ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ)- ਰੋਜਾਨਾ ਸਵੇਰੇ ਆਪਣੇ ਸਾਈਕਲ ਦੌਰੇ ਦੌਰਾਨ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 50 ਦੇ ਅਧੀਨ ਆਉਂਦੇ ਲਾਰੰਸ ਰੋਡ ਸਥਿਤ ਇਲਾਕੇ ਦਯਾਨੰਦ ਨਗਰ ਦਾ ਦੌਰਾ ਕਰਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਸੀਵਰੇਜ ਸਬੰਧੀ ਮੁਸ਼ਕਿਲਾਂ ਦੱਸੀਆਂ ਜਿਸ ਦਾ ਇੱਕ ਹਫਤੇ ਦੇ ਅੰਦਰ ਪੂਰੀ ਤਰ੍ਹਾਂ ਨਿਪਟਾਰਾ ਕਰਨ ਲਈ ਮੌਕੇ ਤੇ ਹੀ ਮੌਜੂਦ ਸਬੰਧਿਤ ਅਧਿਕਾਰੀਆਂ ਨੂੰ ਸ਼੍ਰੀ ਜੋਸ਼ੀ ਨੇ ਨਿਰਦੇਸ਼ ਦਿੱਤੇ।ਇਲਾਕੇ ਵਿਚ ਅਜੇ ਤੱਕ ਜਿਥੇ ਟਾਈਲਾਂ ਨਹੀ ਲੱਗੀਆਂ, ਉਥੇ ਵੀ ਇੰਟਰਲਾਕ ਟਾਈਲਾਂ ਦੀਆਂ ਗਲੀਆਂ ਬਨਾਉਣ ਲਈ ਸ਼੍ਰੀ ਜੋਸ਼ੀ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇੇ। ਇਸ ਮੌਕੇ ਤੇ ਅਸ਼ੋਕ ਕਪੂਰ, ਅਸ਼ੋਕ ਗੁਪਤਾ, ਸੁਨੀਲ ਬਾਂਸਲ, ਸ਼ਸ਼ੀ ਭਾਰਦਵਾਜ, ਸੰਜੀਵ ਡੋਗਰਾ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media