
ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਮਾਨਯੋਗ ਅਦਾਲਤ ਨੇ ਸਹੀ ਫੈਸਲਾ ਕਰਦਿਆਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ।ਅਤੇ ਨਜ਼ਾਇਜ ਦਰਜ ਕੀਤੇ ਗਏ ਕੇਸਾਂ ਵਾਲੇ ਬਾਇਜ਼ਤ ਬਰੀ ਕਰਕੇ ਦੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਹੈ।ਸਾਬਕਾ ਡੀ.ਜੀ.ਪੀ ਪੰਜਾਬ ਸ਼ਸ਼ੀ ਕਾਂਤ ਨੇ ਇਹ ਵਿਚਾਰ ਅੱਜ ਸਥਾਨਕ ਪਵਨ ਨਗਰ ਵਿਖੇ ਇੱਕ ਸਮਾਜ ਸੇਵੀ ਕਾਰਕੁੰਨ ਅੰਕੁਰ ਗੁਪਤਾ ਤੇ ਸਾਥੀਆਂ ਵਲੋਂ ਨਸ਼ਿਆਂ ਖਿਲਾਫ ਕਰਵਾਏ ਗਏ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨਾਂ ਕਿਹਾ ਕਿ ਅੱਜ ਦਾ ਜੋ ਇਹ ਗੈਰ ਰਾਜਸੀ ਸਮਾਗਮ ਅਯੋਜਿਤ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਉਹ ਇੱਕ ਸ਼ਲ਼ਾਘਾਯੌਗ ਕਦਮ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਇੱਕ ਇਕ ਨੌਜਵਾਨ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚੋ ਕੱਢਣ ਵਿੱਚ ਸਫਲ ਹੁੰਦੇ ਹਨ ਤਾਂ ਇੱਹ ਇਕ ਵੱਡੀ ਸਮਾਜ ਸੇਵਾ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਨੇ ਵੱਡੀ ਪੱਧਰ ‘ਤੇ ਜੜਾਂ ਫੈਲ਼ਾਈਆਂ ਹੋਈਆਂ ਹਨ, ਪਰ ਸਰਕਾਰ ਦਾ ਇਸ ਸੱਚਾਈ ਤੋਂ ਮੁਨਕਰ ਹੋਣਾ ਆਪਣੀ ਜਿੰਮੇਵਾਰੀ ਤੋਂ ਮੂੰਹ ਫੇਰਨਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਭਰਤੀ ਦੌਰਾਨ ਡੋਪ ਟੈਸਟ ਪਾਜ਼ਿਟਿਵ ਨਾ ਆਉਣ ਦੇ ਦਮਗਜ਼ੇ ਮਾਰ ਰਹੀ ਹੈ, ਉਸ ਵਿੱਚ ਰਾਜਨੀਤੀ ਖੇਡੀ ਗਈ ਹੈ ਅਤੇ ਨਾਰਮਲ ਤੌਰ ‘ਤੇ ਜੋ ਡੋਪ ਟੈਸਟ ਕਿੱਟਾਂ ਨੈਂਨੋ ਮਿਲੀਗ੍ਰਾਮ ਦੀਆਂ ਹੁੰਦੀਆਂ ਹਨ ਉਨਾਂ ਦੀ ਥਾਂ ਗ੍ਰਾਮਾਂ ਵਾਲੀਆਂ ਕਿੱਟਾਂ ਦਾ ਇਸਤੇਮਾਲ ਕੀਤਾ ਗਿਆ ਹੈ।ਸ੍ਰੀ ਸ਼ਸ਼ੀ ਕਾਂਤ ਨੇ ਪੰਜਾਬ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਡੋਪ ਟੈਸਟ ਕਿੱਟਾਂ ਖਰੀਦਣ ਵਿੱਚ ਵੀ 4-5 ਕਰੋੜ ਦਾ ਘਪਲਾ ਕੀਤਾ ਗਿਆ ਹੈ ।ਉਨਾਂ ਹੋਰ ਕਿਹਾ ਕਿ ਨਸ਼ਿਆਂ ‘ਤੇ ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ‘ਆਪ’ ਵਿੱਚ ਵੀ ਨਸ਼ਿਆਂ ਨਾਲ ਸਬੰਧਤ ਲੋਕ ਸ਼ਾਮਲ ਹੋ ਰਹੇ ਹਨ।ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਸ਼ੀ ਕਾਂਤ ਨੇ ਕਿਹਾ ਕਿ ਦੇਸ਼ ਵਿੱਚ ਅੱਜ ਤੋਂ 69 ਸਾਲ ਪਹਿਲਾਂ ਵੰਦੇਮਾਤਰਮ ਦੇ ਨਾਅਰੇ ਲੱਗੇ ਸਨ ਜਦ ਦੇਸ਼ ਨੂੰ ਅਜ਼ਾਦੀ ਮਿਲਣ ਜਾ ਰਹੀ ਸੀ, ਪਰ ਦੇਸ਼ ਵਾਸੀ ਅੱਜ ਵੀ ਆਜ਼ਾਦ ਨਾ ਹੋ ਕੇ ਗੁਲਾਮ ਹਨ।ਕਿਸੇ ਨੂੰ ਗੱਲ ਕਹਿਣ ਤੇ ਹੱਕ ਮੰਗਣ ਦੀ ਅਜ਼ਾਦੀ ਨਹੀ।ਉਨਾਂ ਕਿਹਾ ’84 ਦੀ ਜੋ ਕਹਾਣੀ ਹੈ, ਉਹ ਵੀ ਦੇਸ਼ ਵਾਸੀਆਂ ਸਾਹਮਣੇ ਜਰੂਰ ਰੱਖਣਗੇ।
ਇਸ ਸਮਾਗਮ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਨਸ਼ੇ ਪੂਰੀ ਦੁਨੀਆਂ ਦਾ ਮੁੱਦਾ ਹੈ ਅਤੇ ਉਹ ਵੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਕਰਨ ਲਈ ਨਂੋਜਵਾਨਾਂ ਦੇ ਸਹਿਯੋਗ ਨਾਲ ਸਮਾਜਸੇਵੀ ਸੰਸਥਾ ਬਣਾ ਕੇ ਨਂੌਜਵਾਨਾਂ ਨੂੰ ਨਸ਼ਿਆਂ ਖਿਲਾਫ ਡਟਣ ਲਈ ਪ੍ਰੇਰਣਗੇ।ਯੂਥ ਕਾਂਗਰਸੀ ਆਗੁ ਵਿਕਾਸ ਸੋਨੀ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿੱਚ 60-65 ਫੀਸਦ ਨੌਜਵਾਨਾਂ ਨਸ਼ਿਆਂ ਦੇ ਸ਼ਿਕਾਰ ਹਨ, ਜਿਸ ਦਾ ਕਾਰਣ ਬੇਰੋਜਗਾਰੀ ਹੈ। ਉਨਾਂ ਨੇ ਕਿਹਾ ਕਿ ਨਸ਼ਿਆਂ ਕਾਰਣ ਹੀ ਗੁਰੂ ਨਗਰੀ ਵਿੱਚ ਅਮਨ ਕਨੂੰਨ ਦੀ ਹਾਲਤ ਡਾਵਾਂਡੋਲ ਹੈ ਅਤੇ ਇਥੇ ਆਉਂਦੇ ਸ਼ਰਧਾਲੂਆਂ ਤੇ ਯਾਤਰੂਆਂ ਦੀ ਲੁੱਟ ਖੋਹ ਚਿੰਤਾ ਦਾ ਵਿਸ਼ਾ ਹੈ।ਸਮਾਗਮ ਦੇ ਅਯੋਜਕ ਅੰਕੁਰ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚਾਈਲਡ ਐਂਡ ਵੁਮੈਨ ਡਿਵੈਲਪਮੈਂਟ ਸਰਚ ਰਿਪੋਟਰਟ ਮੁਤਾਬਿਕ ਪੰਜਾਬ ਵਿੱਚ 73 ਫੀਸਦ ਲੋਕ ਨਸ਼ੇ ਦਾ ਆਦੀ ਹਨ ਅਤੇ 18 ਫੀਸਦ ਹਾਰਡ ਨਸ਼ੇ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਾਮਾ ਸਿਕੰਦਰ, ਸਤਪਾਲ ਗੁਪਤਾ, ਸੁਰਿੰਦਰਪਾਲ ਸਿੰਘ, ਰਾਜੀਵ ਗੁਪਤਾ, ਅਸ਼ੀਸ਼ ਮਹਾਜਨ, ਸੌਰਭ ਮਦਾਨ, ਸਤੀਸ਼ ਬੱਲੂ, ਧਰਮਵੀਰ ਵੇਰਕਾ, ਅੰਮ੍ਰਿਤਪਾਲ ਸਿੰਘ, ਪਰਮਜੀਤ ਬਤਰਾ, ਜਸਵਿੰਦਰ ਸਿੰਘ, ਰਾਘਵ, ਦੀਪਾ, ਪਰਮਜੀਤ ਸਿੰਘ ਚੋਪੜਾ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media