ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ ਬਿਊਰੋ)- ਸਪੋਰਟਸ ਅਥਾਰਟੀ ਆਫ ਇੰਡੀਆ ਦੇ ਪ੍ਰਬੰਧਾਂ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਹਾਕੀ ਤੇ ਹੈਂਡਬਾਲ ਸੈਂਟਰਾਂ ਦੇ ਵਿੱਚ ਨਵੇਂ ਖਿਡਾਰਣਾਂ ਦੀ ਚੋਣ ਲਈ ਰੱਖੀ ਗਈ ਚੋਣ ਟਰਾਇਲ ਪ੍ਰਕਿਰਿਆ ਦੇ ਦੌਰਾਨ ਸ਼ਾਮਿਲ ਹੋਈਆਂ ਸੈਂਕੜੇ ਖਿਡਾਰਣਾਂ ਦੇ ਨਾਲ ਸਾਂਈ ਨਾਰਥ ਚੰਡੀਗੜ੍ਹ ਦੀ ਡਾਇਰੈਕਟਰ ਮੈਡਮ ਲੱਲਿਤਾ ਸ਼ਰਮਾ ਵਿਸ਼ੇਸ਼ ਤੌਰ ਤੇ ਰੂ-ਬ-ਰੂ ਹੋਏ।ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ, ਸੰਗਰੂਰ ਸਾਈ ਸੈਂਟਰ ਇੰਚਾਰਜ ਮਨਜੀਤ ਸਿੰਘ, ਸਾਈ ਜੀ.ਐਨ.ਡੀ.ਯੂੂ ਸੈਂਟਰ ਇੰਚਾਰਜ ਮੈਡਮ ਅਮਰਜੀਤ ਕੌਰ ਤੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ ਤੇ ਸੈਂਟਰ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਅਤੇ ਵਿਦਿਆਰਥਣਾ ਨੂੰ ਹੋਰ ਵੀ ਬੇਮਿਸਾਲ ਕਰਨ ਲਈ ਪਹਿਲਾਂ ਨਾਲੋਂ ਹੋਰ ਵੀ ਬੇਹਤਰ ਸੁਵਿਧਾਵਾਂ ਦੀ ਮੰਗ ਕੀਤੀ।ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਨੇ ਡਾਇਰੈਕਟਰ ਮੈਡਮ ਲਲਿਤਾ ਸ਼ਰਮਾ ਨੂੰ ਦੱਸਿਆ ਕਿ ਜੀ.ਐਨ.ਡੀ.ਯੂ ਵਲੋਂ ਜਿੱਥੇ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।ਉੱਥੇ ਖਿਡਾਰਨਾਂ ਨੂੰ ਸਮੇਂ-ਸਮੇਂ ਤੇ ਲੋੜੀਂਦੀਆਂ ਸਹੂਲਤਾਂ ਵੀ ਮੁਹੱਇਆ ਕੀਤੀਆਂ ਜਾਂਦੀਆਂ ਹਨ। ਜਦੋਂ ਕਿ ਹੋਰ ਸਹੂਲਤਾਂ ਮਿਲਣ ਦੇ ਨਾਲ ਖਿਡਾਰਨਾਂ ਦੀ ਖੇਡ ਸ਼ੈਲੀ ਦੇ ਵਿੱਚ ਹੋਰ ਵੀ ਨਿਖਾਰ ਆਵੇਗਾ।ਡਾਇਰੈਕਟਰ ਮੈਡਮ ਲੱਲਿਤਾ ਸ਼ਰਮਾ ਨੇ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਅਜੈਬ ਸਿੰਘ ਬਰਾੜ ਤੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਐਚ.ਐਸ ਰੰਧਾਵਾ ਦਾ ਧੰਨਵਾਦ ਕਰਦਿਆਂ ਸਾਈ ਵੱਲੋਂ ਖਿਡਾਰਨਾਂ ਨੂੰ ਹਰ ਸੰਭਵ ਸਹਾਇਤਾ ਦੇ ਨਾਲ-ਨਾਲ ਸਮੇਂ-ਸਮੇਂ ਲੋੜੀਂਦੀਆਂ ਸਹੂਲਤਾਂ ਦੇਣ ਦਾ ਵਿਸ਼ਵਾਸ਼ ਦਿਵਾਇਆ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਟਰਾਂ ਦੀਆਂ ਸੁੱਖ-ਸਹੂਲਤਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਸਾਂਈ ਜੀ.ਐਨ.ਡੀ.ਯੂ ਸੈਂਟਰ ਦੀ ਕਾਰਗੁਜਾਰੀ ਹੋਰ ਵੀ ਲਾਜ਼ਵਾਬ ਹੋ ਸਕੇ। ਇਸ ਮੌਕੇ ਇੰਚਾਰਜ ਅਮਰਜੀਤ ਕੌਰ ਤੇ ਇੰਚਾਰਜ ਬਲਦੀਪ ਸਿੰਘ ਸੋਹੀ ਨੇ ਡਾਇਰੈਕਟਰ ਮੈਡਮ ਦਾ ਧੰਨਵਾਦ ਕਰਦਿਆਂ ਵਿਦਿਆਰਥਣਾ ਵੱਲੋਂ ਹੋਰ ਵੀ ਬੇਹਤਰ ਕਰ ਵਿਖਾਉਣ ਦਾ ਅਹਿਦ ਲਿਆ।
Check Also
ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਅੰਮ੍ਰਿਤਸਰ, 16 ਮਾਰਚ (ਜਗਦੀਪ …
Punjab Post Daily Online Newspaper & Print Media