Friday, March 20, 2026

ਦਮਦਮੀ ਟਕਸਾਲ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ 49ਵੀਂ ਬਰਸੀ ਮਨਾਈ

PPN1608201614 PPN1608201615ਚੌਂਕ ਮਹਿਤਾ, 16 ਅਗਸਤ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜੱਥਾ ਭਿੰਡਰਾਂ ਵਿਖੇ ਅੱਜ ਦਮਦਮੀ ਟਕਸਾਲ ਦੇ 13 ਵੇਂ ਮੁੁੱਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ 49ਵੀਂ ਬਰਸੀ ਸੰਗਤਾਂ ਵੱਲੋਂ ਬਹੁਤ ਸਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮੌਜੂਦਾ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਨੇ ਸ੍ਰੀ ਮੁੱਖ ਵਾਕ ਦੀ ਕਥਾ ਕਰਦਿਆ ਸੰਤ ਕਰਤਾਰ ਸਿੰਘ ਖਾਲਸਾ ਦੇ ਘਲਣਾ ਭਰੇ ਜੀਵਨ ਸਫਰ ਗੁਰਬਾਣੀ ਦੇ ਪ੍ਰਚਾਰ ਪਸਾਰ, ਅੰਮ੍ਰਿਤ ਸੰਚਾਰ ਅਤੇ ਭਾਰਤ ਸਰਕਾਰ ਵੱਲੋਂ ਲਗਾਈ ਗਈ ਐਮਰਜੈਂਸੀ ਦੌਰਾਨ ਸਿੱਖ ਜਗਤ ਵਿੱਚ ਚੇਤਨਾ ਪੈਦਾ ਕਰਨ ਲਈ ਵੱਡੀ ਗਿਣਤੀ ਵਿੱਚ ਕੱਢੇ ਗਏ ਨਗਰ ਕੀਰਤਨਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਗੁਰਬਾਣੀ ਦੇ ਪਾਠ ਦੀ ਸੇਵਾ ਭਾਈ ਜੀਵਾ ਸਿੰਘ ਨੇ ਨਿਭਾਈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਨੇ ਵੀ ਮਹਾਪੁਰਖਾਂ ਦੇ ਜੀਵਨ ਬਾਰੇ ਦੱਸਿਆ।
ਸਮਾਗਮ ਵਿੱਚ ਬਾਬਾ ਚਰਨਜੀਤ ਸਿੰਘ ਜਸੋਵਾਲ,ਬਾਬਾ ਮੇਜਰ ਸਿੰਘ ਵਾਂ,ਰਾਗੀ ਭਾਈ ਰਾਮ ਸਿੰਘ,ਜਥੇਦਾਰ ਅਜੀਤ ਸਿੰਘ ਤਰਨਾ ਦਲ,ਭਾਈ ਅਜੈਬ ਸਿੰਘ ਅਭਿਯਾਸੀ,ਸੰਤ ਅਵਤਾਰ ਸਿੰਘ ਲੰਗੇਆਣਾ,ਭਾਈ ਤਰਲੋਚਨ ਸਿੰਘ,ਭਾਈ ਸੁਰਜੀਤ ਸਿੰਘ ਹਰਚੋਵਾਲ, ਗਿਆਨੀ ਗੁਰਸੇਵਕ ਸਿੰਘ, ਬਾਬਾ ਗੁਰਦੇਵ ਸਿੰਘ ਤਰਸਿੱਕਾ, ਪਿ੍ਰੰ. ਗੁਰਦੀਪ ਸਿੰਘ ਰੰਧਾਵਾ, ਪਿੰ. ਹਰਜਿੰਦਰ ਕੌਰ ਬੱਲ, ਹਰਜੋਤ ਸਿੰਘ ਵਾਈਸ ਪ੍ਰਿੰਸੀਪਲ, ਡੀ ਪੀ  ਗੁਰਦੀਪ ਸਿੰਘ ਬੁੱਟਰ, ਭਾਈ ਜਰਨੈਲ ਸਿੰਘ, ਗਿਆਨੀ ਅਮਰ ਸਿੰਘ ਨੰਗਲੀ, ਕਸ਼ਮੀਰ ਸਿੰਘ ਕਾਲਾ, ਗੁਰਮੁੱਖ ਸਿੰਘ ਸਾਬਾ , ਹਰਗੋਪਾਲ ਸਿੰਘ ਰੰਧਾਵਾ, ਜਗਦੇਵ ਸਿੰਘ , ਪੰਡਤ ਰਾਮ ਸਰੂਪ, ਭਾਈ ਹਰਚੰਦ ਸਿੰਘ, ਭਾਈ ਸਤਨਾਮ ਸਿੰਘ , ਭਾਈ ਗੁਰਪ੍ਰੀਤ ਸਿੰਘ, ਡਾ. ਮਨਜੀਤ ਸਿੰਘ, ਜਥੇਦਾਰ ਕਰਮਜੀਤ ਸਿੰਘ ਲਾਲੀ, ਮਾਸਟਰ ਜਸਵੰਤ ਸਿੰਘ, ਕੈਪਟਨ ਸਤਨਾਮ ਸਿੰਘ, ਭਾਈ ਪ੍ਰਕਾਸ਼ ਸਿੰਘ ਆਦਿ ਸੰਗਤ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply