Sunday, October 6, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=70476

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸੰਗਰੂਰ ਬੇਅਦਬੀ ਮਾਮਲੇ ‘ਚ ਪੁਲਿਸ ਵਲੋਂ ਸਹਾਰਨਪੁਰ ਵਾਸੀ ਇਸਰਾਰ ਅਹਿਮਦ ਗ੍ਰਿਫਤਾਰ- ਮੋਲਵੀ ਜੀਜੇ ਨੂੰ ਨੀਵਾਂ ਦਿਖਾਉਣ ਲਈ ਪਾਕਿ ਕੁਰਾਨ ਸ਼ਰੀਫ ਦੀ ਕੀਤੀ ਸੀ ਬੇਅਦਬੀ, ਮੰਨਿਆ ਕਸੂਰ।

▶ ਸ਼ੋਸ਼ਲ ਮੀਡੀਆ ਦੇ ਮਾਤਾ ਮਰੀਅਮ ਦੇ ਈਸਾ ਮਸੀਹ ਦੀਆਂ ਤਸਵੀਰਾਂ ਦੀ ਬੇਅਦਬੀ ਖਿਲਾਫ ਲੁਧਿਆਣਾ ਤੋਂ ਇਸਾਈ ਭਾਈਚਾਰੇ ਦੇ ਲੋਕ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਮਿਲੇ– ਮਿਲਿਆ ਜਲਦ ਕਾਰਵਾਈ ਦਾ ਭਰੋਸਾ।

▶ ਉਘੇ ਪੰਜਾਬੀ ਨਾਵਲਕਾਰ 83 ਸਾਲਾ ਗੁਰਦਿਆਲ ਸਿੰਘ ਦਾ ਦਿਹਾਂਤ– ‘ਮੜੀ ਦਾ ਦੀਵਾ’ ਤੇ ‘ਅੰਨੇ ਘੋੜੇ ਦਾ ਦਾਨ’ ਹਨ ਚਰਚਿਤ ਨਾਵਲ।

▶ ਸਰਬਤ ਖਾਲਸਾ ਦੇ ਥਾਪੇ ਜਥੇਦਾਰਾਂ ਵਲੋਂ ਫਤਿਹਗੜ੍ਹ ਸਾਹਿਬ ਤੋਂ ‘ਨਸ਼ਾ ਭਜਾਓ, ਪੰਥ ਤੇ ਪੰਜਾਬ ਬਚਾਓ’ ਮਾਰਚ ਦੀ ਸ਼ੁਰੂਆਤ।

▶ ਤਿਰੰਗੇ ਦੀ ਬੇਅਦਬੀ ਦੇ ਮਾਮਲੇ ‘ਚ ਪਠਾਨਕੋਟ ਤੋਂ ਨਰਾਇਣ ਸਿੰਘ ਨਾਮੀ ਸਖਸ਼ ਗ੍ਰਿਫਤਾਰ– ਪੁਲਿਸ ਵਲੋਂ ਮਾਮਲਾ ਦਰਜ਼।

▶ ਪਾਕਿਸਤਾਨ ਜਾਣਾ ਨਰਕ ਦੇ ਬਰਾਬਰ, ਅੱਤਵਾਦ ਦੇ ਨਤੀਜੇ ਭੁਗਤ ਰਿਹਾ ਹੈ ਪਾਕਿਸਤਾਨ– ਮਨੋਹਰ ਪਾਰੀਕਰ।

▶ ਹਰਿਆਣਾ ਵਿਧਾਨ ਸਭਾ ‘ਚ ਪੱਤਰਕਾਰਾਂ ਦੇ ਮੋਬਾਇਲ ‘ਤੇ ਬੈਨ।

▶ ਜਾਟ ਰਾਖਵਾਂਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਦੇ ਰੋਸ ਵਜੋਂ ਚੰਡੀਗੜ੍ਹ ਸਥਿਤ ਸੀ.ਐਮ ਹਰਿਆਣਾ ਦੇ ਦਫਤਰ ਮੂਹਰੇ ਧਰਨੇ ‘ਤੇ ਬੈਠੇ ਜਾਟ।

▶ ਰਿਸ਼ਵਤ ਮੰਗਣ ਦੇ ਮਾਮਲੇ ‘ਚ ਹਰਿਆਣਾ ਦੀ ਜਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਮੁਅੱਤਲ।

▶ ਜੰਮੂ ਕਸ਼ਮੀਰ ‘ਚ ਸ਼ਹੀਦ ਹੋਏ ਬ੍ਰਗੇਡੀਅਰ ਪ੍ਰਮੋਦ ਕੁਮਾਰ ਦਾ  ਸ੍ਰੀਨਗਰ ‘ਚ ਫੋਜ਼ੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ।

▶ 39ਵੇਂ ਦਿਨ ਵੀ ਸ਼੍ਰੀਨਗਰ ‘ਚ ਕਰਫੀਊ ਜਾਰੀ 5 ਹੋਰ ਮੋਤਾਂ ਦੀ ਖ਼ਬਰ।

▶ ਕਸ਼ਮੀਰ ਮੁੱਦੇ ‘ਤੇ ਹੋਈ ਸਰਬ ਪਾਰਟੀ ਮੀਟਿੰਗ ਦੀਆਂ ਗੱਲਾਂ ਤੋਂ ਪਿੱਛੇ ਹੱਟ ਰਹੀ ਹੈ ਕੇਂਦਰ ਸਰਕਾਰ – ਗੁਲਾਮ ਨਬੀ ਅਜ਼ਾਦ।

▶ ਸੀ.ਬੀ.ਐਸ.ਈ ਨੇ ਨੀਟ-1 ਤੇ ਨੀਟ-2 ਦੇ ਨਤੀਜੇ ਐਲਾਨੇ।

▶ ਮੋਬਾਇਲ ਸਿਮ ਲੈਣਾ ਹੋਇਆ ਆਸਾਨ– ਅੰਗੂਠੇ ਦੇ ਨਿਸ਼ਾਨ ‘ਤੇ ਮਿਲੇਗਾ ਸਿਮ – ਨਹੀਂ ਦੇਣੇ ਪੈਣਗੇ ਕੋਈ ਦਸਤਾਵੇਜ਼।

▶ ਭਾਰੀ ਬਾਰਿਸ਼ ਨਾਲ ਹਿਮਾਚਲ ‘ਚ ਅਲਰਟ– ਮੰਡੀ ਦੇ ਲਾਰਜੀ ਡੈਮ ਦੇ ਖੋਲ੍ਹੇ ਗਏ 3 ਗੇਟ।

▶ ਪੰਜਾਬ ਵਿੱਚ ਵਿਗੜ੍ਹਦੇ ਮਾਹੌਲ ਲਈ ਮੌਜ਼ੂਦਾ ਸਰਕਾਰ ਜਿੰਮੇਵਾਰ– ਆਸ਼ਾ ਕੁਮਾਰੀ।

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪਾਵਨ ਗ੍ਰੰਥਾਂ ਦੀਆਂ ਬੇਅਦਬੀਆਂ ਉਹਨਾਂ ਲੋਕਾਂ ਦੀ ਸਾਜਿਸ਼, ਜੋ ਵਿਗਾੜਣਾ ਚਾਹੁੰਦੇ ਹਨ ਸੂਬੇ ਦੇ ਹਾਲਾਤ– ਮੁਖ ਮੰਤਰੀ ਬਾਦਲ।

▶ ਸੁਖਬੀਰ ਬਾਦਲ ਵਲੋਂ ਆਪ ਦੇ ਗਰਮਖਿਆਲੀਆਂ ਨਾਲ ਸਬੰਧਾਂ ਬਾਰੇ ਸੁਖਬੀਰ ਬਾਦਲ ਦੇ ਬਿਆਨ ‘ਤੇ ਬੋਲੇ ਸੀ.ਐਮ ਬਾਦਲ – ਲੋਕ ਅਜਿਹੀਆਂ ਤਾਕਤਾਂ ਨੂੰ ਖੁਦ ਸਮਝਣ।

▶ ਜੰਮੂ ਕਸ਼ਮੀਰ ਦੇ ਬਾਰਾਂਮੁਲਾ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ– ਸੁਰੱਖਿਆ ਜਵਾਨਾਂ ਨੇ 5 ਅੱਤਵਾਦੀ ਕੀਤੇ ਢੇਰ।

▶ ਜੰਮੂ ਕਸ਼ਮੀਰ ਦੇ ਰਾਜ਼ੋਰੀ ‘ਚ ਕਾਰ ਹਾਦਸਾ – 4 ਦੀ ਮੌਤ।

▶ ਹਲਕਾ ਪੱਧਰ ਤੋਂ ਬਾਅਦ ਬੂਥ ਪੱਧਰ ‘ਤੇ ਸੰਪਰਕ ਮੁਹਿੰਮ ਚਲਾਏਗੀ– ਕਾਂਗਰਸ, 1600 ਕਾਂਗਰਸੀ ਆਗੂਆਂ ਨੇ ਟਿੱਕਟਾਂ ਲਈ ਭਰੇ ਫਾਰਮ– ਅੱਜ ਦਿੱਤਾ ਗਿਆ ਸੀ ਵਾਧੂ ਦਿਨ-ਆਸ਼ਾ ਕੁਮਾਰੀ।

▶ ਇਕ ਬੰਦੇ ਦੇ ਆਉਣ ਜਾਣ ਨਾਲ ਪਾਰਟੀ ‘ਤੇ ਨਹੀਂ ਪੈਂਦਾ ਕੋਈ ਅਸਰ – ਕਾਂਗਰਸ ‘ਚ ਆਉਣਾ ਚਾਹੁਣ ਤਾਂ ਆ ਸਕਦੇ ਹਨ ਸਿੱਧੂ – ਕੈਪਟਨ ਅਮਰਿੰਦਰ।

▶ ਸਿੱਧੂ ਆਮ ਆਦਮੀ ਪਾਰਟੀ ‘ਚ ਆਉਣਾ ਚਾਹੁਣ ਤਾਂ ਹੋਵੇਗਾ ਸਵਾਗਤ – ਭਗਵੰਤ ਮਾਨ।

▶ ਸ਼ਹੀਦ ਹੋਣ ਦੀ ਬਜਾਏ ਦੁਸ਼ਮਣ ਨੂੰ ਮਾਰਕੇ ਆਉਣ ਸੁਰੱਖਿਆ ਜਵਾਨ– ਮਨੋਹਰ ਪਾਰੀਕਰ, ਕਿਹਾ ਸਰਹੱਦ ‘ਤੇ ਇਕ ਗੋਲੀ ਦੇ ਮੁਕਾਬਲੇ 10 ਗੋਲੀਆਂ ਦਾਗ ਰਹੀ ਹੈ ਭਾਰਤੀ ਫੋਜ਼।

▶ ਹਰਿਆਣਾ ਦੇ ਹਾਂਸੀ ਵਿਖੇ 2 ਪੈਟਰੋਲ ਪੰਪਾਂ ਤੋਂ ਲੁੱਟੀ 4 ਲੱਖ ਤੋਂ ਵਧ ਰਕਮ।

▶ ਤਰਨ ਤਾਰਨ ਰੋਡ ‘ਤੇ ਰੇਲਵੇ ਕਰਾਸਿੰਗ ਨੇੜੇ ਪਲਟੀ ਤੇਜ਼ ਰਫਤਾਰ ਕਾਰ – 2 ਦੀ ਮੌਤ, 1 ਜਖਮੀ।

▶ ਥਾਣਾ ਸੀ ਡਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਫਟ ਵਾਲੀ ਗਲੀ ‘ਚ ਦਾਤਰਾਂ ਨਾਲ ਹਮਲਾ ਕਰਕੇ ਇਕ ਦੀ ਹੱਤਿਆ।

▶ ਰਈਆ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਥਾਣੇਦਾਰ ਦੀ ਮਾਂ ਤੇ ਧੀ ਦੀ ਹੱਤਿਆ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply