ਪੈਨਸਰਾਂ, ਆਸ਼ਰਿਤਾਂ ਤੇ ਅਸਧਾਰਨ ਪੈਨਸਨਰਾਂ ਨੂੰ ਮਹਿੰਗਾਈ ਭੱਤਾ ਨਕਦ ਦਿੱਤਾ ਜਾਵੇ
ਬਟਾਲਾ, 22 ਮਈ (ਬਰਨਾਲ) – ਪੰਜਾਬ ਸਰਕਾਰ ਮੁਲਾਜ਼ਮਾ ਅਤੇ ਖਾਸ ਕਰਕੇ ਪੈਨਸਨਰਾਂ ਦੇ ਹਿੱਤਾਂ ਵਾਸਤੇ ਸੁਹਿਰਦ ਨਹੀ ਜਾਪਦੀ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਟਾਲਾ ਦੀ ਪੈਨਸਨਰ ਸੱਥ ਹਜੀਰਾ ਪਾਰਕ ਬਟਾਲਾ ਵਿਖੇ ਇੱਕ ਹੋਈ ਜਰੂਰੀ ਤੇ ਹੰਗਾਮੀ ਮੀਟਿੰਗ ਵਿਚ ਪੈਨਸਨਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਪੈਨਸਨਰਾਂ, ਪਰਿਵਾਰਕ ਪੈਨਸਨਰਾਂ, ਅਸਧਾਰਨ ਪੈਨਸਰਾਂ ਨੂੰ ਮਿਤੀ 1-1-2014 ਤੋ ਮਹਿੰਗਾਈ ਭੱਤੇ ਦੀ ਰਾਹਤ ਦੀ ਕਿਸਤ ਦੇਣ ਦਾ ਐਲਾਨ ਕੀਤਾ ਪਰ ਇਸ ਦੀ ਅਦਾਇਗੀ 1-12-2014 ਤੋ ਬਾਅਦ ਮਿਲਣ ਵਾਲੀ ਪੈਨਸਨ ਨਾਲ ਕੀਤੀ ਜਾਵੇਗੀ । ਇਸ ਦੇ ਨਾਲ ਹੀ ਪੈਨਸਨਰਾਂ, ਪਰਿਵਾਰਕ ਪੈਨਸਨਰਾਂ, ਅਸਧਾਰਨ ਪੈਨਸਨਰਾਂ ਦੀ ਮਹਿੰਗਾਈ ਰਾਹਤ ਬੇਸਿਕ ਪੈਨਸ਼ਨ ਤੇ ਮੌਜੂਦਾ 90 ਪ੍ਰਤੀਸਤ ਤੋ ਵਧ ਕੇ 100 ਪ੍ਰਤੀਸਤ ਹੋ ਜਾਵੇਗੀ । ਸਰਕਾਰ ਵੱਲੋ ਜਨਵਰੀ 2014 ਤੋ 30 ਜੂਨ 2014 ਤੱਕ ਦਾ ਬਕਾਇਆ ਦੇਣ ਬਾਰੇ ਫੈਸਲਾ ਬਾਅਦ ਵਿਚ ਲਿਆ ਜਾਵੇਗਾ । ਇਸ ਦੇ ਨਾਲ ਹੀ ਸਰਕਾਰ ਨੇ ਫੈਸਲਾ ਕੀਤਾ ਹੈ 1-7-2013 ਤੋ 31-1-2014 ਤੱਕ ਦੇ 10 ਫੀਸਦੀ ਮਹਿੰਗਾਈ ਭੱਤੇ ਦਾ ਬਕਾਇਆ 15 ਅਗਸਤ 2014 ਤੋ ਬਾਅਦ ਨਗਦ ਕੀਤਾ ਜਾਵੇਗਾ ਤੇ ਬਕਾਇਆ ਰਾਸੀ ਪੈਨਸਨਰਾਂ ਦੇ ਬੈਕ ਖਾਤਿਆਂ ਵਿਚ ਕੀਤੀ ਜਾਣੀ ਹੈ । ਪਰ ਹਜੀਰਾ ਪਾਰਕ ਬਟਾਲਾ ਵਿਖੇ ਇਕੱਤਰ ਪੈਨਸਨਰਾ ਨੇ ਕਿਹਾ ਕਿ ਤੋੜ ਤੋੜ ਕਿ ਮਹਿੰਗਾਈ ਭੱਤੇ ਦੀਆਂ ਕਿਸਤਾ ਦੇਣ ਨਾਲ ਪੈਨਸਨਰਾਂ ਵਿਚ ਨਿਰਾਸਾ ਪਾਈ ਜਾ ਰਹੀ ਹੈ। ਸਰਕਾਰ ਦਾ ਮੁਢਲਾ ਫਰਜ ਬਣਦਾ ਹੈ ਕਿ ਸਰਕਾਰ ਆਪਣੇ ਪੈਨਸਰਾਂ ਨੂੰ ਮਹਿੰਗਾਈ ਭੱਤੇ ਦੀ ਕਿਸਤਾ ਕੇਦਰ ਦੀ ਤਰਜ ਤੁਰੰਤ ਨਕਦ ਜਾਰੀ ਕਰੇ| ਇਸ ਮੀਟਿੰਗ ਵਿਚ ਸਰਵ ਸ੍ਰੀ ਬਲਦੇਵ ਸਿੰਘ, ਪਵਨ ਕੁਮਾਰ, ਮੋਹਨ ਸਿੰਘ, ਸਰਵਨ ਸਿੰਘ, ਨੱਥਾ ਸਿੰਘ, ਜੋਗਿੰਦਰ ਸਿੰਘ, ਸੁਰਿੰਦਰ ਕੁਮਾਰ, ਨਰਿੰਦਰ ਕੁਮਾਰ, ਰਜਿੰਦਰ ਸਿੰਘ, ਨਰਿੰਜਣ ਸਿੰਘ ਪੱਡਾ, ਗੁਰਸਰਨ ਸਿੰਘ ਵਾਲੀਆ, ਰਜਿੰਦਰ ਸਿੰਘ ਸੂਰੀ, ਹੰਸ ਰਾਜ, ਚੰਨ ਬੋਲੇਵਾਲੀਆ ਆਦਿ ਹਾਜਰ ਸਨ ।