲ, ਸਮਾਂ ਆਉਣ ‘ਤੇ ਹੋਵੇਗਾ ਖੁਲਾਸਾ।

▶ ਕੈਪਟਨ ਵਲੋਂ ਦੰਗਾ ਪੀੜ੍ਹਤਾਂ ਕੋਲੋਂ ਪੈਸੇ ਲੈਣ ਦੇਣ ਦੋਸ਼ਾਂ ‘ਤੇ ਬੋਲੇ ਫੂਲਕਾ – ਦੋਸ਼ ਬੇਬੁਨਿਆਦ ਸਬੂਤ ਹਨ ਤਾਂ ਪੇਸ਼ ਕਰਨ ਕੈਪਟਨ – ਮਾਨਹਾਨੀ ਕੇਸ ਦੀ ਦਿੱਤੀ ਚਿਤਾਵਨੀ।

▶ ਅਮਰੀਕਾ ਦੇ ਕੈਲੀਫੋਰਨੀਆਂ ਵਿਖੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ – ਸ਼੍ਰੋਮਣੀ ਕਮੇਟੀ ਨੇ ਸਖਤ ਕਾਰਵਾਈ ਦੀ ਕੀਤੀ ਮੰਗ।

▶ ਜਲੰਧਰ ਗਗਨੇਜਾ ਹਮਲਾ ਮਾਮਲਾ – ਪੁਲਿਸ ਨੇ ਕਿਹਾ ਅੱਗੇ ਵਧ ਰਹੀ ਹੈ ਐਸ.ਆਈ.ਟੀ ਦੀ ਜਾਂਚ । ।

▶ ਦਿੱਲੀ – ਕਿਸਾਨਾਂ ਨੂੰ ਛੇਤੀ ਮਿਲੇਗਾ ਮੁਆਵਜਾ – ਨੀਤੀ ਆਯੋਗ ਲੱਭੇਗਾ ਆਸਾਨ ਤਰੀਕਾ।

▶ ਅੰਮ੍ਰਿਤਸਰ ਵਿੱਚ ਪਿਆ ਮੋਲੇਧਾਰ ਮੀਂਹ, ਜਨਜੀਵਨ ਰੁਕਿਆ– ਸ਼ਹਿਰ ਹੋਇਆ ਪਾਣੀ ਪਾਣੀ– ਸੀਵਰੇਜ਼ ਸਿਸਟਮ ਦੀ ਖੁੱਲੀ ਪੋਲ।

▶ ਯੂ.ਪੀ ਦੇ ਗਾਜ਼ੀਆਬਾਦ ‘ਚ ਭਾਜਪਾ ਆਗੂ ਬ੍ਰਿਜਪਾਲ ਤੇਵਤੀਆ ‘ਤੇ ਜਾਨਲੇਵਾ ਹਮਲਾ– ਗੰਭੀਰ ਜਖਮੀ ਹਾਲਤ ‘ਚ ਪੰਜ ਸਾਥੀਆਂ ਸਮੇਤ ਹਸਪਤਾਲ ਦਾਖਲ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਹਨ ਕਰੀਬੀ।

▶ ਪਠਾਨਕੋਟ – ਕਸਬਾ ਇੰਦੋਰਾ ਦਾ ਪੁਲ ਰੁੜਿਆ, ਪੰਜਾਬ ਦੇ ਪਿੰਡਾਂ ਨਾਲੋਂ ਟੁੱਟਾ ਹਿਮਾਚਲ ਦਾ ਸੰਪਰਕ।

▶ ਰਾਜਸਥਾਨ ਦੇ ਚਿਤੋੜਗੜ੍ਹ ਦੀ ਬਰੂਦ ਫੈਕਟਰੀ ਵਿੱਚ ਧਕਾਮਾ – 3 ਮਰੇ, ਕਈ ਜਖਮੀ।

▶ ਰੀਓ ਓਲੰਪਿਕ ‘ਚ ਨਿਰਾਸ਼ਾ – ਭਾਰਤ ਦੀ ਹਾਕੀ ਟੀਮ ਹਾਰੀ, 2-1 ਨਾਲ ਜਿੱਤਿਆ ਨੀਦਰਲੈਂਡ।

▶ ਹਰਿਆਣਾ ਦੇ ਕਰਨਾਲ ‘ਚ ਜੂਨੀਅਰ ਤੈਰਾਕੀ ਨੈਸ਼ਨਲ ਖਿਡਾਰੀ ਸਾਗਰ ਰਾਣਾ ਦਾ ਸਿਰ ਪ੍ਰੈਕਟਿਸ ਦੌਰਾਨ ਫਰਸ਼ ਨਾਲ ਵੱਜਾ – ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ।

▶ ਰੀਓ ਓਲੰਪਿਕ ‘ਚ ਪੀ.ਵੀ ਸੰਧੂ ਨੇ ਬੈਡਮਿੰਟਨ ‘ਚ ਪਹਿਲਾ ਮੈਚ ਜਿੱਤਿਆ।

▶ ਜਗਦੀਸ਼ ਭੋਲਾ, ਚਾਹਲ, ਬਿੱਟੂ ਔਲਖ ਸਮੇਤ ਡਰੱਗ ਮਾਮਲੇ ‘ਚੋਂ 5 ਬਰੀ – 2 ਨੂੰ ਹੋਈ 12-12 ਸਾਲ ਕੈਦ ਤੇ ਇਕ-ਇਕ ਲੱਖ ਜੁਰਮਾਨਾ।

▶ ਅੰਮ੍ਰਿਤਸਰ ‘ਚ 15 ਕਿਲੋ ਅਫੀਮ ਸਮੇਤ ਤਿੰਨ ਤਸਕਰ ਗ੍ਰਿਫਤਾਰ।

▶ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਦੇਸ਼ ਦੇ ਗਊ ਰੱਖਿਅਕ ਦਲਾਂ ਨਾਲ ਮੀਟਿੰਗਾ ਕਰਨ ਦਾ ਐਲਾਨ।

▶ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ 35ਵੇਂ ਦਿਨ ਵੀ ਜਾਰੀ ਰਿਹਾ ਕਰਫੀਊ – ਮੁਸੀਬਤ ‘ਚ ਫਸੇ ਲੋਕ।

▶ ਮੁਕਤਸਰ – ਸੁਖਬੀਰ ਬਾਦਲ ਨੇ ਮਨਪ੍ਰੀਤ ‘ਤੇ ਕੱਸਿਆ ਵਿਅੰਗ– ਸਕੇ ਤਾਏ ਦਾ ਨਾ ਬਣਨ ਵਾਲਾ, ਲੋਕਾਂ ਦਾ ਕੀ ਬਣੇਗਾ।

▶ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹਨੀਫ ਮੁਹੰਮਦ ਦੇ ਦਿਹਾਂਤ ਦੀ ਖਬਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply