
ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ ਬਿਊਰੋ) – ਏਟਕ ਵੱਲੋ ਕਰਵਾਏ ਗਏ ਅਜ਼ਾਦੀ ਦਿਵਸ ਦੇ ਸਮਾਗਮ ਨੂੰ ਸੰਬੋਧਨ ਕਰਦਿਆ ਸੀ.ਪੀ.ਆਈ ਦੀ ਕੇਂਦਰੀ ਆਗੂ ਬੀਬੀ ਅਮਰਜੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸz ਪਰਕਾਸ਼ ਸਿੰਘ ਬਾਦਲ ਨੂੰ ਆੜੇ ਹੱਥੀ ਲੈਦਿਆ ਜਿਥੇ ਪਾਣੀ ਪੀ ਪੀ ਕੇ ਕੋਸਿਆ, ਉਥੇ ਸਮੂਹ ਲੋਕਾਂ ਨੂੰ 2 ਸਤੰਬਰ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਇਹ ਹੜਾਤਲ ਜਿਥੇ ਮਹਿੰਗਾਈ ਨੂੰ ਘੱਟ ਕਰਨ ਦਾ ਬਾਨਣੂ ਬੰਨੇਗੀ ਉਥੇ ਮੋਦੀਆ ਤੇ ਬਾਦਲਾ ਦੀਆ ਦੇਸ਼ ਮਾਰੂ ਨੀਤੀਆ ਵੀ ਜੱਗ ਜਾਹਿਰ ਕਰਕੇ ਇਹਨਾਂ ਨੂੰ ਗੱਦੀਆ ਨੂੰ ਲਾਂਭੇ ਕਰਨ ਲਈ ਮੁੱਢ ਵੀ ਬੰਨੇਗੀ।
ਸਥਾਨਕ ਪੁਤੀਲਘਰ ਚੌਕ ਵਿਖੇ ਘਰੇਲੂ ਮਜ਼ਦੂਰ ਔਰਤਾਂ ਤੇ ਹੋਰ ਸਬੰਧਿਤ ਖੇਤਰ ਦੇ ਮਜਦੂਰਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਬੀਬੀ ਅਮਰਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੀ ਅੱਜ 69 ਵੀ ਵਰੇਗੰਢ ਤੇ 70 ਵਾਂ ਅਜਾਦੀ ਦਿਵਸ ਸਾਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਾਕਮ ਧਿਰ ਦੇਸ਼ ਦੇ ਪ੍ਰਧਾਨ ਮੰਤਰੀ ਸz ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪਣੇ ਅੰਦਾਜ਼ ਵਿੱਚ ਅੰਡਾਨੀਆ ਅੰਬਾਨੀਆ ਨੂੰ ਫਾਇਦੇ ੁਪਹੁੰਚਾਉਣ ਦੇ ਐਲਾਨ ਕਰ ਚੁੱਕੇ ਹੋਣਗੇ ਕਿਉਕਿ ਇਸ ਸਰਮਾਏਦਾਰ ਜਮਾਤ ਨੇ ਅਜ਼ਾਦੀ ਤੋ ਪਹਿਲਾਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਕਾਰਜ ਕੀਤੇ ਤੇ ਅੱਜ ਵੀ ਪੁੰਜੀਪਤੀਆ ਤੇ ਵਿਦੇਸ਼ ਕੰਪਨੀਆ ਨੂੰ ਬੁਲਾ ਕੇ ਲੁੱਟਣ ਦਾ ਖੁੱਲਾ ਮੌਕਾ ਦੇ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਅੱਜ ਵਿਦੇਸ਼ੀ ਕੰਪਨੀਆ ਧੜਾ ਧੜ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਆ ਰਹੀਆ ਹਨ ਜਿਸ ਨਾਲ ਸਾਡਾ ਪਰਚੂਨ ਦਾ ਕਾਰੋਬਾਰ ਪੂਰੀ ਤਰ੍ਹਾ ਬੰਦ ਹੋਣ ਕਿਨਾਰੇ ਪੁੱਜ ਗਿਆ ਹੈ।ਉਹ ਦੇਸ਼ ਦੀ ਅਜ਼ਾਦੀ ਲਈ ਵੱਡਾ ਖਤਰਾ ਹਨ ਅਤੇ ਇਸ ਖਤਰੇ ਦਾ ਟਾਕਰਾ ਕਰਨ ਲਈ ਮਿਹਨਤਕਸ਼ ਲੋਕਾਂ ਨੂੰ ਇੱਕ ਮੁੱਠ ਹੋਣਾ ਪਵੇਗਾ।
ਘਰੇਲੂ ਮਹਿਲਾਂ ਮਜਦੂਰਾਂ ਦੀਆ ਮੁਸ਼ਕਲਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਘਰੇਲੂ ਮਹਿਲਾਂ ਮਜਦੂਰਾਂ ਦਾ ਅੱਜ ਵੀ ਸ਼ੋਸ਼ਣ ਹੋ ਰਿਹਾ ਹੈ ਜਿਸ ਨੂੰ ਖਤਮ ਕਰਨ ਲਈ ਸਾਂਝੇ ਰੂਪ ਵਿੱਚ ਸੰਘਰਸ਼ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਲੜਾਈ ਉਹ ਅੰਮ੍ਰਿਤਸਰ ਤੋ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਮੰਗ ਮਹਿੰਗਾਈ ਨੂੰ ਠੱਲ ਪਾਈ ਜਾਵੇ ਤੇ ਵਿਦੇਸ਼ਾ ਵਿੱਚੋ ਕਾਲਾ ਧੰਨ ਵਾਪਸ ਲਿਆ ਕੇ ਵਾਅਦੇ ਮੁਤਾਬਕ ਹਰੇਕ ਭਾਰਤ ਵਾਸੀ ਦੇ ਖਾਤੇ ਵਿੱਚ 15-15 ਲੱਖ ਜਮਾ ਕਰਵਾਇਆ ਜਾਵੇ। ਹਰੇਕ ਸ਼ਹਿਰੀ ਨੂੰ ਘੱਟੋ ਘੱਟ ਉਜਰਤ ਤੇ ਪੈਨਸ਼ਨ ਦੀ ਵਿਵਸਥਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਿਆਸਤ ਨੂੰ ਪੈਨਸ਼ਨ ਮਿਲ ਸਕਦੀ ਹੈ ਤਾਂ ਫਿਰ ਮਜਦੂਰ ਨੂੰ ਕਿਉ ਨਹੀ। ਉਹਨਾਂ ਕਿਹਾ ਕਿ 2 ਸਤੰਬਰ ਨੂੰ 12 ਮੁੱਖ ਮੰਗਾਂ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ।
ਸੀ.ਪੀ.ਆਈ ਦੇ ਸਾਬਕਾ ਪੰਜਾਬ ਸਕੱਤਰ ਤੇ ਕਿਸਾਨ ਆਗੂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਦੇਸ਼ ਤਾਂ ਅਜ਼ਾਦ ਜਰੂਰ ਹੋ ਗਿਆ ਹੈ ਪਰ ਦੇਸ਼ ਦਾ ਮਜਦੂਰ ਵਰਗ ਅੱਜ ਵੀ ਗੁਲਾਮ ਹੈ ਤੇ ਮਜਦੂਰ ਦੀ ਅਜ਼ਾਦੀ ਦੀ ਲੜਾਈ ਜੰਗੀ ਪੱਧਰ ਤੇ ਲੜਨੀ ਪਵੇਗੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪਿੱਤਰੀ ਸੂਬੇ ਗੁਜਰਾਤ ਵਿੱਚ ਮੋਦੀ ਦੇ ਅਖੌਤੀ ਗਊ ਰੱਖਿਅਕ ਗੁੰਡਿਆ ਨੇ ਜਿਸ ਤਰੀਕੇ ਨਾਲ ਮਰੀਆ ਗਊਆ ਦੀ ਖੱਲ ਰਹੇ ਦਲਿੱਤਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਅਧਮੋਇਆ ਕਰ ਦਿੱਤਾ ਉਹ ਗੁਲਾਮੀ ਦੀ ਨਹੀ ਸਗੋ ਜ਼ਾਲਮਆਨਾ ਰਾਜ ਦੀ ਤਸਵੀਰ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਉਹਨਾਂ ਨੌਜਵਾਨਾਂ ਨੂੰ ਨਾ ਬਚਾਉਦੇ ਤੇ ਉਹਨਾਂ ਤੇ ਤੇਲ ਪਾ ਕੇ ਸਾੜ ਦਿੱਤਾ ਜਾਣਾ ਸੀ। ਉਹਨਾਂ ਕਿਹਾ ਕਿ ਇੰਨੀ ਜਾਲਮਾਨਾਂ ਕਾਰਵਾਈ ਤਾਂ ਕਿਸੇ ਤਾਨਾਸ਼ਾਹ ਨੇ ਵੀ ਨਹੀ ਕੀਤੀ ਸੀ। ਉਹਨਾਂ ਕਿਹਾ ਕਿ ਗਰੀਬ ਨੂੰ ਮਕਾਨ ਬਣਾਉਣ ਲਈ ਪਲਾਟ ਤੇ ਪੰਜ ਪੰਜ ਲੱਖ ਰੁਪਈਆ ਗਰਾਂਟ ਮਕਾਨਾਂ ਦੀ ਉਸਾਰੀ ਲਈ ਦਿੱਤੀ ਜਾਵੇ। ਉਹਨਾਂ ਪੰਜਾਬ ਸਰਕਾਰ ਦੇ ਖਾਸਮ ਖਾਸ ਰਿਸ਼ਤੇਦਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ੇ ਵੇਚਣ ਦਾ ਆਪਣਾ ਗੌਰਖ ਧੰਦਾ ਤੁਰੰਤ ਬੰਦ ਕਰੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਦੇ ਦਰਿਆ ਵਿੱਚ ਰੁੜਣ ਤੋ ਬਚਾਇਆ ਜਾ ਸਕੇ।
ਮਹਾਂਰਾਸ਼ਟਰ ਤੋ ਵਿਸ਼ੇਸ਼ ਤੌਰ ਤੇ ਮਹਾਂਰਾਸ਼ਟਰ ਘਰੇਲੂ ਮਹਿਲਾਂ ਮਜਦੂਰ ਯੂਨੀਅਨ ਦੀ ਆਗੂ ਬੱਬਲੀ ਰਾਵਤ ਨੇ ਆਪਣੇ ਜੌਸ਼ੀਲੇ ਭਾਸ਼ਨ ਵਿੱਚ ਕਿਹਾ ਕਿ ਔਰਤ ਅਜ਼ਾਦ ਦੇਸ਼ ਵਿੱਚ ਵੀ ਗੁਲਾਮ ਹੈ ਅਤੇ ਗੁਲਾਮੀ ਸਭ ਤੋ ਵੱਡਾ ਸਰਾਪ ਹੁੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮਹਾਂਰਾਸ਼ਟਰ ਵਿੱਚ 2002 ਵਿੱਚ ਘਰੇਲੂ ਕੰਮਕਾਜੀ ਔਰਤਾਂ ਦੀ ਅਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ ਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ ਕਿ ਉਹ ਔਰਤ ਦੇ ਵਿਕਾਸ ਲਈ ਇੱਕ ਬੋਰਡ ਬਣਾਏ ।ਉਹਨਾਂ ਕਿਹਾ ਕਿ ਪ੍ਰਸੂਤੀ ਛੁੱਟੀ ਦੇ ਪੈਸੇ ਸਰਕਾਰੀ ਖਜ਼ਾਨੇ ਵਿੱਚੋ ਦਿੱਤੇ ਜਾਣ ਅਤੇ ਪੈਨਸ਼ਨ ਵੀ ਦਿਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ।ਇਸਤਰੀ ਸਭਾ ਦੀ ਆਗੂ ਬੀਬੀ ਦਸਵਿੰਦਰ ਕੌਰ ਨੇ ਜਿਥੇ ਹੱਥ ਖੜੇ ਕਰਵਾ ਤੇ ਬੀਬੀਆ ਕੋਲੋ ਸੰਘਰਸ਼ ਸ਼ੁਰੂ ਕਰਨ ਦਾ ਪ੍ਰਣ ਲਿਆ ਉਥੇ ਆਏ ਆਗੂਆਂ ਦਾ ਧੰਨਵਾਦ ਵੀ ਕੀਤਾ।
ਇਸ ਤੋ ਪਹਿਲਾਂ ਜਗਸੀਰ ਸਿੰਘ ਬਠਿੰਡਾ ਦੀ ਪਾਰਟੀ ਨੇ ਇਨਕਲਾਬੀ ਗੀਤ ਗਾ ਕੇ ਬੀਬੀਆ ਦਾ ਜਿਥੇ ਮੰਨੋਰੰਜਨ ਕੀਤਾ ਉਥੇ ਉਹਨਾਂ ਨੂੰ ਸ਼ਹੀਦਾਂ ਦੇ ਸੁਫਨਿਆ ਨੂੰ ਸਕਾਰ ਕਰਨ ਲਈ ਪ੍ਰੇਰਿਤ ਵੀ ੀਤਾ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਜਦੋਂ ਸਮਾਗਮ ਦੇ ਲਾਗੋ ਦੀ ਗੁਜਰਿਆ ਤੇ ਉਹ ਲਾਲ ਝੰਡੇ ਵਾਲਿਆ ਦੇ ਇਕੱਠ ਵੇਖ ਕੇ ਦੰਗ ਰਹੇ ਗਏ। ਜਦੋ ਸੁਖਬੀਰ ਸਿੰਘ ਬਾਦਲ ਲੰਘ ਰਹੇ ਸਨ ਤਾਂ ਜਗਸੀਰ ਸਿੰਘ ਨੇ ਸਰਕਾਰ ਤੋ ਕਟਾਸ ਭਰੀ ਟਿੱਪਣੀ ਕਰਦਿਆ ਕਿਹਾ ਕਿ, ”ਮੁੱਖ ਮੰਤਰੀ ਦੀ ਕੁਰਸੀ ਹੈ ਪੁੱਤ ਲਈ, ਲੋਕਾਂ ਲਈ ਸਹਾਇਕ ਧੰਦੇ ਨੇ। ” ਇਸੇ ਤਰ੍ਹਾ ਝੂਠੇ ਪਰਚਿਆ ਦੀ ਗੱਲ ਕਰਦਿਆ ਉਸ ਨੇ ਕਿਹਾ ਕਿ, ”ਬਾਗੀ ਨਾ ਹੋ ਜਾਈ ਜਥੇਦਾਰਾ ਪੰਥ ਕੋਲੋ, ਪਿਉ ਪੁੱਤ ਰੋਲ ਦੇਣਗੇ।”ਫਰਾਂਸ ਵਾਲੇ ਪੱਗ ਦੇ ਮਸਲੇ ਤੇ ਸ਼ੋਮਣੀ ਕਮੇਟੀ ਪ੍ਰਧਾਨ ਵੱਲ ਇਸ਼ਾਰਾ ਕਰਦਿਆ ਤੇ ਉਹਨਾਂ ਦੀ ਲੱਥੀ ਪੱਗ ਦਾ ਜ਼ਿਕਰ ਆਪਣੇ ਅੰਦਾਜ਼ ਵਿੱਚ ਕਰਦਿਆ ਕਿਹਾ ਕਿ,”ਸਾਡੀ ਪੱਗ ਨੂੰ ਫਰਾਂਸ ਤੋਂ ਖਤਰਾ, ਪੱਗੋ ਪੱਗੀ ਹੋ ਗਏ ਖਾਲਸੇ।” ਵੋਟਾਂ ਦੀ ਰਾਜਨੀਤੀ ਤੇ ਟਿੱਪਣੀ ਕਰਦਿਆ ਉਹਨਾਂ ਕਿਹਾ ਕਿ, ”ਦਿਲ ਜਿੱਤਣਾ ਭਾਂਵੇ ਨਹੀ ਆਉਦਾ, ਵੋਟਾਂ ਲੈ ਕੇ ਜਿੱਤ ਜਾਣਗੇ।”
ਸਮਾਗਮ ਵਿੱਚ ਏਟਕ ਦੇ ਆਗੂ ਅਮਰਜੀਤ ਸਿੰਘ ਆਸਲ, ਪ੍ਰੋ ਬਲਦੇਵ ਸਿੰਘ ਵੇਰਕਾ, ਕਾਮਰੇਡ ਦੇਸ ਰਾਜ, ਕਾਮਰੇਡ ਦਰਸ਼ਨ ਦਰਦ, ਕਾਮਰੇਡ ਜੋਗਿੰਦਰ ਲਾਲ, ਬੀਬੀ ਪਰਵੀਨ ਕੌਰ, ਪਰਮਜੀਤ ਸਿੰਘ ਸੀ.ਪੀ.ਡਬਲਯੂ.ਡੀ, ਕਾਮਰੇਡ ਗਿਆਨੀ ਗੁਰਦੀਪ ਸਿੰਘ ਛੇਹਰਟਾ, ਏਕਤਾ ਭਵਨ ਛੇਹਰਟਾ ਦੇ ਇੰਚਾਰਜ ਵਿਜੇ ਕੁਮਾਰ, ਬੀਬੀ ਪਰਮਜੀਤ ਕੌਰ, ਬੀਬੀ ਗੁਰਬਖਸ਼ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਕਲਵਿੰਦਰ ਕੌਰ ਕੋਟ ਖਾਲਸਾ, ਬਲਜਿੰਦਰ ਕੌਰ ਕੋਟ ਖਾਲਸਾ, ਨਰਿੰਦਰ ਕੌਰ, ਬੇਬੀ, ਮਨਦੀਪ ਕੌਰ, ਰਾਵੀਨ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media