Wednesday, June 17, 2026

ਬਾਬਾ ਪ੍ਰੀਤਮ ਸਿੰਘ ਆਗਰਾ, ਬਾਬਾ ਈਸ਼ਰ ਸਿੰਘ, ਬਾਬਾ ਗਜਿੰਦਰ ਸਿੰਘ ਇੰਦੋਰ ਤੇ ਭਾਈ ਪਾਲ ਸਿੰਘ ਸਨਮਾਨਿਤ

PPN2008201609ਨਵੀਂ ਦਿੱਲੀ, 20 ਅਗਸਤ (ਪੰਜਾਬ ਪੋਸਟ ਬਿਊਰੋ)- ਬਾਬਾ ਪ੍ਰੀਤਮ ਸਿੰਘ (ਆਗਰਾ) ਬੀਤੇ ਦਿਨੀਂ ਆਪਣੇ ਸਾਥੀਆਂ, ਬਾਬਾ ਈਸ਼ਰ ਸਿੰਘ, ਬਾਬਾ ਗਜਿੰਦਰ ਸਿੰਘ (ਇੰਦੋਰ) ਅਤੇ ਭਾਈ ਪਾਲ ਸਿੰਘ ਆਦਿ ਸਹਿਤ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਦਿੱਲੀ ਪੁਜੇ। ਇਸ ਮੌਕੇ ਤੇ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਕਮੇਟੀ) ਅਤੇ ਭਾਈ ਰਣਜੀਤ ਸਿੰਘ, ਹੈਡ ਗ੍ਰੰਥੀ ਗੁ. ਬੰਗਲਾ ਸਾਹਿਬ ਨੇ ਉਨਾਂ ਨੂੰ ਸਿਰੋਪਾਉ ਦੀ ਬਖਸ਼ਸ਼ ਕਰ ਸਨਮਾਨਤ ਕੀਤਾ।ਰਾਣਾ ਪਰਮਜੀਤ ਸਿੰਘ ਨੇ ਬਾਬਾ ਪ੍ਰੀਤਮ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਪਸਾਰ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸਹਿਯੋਗ ਦਿੱਤਾ ਜਾਇਗਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply