Tuesday, March 17, 2026

ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਵੱਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਨਵੀਆਂ ਨਿਯੁੱਕਤੀਆਂ

PPN1908201601ਬਟਾਲਾ, 19 ਅਗਸਤ (ਨਰਿੰਦਰ ਬਰਨਾਲ)  ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਵੱਲੋਂ ਅੱਜ ਆਪਣਾ ਵਿਸਥਾਰ ਕਰਦਿਆਂ ਰਾਜ ਪੱਧਰੀ ਨਿਯੁੱਕਤੀਆਂ ਕੀਤੀਆਂ ਗਈਆਂ ਹਨ। ਇਸਦੇ ਨਾਲ ਕਿਸਾਨ ਵਿੰਗ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਦੀ ਕਮੇਟੀ ਦਾ ਵਿਸਥਾਰ ਵੀ ਕੀਤਾ ਗਿਆ ਹੈ।ਅੱਜ ਬਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਪਸੜੀ ਦੀ ਅਗਵਾਈ ਵਿੱਚ ਕਰਾਏ ਗਏ ਸਮਾਗਮ ਦੌਰਾਨ ਨਿਯੁਕਤ ਕੀਤੇ ਗਏ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਸ. ਲਖਬੀਰ ਸਿੰਘ ਲੋਧੀਨੰਗਲ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੂੱਪਸੜੀ ਪਾਰਸ ਹੋਟਲ ਵਾਲੇ, ਸੱਜਣ ਸਿੰਘ ਬੱਜੂਮਾਨ ਅਤੇ ਜ਼ਿਲ੍ਹੇ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ।
ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਨਿਯੁੱਕਤੀ ਪੱਤਰ ਵੰਡਣ ਮੌਕੇ ਹਾਜ਼ਰ ਕਿਸਾਨ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਕਿਸਾਨ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਹੈ ਅਤੇ ਪਾਰਟੀ ਵੱਲੋਂ ਕਿਸਾਨ ਵਿੰਗ ਰਾਹੀਂ ਰਾਜ ਦੇ ਕਿਸਾਨਾਂ ਨੂੰ ਅਕਾਲੀ ਦਲ ਦੇ ਝੰਡੇ ਥੱਲੇ ਲਾਮਬੱਧ ਕੀਤਾ ਜਾਵੇਗਾ।ਜਥੇਦਾਰ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਉੱਪਰ ਪਹਿਰਾ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਪਾਰਟੀ ਕਿਸਾਨੀ ਦੀ ਬਿਹਤਰੀ ਅਤੇ ਭਲਾਈ ਲਈ ਕੰਮ ਕਰਦੀ ਰਹੇਗੀ।ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਬਟਾਲਾ ਵਿਖੇ ਕਿਸਾਨ ਵਿੰਗ ਦੇ ਸੂਬਾ ਪੱਧਰੀ ਨਵੇਂ ਅਹੁਦੇਦਾਰ ਨਿਯੁਕਤ ਕਰਦਿਆਂ ਸਾਬਕਾ ਚੇਅਰਮੈਨ ਸਤਵੰਤ ਸਿੰਘ ਉਦੋਵਾਲੀ ਨੂੰ ਕਿਸਾਨ ਵਿੰਗ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ, ਅਮਰਜੀਤ ਸਿੰਘ ਸੇਖਵਾਂ ਤੇ ਹਰਪਾਲ ਸਿੰਘ ਰੰਘੜ ਨੰਗਲ ਨੂੰ ਵਾਈਸ ਪ੍ਰਧਾਨ ਬਣਾਇਆ ਹੈ।ਹਰਦਿਆਲ ਸਿੰਘ ਭਾਮ, ਜਸਵਿੰਦਰ ਸਿੰਘ ਰਾਮਪੁਰ, ਜੋਗਿੰਦਰ ਸਿੰਘ ਥਰੀਏਵਾਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸਦੇ ਨਾਲ ਹੀ ਗੁਲਜ਼ਾਰ ਸਿੰਘ ਤੱਤਲਾ, ਧਰਮਿੰਦਰ ਸਿੰਘ ਪੰਜਗਰਾਈਆਂ ਅਤੇ ਦਲਜੀਤ ਸਿੰਘ ਮੰਡ ਨੂੰ ਸੂਬਾ ਕਮੇਟੀ ਦਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।ਇਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਜਥੇਦਾਰ ਸੇਖਵਾਂ ਅਤੇ ਲੋਧੀਨੰਗਲ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਅਤੇ ਸਾਰੇ ਕਿਸਾਨ ਆਗੂਆਂ ਨੂੰ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ. ਬਲਦੇਵ ਸਿੰਘ ਧੁੱਪਸੜੀ ਪਾਰਸ ਹੋਟਲ ਵੱਲੋਂ ਬਲਵਿੰਦਰ ਸਿੰਘ ਕਾਹਲੋਂ ਬਟਾਲਾ, ਅਵਤਾਰ ਸਿੰਘ ਚੀਮਾਂ, ਕਰਤਾਰ ਸਿੰਘ ਬਾਜਵਾ, ਜਗਜੀਤ ਸਿੰਘ ਕਾਦੀਆਂ, ਜਸਵੰਤ ਸਿੰਘ ਰਿਆੜ ਭਾਮ ਨੂੰ ਕਿਸਾਨ ਵਿੰਗ ਦੇ ਪੁਲਿਸ ਜ਼ਿਲ੍ਹਾ ਬਟਾਲਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋਗਿੰਦਰ ਸਿੰਘ ਨਾਥਪੁਰ, ਲਖਵਿੰਦਰ ਸਿੰਘ ਲੱਖਾ ਬਿਜਲੀਵਾਲ, ਪਰਮਜੀਤ ਸਿੰਘ ਕਰਨਾਮਾ, ਮਨਜੀਤ ਸਿੰਘ ਸੁਚੇਤਗੜ੍ਹ, ਨਿਰਮਲ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ ਛਕਾਲਾ, ਰਣਬੀਰ ਸਿੰਘ ਰਾਣਾ ਨੂੰ ਪੁਲਿਸ ਜ਼ਿਲ੍ਹਾ ਬਟਾਲਾ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਭਜਨ ਸਿੰਘ ਮਲਕਪੁਰੀ, ਗੁਰਵਿੰਦਰ ਸਿੰਘ ਮਾਹਲ ਕਾਦੀਆਂ, ਪ੍ਰੇਮ ਸਿੰਘ ਕਾਹਲਵਾਂ, ਸੁਰਿੰਦਰ ਸਿੰਘ ਵੜੈਚ, ਸੁਰਜੀਤ ਸਿੰਘ ਸਲਾਹਪੁਰ, ਸਰਯੋਗ ਸਿੰਘ ਠੱਕਰ ਸੰਧੂ, ਰਣਜੀਤ ਸਿੰਘ ਰਾਣਾ, ਸੁਖਰਾਜ ਸਿੰਘ ਪੱਡਾ, ਮਹਿੰਦਰ ਸਿੰਘ ਚੀਮਾਂ ਮਸਾਣੀਆਂ ਨੂੰ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਦਿਲਬਾਗ ਸਿੰਘ ਨੱਤ, ਗੁਰਮੇਲ ਸਿੰਘ ਵਡਾਲਾ ਗ੍ਰੰਥੀਆਂ, ਮਨਜੀਤ ਸਿੰਘ ਬਾਜਵਾ ਮਲਕਪੁਰ, ਦਲਜੀਤ ਸਿੰਘ ਗਵਾਰਾ ਅਤੇ ਜੁਗਰਾਜ ਸਿੰਘ ਧੰਨੇ ਜ਼ਿਲ੍ਹਾ ਸਕੱਤਰ ਨਿਯੁੱਕਤ ਕੀਤੇ ਗਏ ਹਨ।
ਸਰਕਲ ਬਟਾਲਾ ਸ਼ਹਿਰੀ ਦੇ ਪ੍ਰਧਾਨ ਬਲਵਿੰਦਰ ਸਿੰਘ ਅਲੋਵਾਲ, ਸਰਕਲ ਬਟਾਲਾ ਸਿਵਲ ਲਾਈਨ ਤੋਂ ਗੁਲਜ਼ਾਰ ਸਿੰਘ ਬੋਦੇ ਦੀ ਖੂਹੀ, ਸਰਕਲ ਸੇਖਵਾਂ ਦੇ ਪ੍ਰਧਾਨ ਸੁਲੱਖਣ ਸਿੰਘ ਵਡਾਲਾ ਗ੍ਰੰਥੀਆਂ, ਸਰਕਲ ਘੁਮਾਣ ਦੇ ਵੱਸਣ ਸਿੰਘ ਭੋਮਾ, ਸਰਕਲ ਸ੍ਰੀ ਹਰਗੋਬਿੰਦਪੁਰ ਦੇ ਯਾਦਵਿੰਦਰ ਸਿੰਘ ਢਪੱਈ, ਸਰਕਲ ਰੰਗੜ ਨੰਗਲ ਦੇ ਸੁਰਿੰਦਰ ਸਿੰਘ ਅੰਮੋਨੰਗਲ, ਸਰਕਲ ਡੇਰਾ ਬਾਬਾ ਨਾਨਕ ਦੇ ਗੁਰਮੀਤ ਸਿੰਘ ਸ਼ਾਹਪੁਰ ਗੋਰਾਇਆ, ਸਰਕਲ ਕੋਟਲੀ ਸੂਰਤ ਮੱਲੀ ਦੇ ਮੱਖਣ ਸਿੰਘ ਬਸੰਤਕੋਟ, ਸਰਕਲ ਘੁੰਮਣ ਕਲਾਂ ਦੇ ਹਰਪਾਲ ਸਿੰਘ ਲਾਲੋਵਾਲ, ਸਰਕਲ ਫਤਿਹਗੜ੍ਹ ਚੂੜੀਆਂ ਦੇ ਮਨਜੀਤ ਸਿੰਘ ਵੀਲ੍ਹਾ ਤੇਜਾ, ਸਰਕਲ ਕਿਲਾ ਲਾਲ ਸਿੰਘ ਦੇ ਜਸਬੀਰ ਸਿੰਘ ਕਿਲਾ ਲਾਲ ਸਿੰਘ, ਸਰਕਲ ਅਲੀਵਾਲ ਦੇ ਮਹਿੰਦਰਪਾਲ ਸਿੰਘ ਅਲੀਵਾਲ, ਸਰਕਲ ਦਿਹਾਤੀ ਬਟਾਲਾ ਦੇ ਗੁਰਜੀਤ ਸਿੰਘ ਘਸੀਟਪੁਰਾ ਅਤੇ ਸਰਕਲ ਕਾਦੀਆਂ ਤੋਂ ਮਲਕੀਤ ਸਿੰਘ ਨਾਥਪੁਰ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਰਦੀਪ ਸਿੰਘ ਚਾਹਲ ਬਟਾਲਾ ਸਾਬਕਾ ਡੀ.ਈ.ਓ., ਦਿਲਬਾਗ ਸਿੰਘ ਨੰਬਰਦਾਰ ਧੁੱਪਸੜੀ, ਰਣਧੀਰ ਸਿੰਘ ਬਟਾਲਾ ਵਜ਼ੀਰ ਚੱਕ ਸਾਬਕਾ ਐੱਸ.ਡੀ.ਓ. ਪੁੱਡਾ, ਗੁਰਮੀਤ ਸਿੰਘ ਸਾਬਕਾ ਡੀ.ਈ.ਓ. ਅਤੇ ਪ੍ਰਿੰ. ਦਰਸ਼ਨ ਸਿੰਘ ਗਾਊਂਸਪੁਰਾ ਨੂੰ ਕਿਸਾਨ ਵਿੰਗ ਦੇ ਜ਼ਿਲ੍ਹਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਕਸ਼ਮੀਰ ਸਿੰਘ ਬਾਜਵਾ ਲੌਂਗੋਵਾਲ ਨੂੰ ਜ਼ਿਲ੍ਹਾ ਪ੍ਰਚਾਰ ਸਕੱਤਰ ਅਤੇ ਮਾਸਟਰ ਜਰਨੈਲ ਸਿੰਘ ਹਰਸੀਆਂ (ਅਧਿਆਪਕ ਆਗੂ) ਨੂੰ ਜ਼ਿਲ੍ਹਾ ਖਜ਼ਾਨਚੀ ਬਣਾਇਆ ਗਿਆ ਹੈ।
ਸਤਨਾਮ ਸਿੰਘ ਸੱਤੂ ਧੁੱਪਸੜੀ, ਧਿਆਨ ਸਿੰਘ ਕੋਟਲੀ ਭਾਨ ਸਿੰਘ, ਲਵਪ੍ਰੀਤ ਸਿੰਘ ਸ਼ੇਰਪੁਰ, ਹਰਜੀਤ ਸਿੰਘ ਹਰਸੀਆਂ, ਮਹਿੰਦਰ ਸਿੰਘ ਬਹਾਦਰਪੁਰ, ਦੀਦਾਰ ਸਿੰਘ ਨੰਬਰਦਾਰ ਮੰਮਰਾਏ ਅਤੇ ਸੁਰਿੰਦਰ ਸਿੰਘ ਕਾਹਲੋਂ ਮੜ੍ਹੀਆਂਵਾਲ ਨੂੰ ਜ਼ਿਲ੍ਹਾ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਧੁੱਪਸੜੀ ਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਜਥੇਦਾਰ ਸੇਵਾ ਸਿੰਘ ਸੇਖਵਾਂ, ਲਖਬੀਰ ਸਿੰਘ ਲੋਧੀਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪਾਰਸ ਵੱਲੋਂ ਨਿਯੁੱਕਤੀ ਪੱਤਰ ਵੰਡੇ ਗਏ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply