Wednesday, July 22, 2026

 ਲੋਕ ਨਿਰਮਾਣ ਮੰਤਰੀ ਸੇਖੋਂ ਨੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਲਹਿਰਾਇਆ ਤਿਰੰਗਾ

PPN1508201603
ਬਠਿੰਡਾ, 15 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੇ ਲੋੋਕ ਨਿਰਮਾਣ, ਰੱਖਿਆ ਸੇਵਾਵਾਂ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਇੱਥੇ ਆਜ਼ਾਦੀ ਦਿਹਾੜੇ ਦੀ 70ਵੀਂ ਵਰੇ ਗੰਢ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਤਾਰਪੁਰ, ਜਲੰਧਰ ਵਿਖੇ ਬਣਾਏ ਜਾ ਰਹੇ ਜੰਗੇ-ਏ-ਆਜ਼ਾਦੀ ਮੈਮੋਰੀਅਲ ਨਵੰਬਰ ਮਹੀਨੇ ਦੇਸ਼-ਦੁਨੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਸਥਾਨਕ ਬਹੁਮੰਤਵੀ ਸਟੇਡੀਅਮ ਵਿਚ ਪੰਜਾਬ ਅਤੇ ਦੇਸ਼ ਵਾਸੀਆਂ ਦੇ ਨਾਂ ਆਜ਼ਾਦੀ ਦਿਵਸ ਮੌਕੇ ਵਧਾਈ ਸੰਦੇਸ਼ ਦਿੰਦਿਆਂ ਸੇਖੋਂ ਨੇ ਕਿਹਾ ਪੰਜਾਬ ਸਰਕਾਰ ਆਜ਼ਾਦੀ ਦੇ ਪਰਵਾਨਿਆਂ ਨੂੰ ਸਿਜਦਾ ਕਰਦੀ ਹੈ, ਜਿਨ੍ਹਾਂ ਵਲੋਂ ਲੜੇ ਲੰਬੇ ਘੋਲ ਸਦਕਾ ਅੱਜ ਸਾਰਾ ਮੁਲਕ ਆਜ਼ਾਦੀ ਦਾ ਨਿੰਘ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ. ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵਲੋਂ ਵਿੱਢੇ ਸੰਘਰਸ਼ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਆਪਣੇ ਸੰਬੋਧਨ ਵਿਚ ਸੇਖੋਂ ਨੇ ਕਿਹਾ ਕਿ ਕਰਤਾਰਪੁਰ ਵਿੱਚ 25 ਏਕੜ ਰਕਬੇ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਵਿਲੱਖਣ ਮੈਮੋਰੀਅਲ ‘ਜੰਗ-ਏ-ਆਜ਼ਾਦੀ’ ਨਵੰਬਰ ਦੇ ਪਹਿਲੇ ਹਫ਼ਤੇ ਦੇਸ਼ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਬਣਾਏ ਜਾ ਰਹੇ ‘ਵਾਰ ਹੀਰੋਜ਼’ ਮੈਮੋਰੀਅਲ ਦਾ ਕੰਮ ਵੀ ਜੰਗੀ ਪੱਧਰ ਤੇ ਜਾਰੀ ਹੈ ਜਿਹੜਾ ਕਿ 100 ਕਰੋੜ ਰੁਪਏ ਵੱਧ ਦੀ ਲਾਗਤ ਨਾਲ ਬਣਕੇ ਤਿਆਰ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਆਉਦੇ ਮਹੀਨਿਆਂ ਵਿੱਚ ਇਹ ਮੈਮੋਰੀਅਲ ਵੀ ਦੇਸ਼ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।PPN1508201604
ਸ. ਸੇਖੋਂ ਨੇ ਕਿਹਾ ਕਿ ਭਾਵੇਂ ਸਾਡੇ ਮਹਾਨ ਆਜ਼ਾਦੀ ਘੁਲਾਟੀਆ ਵਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਪਰ ਪੰਜਾਬ ਸਰਕਾਰ ਲੋਕਾਂ, ਰਾਜ ਅਤੇ ਹਰ ਵਰਗ ਦੇ ਇਕਸਾਰ ਵਿਕਾਸ ਦੇ ਪੂਰੀ ਤਰ੍ਹਾ ਵਚਨਬੱਧ ਹੈ।
ਇਸ ਤੋਂ ਪਹਿਲਾਂ ਸ. ਸੇਖੋਂ ਨੇ ਤਿਰੰਗਾ ਲਹਿਰਾ ਕੇ ਵੱਖ-ਵੱਖ ਟੁਕੜੀਆਂ ਨਾਲ ਸਜੀ ਹੋਈ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਪਰੇਡ ਦੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਅਤੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਵੀ ਨਾਲ ਸਨ।ਮਾਰਚ ਪਾਸਟ ਦੀ ਅਗਵਾਈ ਪਰੇਡ ਕਮਾਂਡਰ ਡੀ.ਐਸ.ਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਕੀਤੀ ਜਦਕਿ ਪੰੰਜਾਬ ਪੁਲਿਸ ਦੀਆਂ ਤਿੰਨ ਟੁਕੜੀਆਂ ਦੀ ਅਗਵਾਈ ਕ੍ਰਮਵਾਰ ਸਬ ਇੰਸਪੈਕਟਰ ਵਿਕਰਮਜੀਤ ਸਿੰਘ, ਏ.ਐਸ.ਆਈ ਸੁਰਿੰਦਰ ਸਿੰਘ, ਸਬ ਇੰਸਪੈਕਟਰ ਸੀਮਾ ਨੇ ਕੀਤੀ। ਪੰਜਾਬ ਹੋਮ ਗਾਰਡਜ ਦੀ ਟੁਕੜੀ ਦੀ ਅਗਵਾਈ ਸੁਖਦੇਵ ਸਿੰਘ, ਐਨ. ਸੀ. ਸੀ. ਕੈਡਿਟ ਸੀਨੀਅਰ ਡਵੀਜ਼ਨ ਦੀ ਅਗਵਾਈ ਮੁਕੇਸ਼ ਕੁਮਾਰ, ਐਨ.ਸੀ.ਸੀ ਗਰਲਜ਼ ਦੀ ਅਗਵਾਈ ਪਰਮਜੀਤ ਕੌਰ, ਸਕਾਊਟਸ ਦੀ ਅਗਵਾਈ ਰਾਹੁਲ ਕੁਮਾਰ, ਗਰਲਜ਼ ਗਾਈਡਜ਼ ਦੀ ਅਗਵਾਈ ਕਮਲਪ੍ਰੀਤ ਕੌਰ ਅਤੇ ਹੋਮ ਨਰਸਿੰਗ ਦੀ ਅਗਵਾਈ ਰੂਬੀ ਨੇ ਕੀਤੀ। ਪੰਜਾਬ ਪੁਲਿਸ ਅਤੇ ਆਰਮੀ ਬੈਂਡ ਦੀ ਅਗਵਾਈ ਕ੍ਰਮਵਾਰ ਵਿਜੇ ਕੁਮਾਰ ਅਤੇ ਸੁਰਜੀਤ ਸਿੰਘ ਨੇ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਨੇ ਵੱਖ-ਵੱਖ ਵਿਭਾਗਾਂ ਵਲੋਂ ਵੱਖ-ਵੱਖ ਪ੍ਰਾਜੈਕਟਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸੁੰਦਰ ਝਾਕੀਆਂ ਵੀ ਦੇਖੀਆਂ। ਇਸ ਮੌਕੇ ਆਜ਼ਾਦੀ ਘੁਲਾਟੀਆਂ, ਜੰਗੀ ਵਿਧਵਾਵਾਂ ਅਤੇ ਵਿਲੱਖਣ ਪ੍ਰਾਪਤੀਆਂ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਸਕੂਲਾਂ ਦੇ ਕੁਲ 3600 ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ ਭਗਤੀ ਅਤੇ ਸਭਿਆਚਾਰਕ ਪੇਸ਼ਕਾਰੀਆਂ ਵਿਚ ਹਿੱਸਾ ਲਿਆ ਜਿਨਾਂ ਵਿੱਚੋ 20 ਸਕੂਲਾਂ ਦੇ 1900 ਵਿਦਿਆਰਥੀਆਂ ਨੇ ਪੀ.ਟੀ ਸ਼ੋਅ ਕੀਤਾ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਦੇ ਖੇਡ ਵਿੰਗ ਦੀਆ 16 ਖਿਡਾਰਨਾਂ ਨੇ 4ਧ100 ਮੀਟਰ ਰਿਲੇਅ ਦੌੜ ਵਿੱਚ ਹਿੱਸਾ ਲਿਆ। ਆਰ.ਬੀ. ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਲੋਂ ਦੀਪ ਸ਼ਿਕਸ਼ਾ ਕੇ ‘ਜਲਾਏਗੇਂ ਜੱਗ ਮੇਂ’, ਸੇਂਟ ਜੋਸਫ਼ ਕਾਨਵੈਂਟ ਸਕੂਲ ਵਲੋਂ ਸਵੱਛ ਭਾਰਤ ਅਤੇ ਮੀਲੇਨੀਅਮ ਸਕੂਲ ਵਲੋਂ ‘ਸੀਮਾਏਂ ਬੁਲਾਏਂ ਤੁਝੇ ਚਲ ਸਾਥੀ’ ‘ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।ਮਹੰਤ ਗੁਰਬੰਤਾ ਦਾਸ ਡੈਫ ਐਂਡ ਡੰਬ ਸਕੂਲ ਦੇ ਦਿਵਯਾਂਗ ਬੱਚਿਆਂ ਵਲੋਂ ਵਿਸ਼ੇਸ਼ ਪੇਸ਼ਕਾਰੀ ‘ਐਸਾ ਦੇਸ਼ ਹੈ ਮੇਰਾ’ ‘ਤੇ ਕੋਰੀਓਗ੍ਰਾਫੀ ਕੀਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਐਸ.ਐਸ.ਡੀ ਪਬਲਿਕ ਸਕੂਲ, ਐਮ.ਐਚ.ਆਰ ਸਕੂਲ ਅਤੇ ਬਾਬਾ ਫਰੀਦ ਪਬਲਿਕ ਸਕੂਲ ਦੀਆਂ ਵਿਦਿਆਥਣਾ ਵਲੋਂ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ।ਇਸੇ ਤਰਾਂ ਦੇਸ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਦਸ਼ਮੇਸ ਪਬਲਿਕ ਸਕੂਲ,ਐਮ.ਐਚ.ਆਰ ਪਬਲਿਕ ਸਕੂਲ, ਐਸ.ਐਸ.ਡੀ ਸਕੂਲ ਅਤੇ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਲੋਂ 50 ਲੋੜਵੰਦਾਂ ਨੂੰ ਟਰਾਈ-ਸਾਇਕਲਾਂ, 15 ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ ਗਈਆਂ। ਸ. ਸੇਖੋਂ ਨੇ ਬੱਚਿਆਂ ਦੀ ਹੋਸਲਾ ਅਫਜਾਈ ਲਈ 51000 ਰੁਪਏ ਦੇਣ ਦਾ ਐਲਾਨ ਵੀ ਕੀਤਾ। ਜ਼ਿਲਾ ਪ੍ਰਸ਼ਾਸਨ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਵੀ ਭੇਂਟ ਕੀਤਾ ਗਿਆ। ਜ਼ਿਲਾ ਸਿੱਖਿਆ ਅਫ਼ਸਰ (ਸੈ.) ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਸਕੂਲਾਂ ਵਿਚ ਭਲਕੇ 16 ਅਗਸਤ ਦੀ ਛੁੱਟੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਆਲ ਦਾਸ ਸੋਢੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮੋਹਿਤ ਗੁਪਤਾ, ਆਈ.ਜੀ. ਬਠਿੰਡਾ ਰੇਂਜ ਐਸ. ਕੇ. ਅਸਥਾਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ ਆਦਿ ਮੌਜੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply