Sunday, August 30, 2026

ਸਰਕਾਰੀ ਆਈ.ਟੀ.ਆਈ (ਔਰਤਾਂ) ਵਿਖੇ ਸੁਤੰਤਰਤਾ ਦਿਵਸ ਮਨਾਇਆ

ACD Systems Digital Imaging
ACD Systems Digital Imaging

ਅੰਮ੍ਰਿਤਸਰ, 15 ਅਗਸਤ ਪੰਜਾਬ ਪੋਸਟ ਬਿਊਰੋ) – ਦੇਸ਼ ਵਿਆਪੀ ਮਨਾਏ ਗਏ 70ਵੇਂ ਸੁਤੰਤਰਤਾ ਦਿਵਸ ਦੇ ਸ਼ੁਭ ਅਵਸਰ ‘ਤੇ ਧੀਆਂ ਨੂੰ ਤਕਨੀਕੀ ਸਿੱਖਿਆ ਦੇਣ ਵਾਲੀ ਸਰਕਾਰੀ ਆਈ.ਟੀ.ਆਈ (ਇ:) ਬੇਰੀ ਗੇਟ ਦੇ ਸਮੂਹਿਕ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਪ੍ਰਿੰਸੀਪਲ ਸੁਰਿੰਦਰ ਕੁਮਾਰ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਵਾਈਸ ਪ੍ਰਿੰਸੀਪਲ ਬਰਿੰਦਰਜੀਤ ਸਿੰਘ ਨੇ ਉਨਾਂ ਨੂੰ ਜੀ ਆਇਆ ਕਿਹਾ। ਵਿਦਿਆਰਥਣਾਂ ਦੇ ਵੱਲੋਂ ਦੇਸ਼ ਭਗਤੀ ਭਰਭੂਰ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ।ਪ੍ਰਿੰਸੀਪਲ ਸੁਰਿੰਦਰ ਕੁਮਾਰ ਸ਼ਰਮਾ ਨੇ ਅਜਾਦੀ ਦਿਹਾੜੇ ਦੇ ਮਹੱਤਵ ‘ਤੇ ਰੌਸ਼ਨੀ ਪਾਉਂਦਿਆ ਰਾਸ਼ਟਰੀ ਝੰਡਾ ਲਹਿਰਾਇਆ ਤੇ ਵਧਾਈ ਦਿੱਤੀ।ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ 70ਵੇ ਅਜਾਦੀ ਦਿਵਸ ਮੌਕੇ ਕੁੱਝ ਵੱਖਰਾ ਤੇ ਵਿਲੱਖਣ ਕਰਨ ਦਾ ਅਹਿਦ ਵੀ ਲਿਆ।ਇਸ ਮੋਕੇ ਸੁਪਰਡੈਂਟ ਸੁਨੀਤਾ, ਰਾਜ ਕੁਮਾਰੀ, ਜਗਜੀਤ ਕੌਰ, ਸਤਿੰਦਰ ਕੌਰ, ਕਵੀਤਾ, ਵਿਭਾ, ਸੁਖਪਾਲ ਕੌਰ, ਨੀਰੂਬਾਲਾ, ਪ੍ਰਦੀਪ ਕੁਮਾਰ, ਕੇਵਲ ਕੁਮਾਰ, ਰਘੁਬੀਰ ਸਿੰਘ, ਸੰਤ ਰੂਪ, ਕ੍ਰਿਸ਼ਨਾ, ਨਾਰਾਇਣ ਆਦਿ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply