Tuesday, July 28, 2026

ਜੇਲ ਮੰਤਰੀ ਪੰਜਾਬ ਸਰਵਣ ਸਿੰਘ ਫਿਲੌਰ ਵਲੋਂ ਅਸਤੀਫਾ

PPN220515
ਚੰਡੀਗੜ, 22 ਮਈ (ਪੰਜਾਬ ਪੋਸਟ ਬਿਊਰੋ) –  ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਤੋਂ ਬਾਅਦ ਜੇਲ ਮੰਤਰੀ ਪੰਜਾਬ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਿਥੇ ਸ਼੍ਰੀ ਅਨਿਲ ਜੋਸ਼ੀ ਨੇ ਆਪਣਾ ਅਸਤੀਫਾ ਸੰਸਦੀ ਚੋਣਾਂ ਵਿੱਚ ਸੀਨੀਅਰ ਭਾਜਪਾ ਆਗੂ ਦੀ ਅੰਮ੍ਰਿਤਸਰ ਤੋਂ ਹੋਈ ਕਰਾਰੀ ਹਾਰ ਤੋਂ ਬਾਅਦ ਆਇਆ ਉਥੇ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣੇ ਬੇਟੇ ਦਮਨਬੀਰ ਸਿੰਘ  ਦਾ ਨਾਂ ਅਰਬਾਂ ਦੇ ਡਰੱਗ ਮਾਮਲੇ ਵਿੱਚ ਆਉਣ ‘ਤੇ ਦਿਤਾ ਹੈ। ਦਮਨਬੀਰ ਸਿੰਘ ਦਾ ਨਾਮ ਡਰੱਗ ਸਮਗਲਿੰਗ ‘ਚ ਪੁਲਿਸ ਦੇ ਬਰਖਾਸਤ ਭੋਲਾ ਪਾਸੋਂ ਈ.ਡੀ ਵਲੋਂ ਕੀਤੀ ਗਈ ਪੁੱਛ-ਗਿੱਛ ਸਮੇਂ ਫਰਵਰੀ ਮਹੀਨੇ ਸਾਹਮਣੇ ਆਇਆ ਸੀ ।ਸ੍ਰ. ੀਪਲੌਰ ਦਾ ਕਹਿਣਾ ਹੈ ਕਿ ਬੇਸ਼ੱਕ ਉਨਾਂ ਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਆਇਆ ਫਿਰ ਵੀ ਉਹ ਆਪਣੇ ਪਰਿਵਾਰਿਕ ਮੈਂਬਰ ਦਾ ਨਾਮ ਭੋਲਾ ਮਾਮਲੇ ‘ਚ ਆਉਣ ਕਰਕੇ ਉਹ ਨੈਤਿਕ ਤੌਰ ‘ਤੇ ਅਸਤੀਫਾ ਦੇ ਰਹੇ ਹਨ।  ਇਸ ਤੋਂ ਇਲਾਵਾ ਸੰਸਦੀ ਸੀਟ ਜਲੰਧਰ ਦੀ ਚੋਣ ਵਿੱਚ ਉਨਾਂ ਦੇ ਹਲਕੇ ਕਰਤਾਰਪੁਰ ‘ਚ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂ ਦੀ 13000 ਵੋਟਾਂ ਨਾਲ ਹਾਰ ਵੀ ਅਸਤੀਫੇ ਦਾ ਕਾਰਣ ਦੱਸੀ ਜਾਂਦੀ ਹੈ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply