ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ) ਸਥਾਨਕ ਤਰਨਤਾਰਨ ਰੋਡ ਸਥਿਤ ਕੋਟ ਮਿੱਤ ਸਿੰਘ ਨਵੀਂ ਚੁੰਗੀ ਨੇੜੇ ਸੜਕ ਦੀ ਹਾਲਤ ਬਹੁਤ ਖਸਤਾ ਹਾਲ ਸੜਕ ‘ਤੇ ਲੰਮੇ ਸਮੇਂ ਤੋਂ ਪਏ ਡੂੰਘੇ ਟੋਏ ਬਾਰਸ਼ ਪੈਣ ਨਾਲ ਪਾਣੀ ਤੇ ਚਿੱਕੜ ਨਾਲ ਭਰ ਜਾਂਦੇ ਹਨ, ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।ਸਭ ਤੋਂ ਜਿਆਦਾ ਮੁਸ਼ਕਲ ਸਕੂਲੀ ਬੱਚਿਆਂ ਨੂੰ ਆ ਰਹੀ ਹੈ। ਸਕੂਲੀ ਵਾਹਣ ਪਲਟ ਜਾਣ ਨਾਲ ਨਾ ਸਿਰਫ ਉਹ ਚਿੱਕੜ ਨਾਲ ਲਿਬੜ ਜਾਂਦੇ ਹਨ ਬਲਕਿ ਕਈ ਵਾਰ ਜਖਮੀ ਵੀ ਹੋ ਜਾਂਦੇ ਹਨ ।
ਇਸ ਸੜਕ ਦੀ ਮੰਦੀ ਹਾਲਤ ਪ੍ਰਸਾਂਸ਼ਨ ਤੇ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਕਿਸਾਨ ਜਥੇਬੰਦੀ ਦੇ ਸਰਗਰਮ ਵਰਕਰਾਂ, ਸਮੂਹ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਅੱਜ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਸਮੇਂ ਸੰਘਰਸ਼ ਕਮੇਟੀ ਦੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ, ਜੋਨ ਪ੍ਰਧਾਨ ਗੁਰਦੇਵ ਸਿੰਘ ਵਰਪਾਲ ਆਦਿ ਨੇ ਪੰਜਾਬ ਸਰਕਾਰ ਅਤੇ ਅੰ੍ਰਿਮਤਸਰ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਹਰੀਕੇ ਮਾਰਗ ਜਰਨੈਲੀ ਸੜ੍ਹਕ ਹੋਣ ਕਰਕੇ ਰੋਜ਼ਾਨਾ ਭਾਰੀ ਆਵਾਜਾਈ ਰਹਿੰਦੀ ਹੈ ।ਉਨਾਂ ਕਿਹਾ ਕਿ ਇਸੇ ਮਾਰਗ ਰਸਤੇ ਪੰਜਾਬ ਦੇ ਮੁੱਖ ਮੰਤਰੀ, ਮਾਲ ਮੰਤਰੀ ਪੰਜਾਬ ਆਦਿ ਪੰਜਾਬ ਦੀ ਲੀਡਰਸ਼ਿਪ ਹਰ ਮਹੀਨੇ ਪਿੰਡ ਗੁਰੂਵਾਲੀ ਦੇ ਕਈ ਗੇੜੇ ਲਗਾਉਂਦੀ ਹੈ।ਪਰ ਇਸ ਇਲਾਕੇ ਵਿੱਚ ਕਰਵਾਏ ਗਏ ਵਿਕਾਸ ਦੇ ਕਾਰਜ਼ ਦਿਖਾਈ ਨਹੀਂ ਦਿੰਦੇ ।ਆਗੂਆਂ ਨੇ ਕਿਹਾ ਕਿ ਇਹਨਾਂ ਸੱਤਧਾਰੀ ਆਗਆਂ ਨੂੰ ਆਮ ਜਨਤਾ ਦਾ ਕੋਈ ਖਿਆਲ ਨਹੀਂ ਆਉਂਦਾ ਤੇ ਹਰ ਵਾਰ ਅੱਖਾਂ ਮੀਟ ਕੇ ਏ.ਸੀ ਗੱਡੀਆਂ ਵਿੱਚ ਬੈਠ ਕੇ ਲੰਘ ਜਾਂਦੇ ਹਨ।ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸਾਸ਼ਨ ਸੜਕ ਵਿੱਚ ਪਏ ਟੋਇਆਂ ਵਿੱਚ ਮਿੱਟੀ ਆਦਿ ਪਾ ਕੇ ਹੀ ਵਿਕਾਸ ਦੇ ਦਾਅਵੇ ਕਰ ਰਿਹਾ ਹੈ।ਉਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਪਵਿੱਤਰ ਸ਼ਹਿਰ ਦੇ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਕੇ ਤਰਨ ਤਾਰਨ ਸੜਕ ਦੇ ਖਰਾਬ ਹੋਏ ਇਸ ਟੋਟੇ ਨੂੰ ਉੱਚਾ ਕਰਕੇ ਨਿੱਤ ਵਾਪਰਦੇ ਹਾਦਸਿਆਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਵੇ।ਇਸ ਮੌਕੇ ਨਿਸ਼ਾਨ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਚੱਬਾ, ਪਿਆਰ ਸਿੰਘ ਪੰਡੋਰੀ, ਅਵਤਾਰ ਸਿੰਘ, ਦੇਸਾ ਸਿੰਘ ਵਨਚੜੀ, ਜਗਦੀਸ਼ ਸਿੰਘ, ਦਲਬੀਰ ਸਿੰਘ ਚੱਬਾ, ਮੰਗਲ ਸਿੰਘ, ਹਰਦੇਵ ਸਿੰਘ ਸਾਂਘਣਾ, ਦਿਲਪ੍ਰੀਤ ਸਿੰਘ ਗਿੱਲ, ਲਖਬੀਰ ਸਿੰਘ ਟੇਲਰ, ਪਦਮ ਸਟੋਰ ਰਿਪੇਅਰ, ਮੰਗਲ ਸਾਈਕਲ ਵਰਕਸ, ਲਾਲੀ ਸਰਵਿਸ ਸਟੇਸ਼ਨ, ਸਕੀਜ਼ਾ ਟੀ.ਵੀ, ਮੁਖਤਿਆਰ ਸਿੰਘ, ਸੁਖਦੇਵ ਸਿੰ, ਕੰਵਲ ਇਲੈਕਟ੍ਰੀਕਲ, ਸੰਦੀਪ ਫੀਡ ਸਟੋਰ ਗੁਰੂਵਾਲੀ ਮੋੜ, ਘਈ ਇਲੈਕਟ੍ਰੀਕਲ ਕੋਟ ਮਿੱਤ ਸਿੰਘ, ਗੁਰਜੰਟ ਸਿੰਘ, ਸੁੁਖਦੇਵ ਸਿੰਘ ਪੰਡੋਰੀ ਕੁਲਦੀਪ ਸਿੰਘ ਵਰਪਾਲ, ਬੂਟਾ ਸਿੰਘ ਚੱਬਾ ਆਦਿ ਹਾਜ਼ਰ ਸਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media