ਅੰੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਸ਼: ਨਿਰਨਲ ਸਿੰਘ ਅਤੇ ਸ: ਗੁਰਿੰਦਰ ਸਿੰਘ ਚਾਵਲਾ ਸ੍ਰੀ ਗੁਰੁ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਮਜੀਠਾ ਰੋਡ ਬਾਈ ਪਾਸ ਦੇੇ ਨਵੇਂ ਮੈਂਬਰ ਇੰਚਾਰਜ ਨਿਯੁਕਤ ਕੀਤੇ ਗਏ ਹਨ। ਮਿਹਨਤੀ, ਗੁਰੁ ਘਰ ਨਾਲ ਜੁੜੇ ਅਤੇ ਸੁਲਝੇ ਹੋਏ ਵਿਚਾਰਾਂ ਵਾਲੇ ਸ: ਨਿਰਮਲ ਸਿੰਘ ਚੀਫ ਖਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਤੇ ਸ੍ਰੀ ਗੁਰੁ ਅਮਰਦਾਸ ਬਿਰਧਘਰ ਦੇ ਮੈਂਬਰ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਸ: ਗੁਰਿੰਦਰ ਸਿੰਘ ਚਾਵਲਾ ਨਵੀਆਂ ਉਸਾਰੂ ਪ੍ਰਬੰਧਕ ਨੀਤੀਆਂ ਦੇ ਮਾਹਿਰ ਹਨ।
ਨਵਨਿਯੁਕਤ ਮੈਂਬਰਜ ਸਾਹਿਬਾਨ ਦਾ ਸਕੂਲ ਵਲੋਂ ਸੁਆਗਤ ਕੀਤਾ ਗਿਆ।ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ ਤੇ ਸ: ਰਾਜਮੋਹਿੰਦਰ ਸਿੰਘ ਮਜੀਠੀਆ ਨੇ ਉਹਨਾਂ ਨੂੰ ਗੁਲਦਸਤਾ ਭੇਂਟ ਕਰਕੇ ਸ਼ੁਭ ਇਛਾਵਾਂ ਦਿੱਤੀਆਂ। ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋ ਉਹਨਾਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪਦਿਆਂ ਆਸ ਕੀਤੀ ਗਈ ਕਿ ਅਗਾਂਹ ਵਧੂ ਸੋਚ ਦੇ ਮਾਲਕ ਨਵੇਂ ਮੈਂਬਰ ਇੰਚਾਰਜਾਂ ਦੀ ਅਗੁਵਾਈ ਹੇਠ ਸਕੂਲ਼ ਵਿਕਾਸ ਪਖੋਂ ਨਵੀਆਂ ਪੁਲਾਘਾਂ ਪੁੱਟੇਗਾ।ਸ਼: ਨਿਰਨਲ ਸਿੰਘ ਅਤੇ ਸ: ਗੁਰਿੰਦਰ ਸਿੰਘ ਚਾਵਲਾ ਨੇ ਚੀਫ ਖਾਲਸਾ ਦੀਵਾਨ ਮੈਨੇਂਜਮੈਂਟ ਦਾ ਉਹਨਾਂ ਨੂੰ ਇਹ ਸੇਵਾ ਸੋਂਪਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸੋਂਪੀ ਗਈ ਇਸ ਸੇਵਾ ਨੂੰ ਪੂਰੇ ਤਨ ਮਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਇਜੀ: ਜਸਪਾਲ ਸਿੰਘ, ਸ: ਰਣਬੀਰ ਸਿੰਘ ਚੋਪੜਾ ,ਪ੍ਰਿਸੀਪਲ ਦਪਿੰਦਰ ਕੌਰ ਤੇ ਸਕੂਲ ਸਟਾਫ ਮੌਜੂਦ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media