Tuesday, March 17, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 20 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਹੈਦਰਾਬਾਦ ਤੋਂ ਭਾਰਤ ਦੀ ਹੋਣਹਾਰ ਬੇਟੀ ਪੀ.ਵੀ ਸਿੰਧੂ ਨੇ ਰਿਓ ਬੈਡਮਿੰਟਨ ‘ਚ ਸਿਲਵਰ ਮੈਡਲ ਜਿੱਤ ਕੇ ਰਚਿਆ ਇਤਿਹਾਸ, ਸਿਲਵਰ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਣ ਬਣੀ ਸਿੰਧੂ।

▶ ਪੀ.ਵੀ ਸਿੰਧੂ ਨਾਲ ਸਖਤ ਮੁਕਾਬਲਾ ਕਰਦਿਆਂ ਸਪੇਨ ਦੀ ਕੈਰੋਲੀਨਾ ਮਾਰਿਨ ਸੋਨੇ ਦੇ ਮੈਡਲ ਦੀ ਬਣੀ ਹੱਕਦਾਰ।

▶ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਵਲੋਂ ਪੀ.ਵੀ ਸਿੰਧੂ ਨੂੰ 50 ਲੱਖ ਤੇ ਕੋਚ ਗੋਪੀ ਚੰਦ ਨੂੰ 10 ਲੱਖ ਦੇਣ ਦਾ ਐਲਾਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਦੇਣਗੇ 50 ਲੱਖ ਦਾ ਇਨਾਮ।

▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਪੀ.ਵੀ ਸਿੰਧੂ ਨੂੰ ਸ਼ੁਭਕਾਮਨਾਵਾਂ ਦਿਤੀਆਂ।

▶ ਭਾਰਤੀ ਪਹਿਲਵਾਨ ਨਰ ਸਿੰਘ ਦਾ ਰਿਓ ਉਲੰਪਿਕ ‘ਚ ਸ਼ਮੂਲੀਅਤ ਦਾ ਸੁਪਨਾ ਟੁੱਟਾ- CAS ਨੇ ਖੇਡਣ ‘ਤੇ ਲਾਇਆ 4 ਸਾਲ ਦਾ ਬੈਨ।

▶ ਭਾਰਤ ਨੇ ਅਰੁਣਾਚਲ ਪ੍ਰਦੇਸ਼ ਦੇ ਪਾਸੀਘਾਟ ‘ਚ ਸੁਖੋਈ ਫਾਈਟਰ ਕੀਤਾ ਤਇਨਾਤ- ਚੀਨ ਦੀ ਸਰਹੱਦ ਨੇੜੇ ਹੈ ਪਾਸੀਘਾਟ।

▶ ਅਕਾਲੀ ਦਲ ‘ਤੇ ਟੋਹੜਾ ਧੜੇ ਦਾ ਵੱਡਾ ਹਮਲਾ- ਇਮਾਨਦਾਰ ਤੇ ਸਾਫ ਅਕਸ ਵਾਲੇ ਆਗੂਆਂ ਨੂੰ ਦਰਕਿਨਾਰ ਕਰਨ ਸਮੇਤ ਲਾਏ ਗੰਭੀਰ ਦੋਸ਼।

▶ ਨਵਜੋਤ ਸਿੱਧੂ ਦਾ ਹਮੇਸ਼ਾਂ ਸਨਮਾਨ ਕਰਦਾ ਹਾਂ, ‘ਆਪ’ ‘ਚ ਸ਼ਾਮਲ ਹੋਣ ਬਾਰੇ ਨਹੀਂ ਰੱਖੀ ਕੋਈ ਸ਼ਰਤ- ਕੇਜਰੀਵਾਲ।

▶ ਭਗਵੰਤ ਮਾਨ ਵੀਡੀਓਗ੍ਰਾਫੀ ਮਾਮਲਾ- ਲੋਕ ਸਭਾ ਸਪੀਕਰ ਨੇ ਜਾਂਚ  ਕਮੇਟੀ ਦੀ ਮਿਆਦ ਨਵੰਬਰ ਤੱਕ ਵਧਾਈ।

▶ ਪੰਜਾਬ ਦੇ ਰਾਜਪਾਲ 22 ਅਗਸਤ ਨੂੰ ਸਹੁੰ ਚੁੱਕ ਕੇ ਸੰਭਾਲਣਗੇ ਆਪਣਾ ਅਹੁੱਦਾ।

▶ ਨਿੱਜੀ ਸਕੂਲਾਂ ਨੂੰ ਹੁਣ ਇੱਕ ਸਾਲ ਦੀ ਬਜ਼ਾਏ ਚਾਰ ਸਾਲਾਂ ਬਾਅਦ ਲੈਣੀ ਪਵੇਗੀ ਮਾਨਤਾ।

▶ ਤਲਵਾੜਾ ਵਿਖੇ ਭਾਜਪਾ ਸਰਪੰਚ, ਪੰਚ ਤੇ ਸਾਥੀਆਂ ਵਲੋਂ ਮਾਮੂਲੀ ਝਗੜੇ ਕਾਰਣ ਔਰਤ ਦੀ ਲੋਹੇ ਦੇ ਰਾਡ ਨਾਲ ਕੁੱਟਮਾਰ ਕਰਨ ਦੀ ਖਬਰ।

▶ ਮੂੰਹ ‘ਤੇ ਕੱਪੜਾ ਬੰਨ ਕੇ ਦੋ ਪਹੀਆ ਵਾਹਣ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ –ਅੰਮ੍ਰਿਤਸਰ ਪੁਲਿਸ ਨੇ ਲਾਈ ਪਾਬੰਦੀ, ਉਲੰਘਣਾ ਕਰਨ ‘ਤੇ ਦਰਜ਼ ਹੋਵੇਗਾ ਮਾਮਲਾ।

▶ ਜੰਡਿਆਲਾ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਨਿੱਜੀ ਕੰਪਨੀ ਦੇ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ- ਇਕ ਦੀ ਮੌਤ ਦੂਜਾ ਜਖਮੀ, ਬੈਗ ਖੋਹ ਕੇ ਫਰਾਰ।

▶ ਰਾਜਸਥਾਨ ਦੇ ਜੈਸਲਮੇਰ ਤੋਂ ਪਾਕਿ ਹਿੰਦੂ ਜਸੂਸ ਨੰਦ ਲਾਲ ਗ੍ਰਿਫਤਾਰ, ਮੋਬਾਈਲ ਤੇ ਦਰਜਨਾਂ ਪਾਕਿਸਤਾਨੀ ਸਿੰਮ ਕਾਰਡ ਬਰਾਮਦ- ਪਾਕਿਸਤਾਨ ਲਈ ਕਰਦਾ ਸੀ ਜਸੂਸੀ।

▶ ਗੰਗਾ ਦੀ ਸਫਾਈ ਮੁਹਿੰਮ ਦਾ ਨਤੀਜਾ ਜੀਰੋ ਦੱਸ ਕੇ ਐਨ.ਜੀ.ਟੀ ਨੇ ਯੂ.ਪੀ ਸਰਕਾਰ ਪਾਸੋਂ, ਮੰਗੀ ਰਿਪੋਰਟ।

▶ ਬਰਨਾਲਾ ਤੋਂ ਅੰਮ੍ਰਿਤਸਰ ਸਾਹਿਬ ਦੀ ਮੁਫਤ ਯਾਤਰਾ ਲਈ ਸੁਖਬੀਰ ਬਾਦਲ ਵਲੋਂ 5 ਬੱਸਾਂ ਨੂੰ ਹਰੀ ਝੰਡੀ।

▶ 10000 ਰਿਸ਼ਵਤ ਲੈਂਦਾ ਪਟਵਾਰੀ ਪਟਵਾਰੀ ਨਰਿੰਦਰਪਾਲ ਵਿਜੀਲੈਂਸ ਨੇ ਗੁਰਦਾਸਪੁਰ ਤੋਂ ਰੰਗੇ ਹੱਥੀਂ ਕੀਤਾ ਕਾਬੂ।

▶ ਚਰਚਿਤ ਮੂਰਥਲ ਜਬਰ ਜਿਨਾਹ ਕਾਂਡ ਬਾਰੇ ਗਠਿਤ SIT ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਕੀਤੀ ਸੀਲ ਬੰਦ ਰਿਪੋਰਟ।

▶ ਅਲੱਗ ਪ੍ਰਸ਼ਾਸ਼ਕ ਦਾ ਫੈਸਲਾ ਵਾਪਸ ਲੈਣ ‘ਤੇ ਹਰਿਆਣਾ ਦੇ ਸੀ.ਐਮ ਖੱਟਰ ਨੇ ‘ਰੋਟੇਸ਼ਨ ਪਾਲਸੀ’ ਤਹਿਤ ਹਰਿਆਣਾ ਦੇ ਰਾਜਪਾਲ ਨੂੰ ਚੰਡੀਗੜ ਦਾ ਪ੍ਰਸ਼ਾਸ਼ਕ ਨਿਯੁੱਕਤ ਕਰਨ ਦੀ ਕੀਤੀ ਮੰਗ।

▶ ਰਾਜੀਵ ਲੋਂਗੋਵਾਲ ਸਮਝੌਤੇ ਅਨੁਸਾਰ ਅਕਾਲੀ ਦਲ ਚੰਡੀਗੜ ਪੰਜਾਬ ਨੂੰ ਦੇਣ ਦੀ ਭਾਈਵਾਲ ਕੇਂਦਰ ਸਰਕਾਰ ਪਾਸੋਂ ਕਰੇ ਮੰਗ- ਕੈਪਟਨ ਅਮਰਿੰਦਰ।

▶ ਮੁੱਖ ਮੰਤਰੀ ਸ੍ਰ, ਬਾਦਲ ਦੀ ਚੰਡੀਗੜ ਰਿਹਾਇਸ਼ ਸਾਹਮਣੇ ਇੱਕ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖਬਰ।

▶ ਕਾਲੀ ਸੂਚੀ ਵਿੱਚੋਂ 212 ਸਿੱਖਾਂ ਦੇ ਨਾਮ ਕੱਢਣ ‘ਤੇ ਸੁਖਬੀਰ ਬਾਦਲ ਨੇ ਪੀ.ਐਮ ਮੋਦੀ ਦਾ ਕੀਤਾ ਧੰਨਵਾਦ।

▶ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਸਮੇਤ ਗਿਦੜਬਾਹਾ ਹਲਕੇ ਦੇ ਧੂਲਕੋਟ ਤੋਂ ਇੰਚਾਰਜ ਦੇ ਸਮਰਥਕ 2 ਅਕਾਲੀ ਵਰਕਰ ਪੁਲਿਸ ਵਲੋਂ ਕੀਤੇ ਗਏ ਗ੍ਰਿਫਤਾਰ।

▶ ‘ਆਪ’ ਤੋਂ ਮੁਅੱਤਲਸ਼ੁਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਵਲੋਂ ਨਵਾਂ ਸਿਆਸੀ ਮੰਚ ਬਣਾਉਣ ਦਾ ਐਲਾਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply