Friday, November 6, 2026

ਭਾਰਤ ਦੇ ਖੇਤੀਬਾੜੀ ਸਾਇੰਟਿਸਟ ਰਿਕਰੂਟਮੈਂਟ ਬੋਰਡ ਦੇ ਚੇਅਰਮੈਨ ਵੱਲੋਂ ਕੁਦਰਤੀ ਖੇਤੀ ਦਾ ਦੋਰਾ

PPN2008201614ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ)- ਆਲ ਇੰਡੀਆ ਪਿੰਗਲਵਾੜਾ ਚੈਰੀਟਬੇਲ ਸੁਸਾਇਟੀ ਦੇ ਮੁੱਖ ਸੇਵਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਤੇ ਪਿੰਗਲਵਾੜਾ ਦੇ ਟਰੱਸਟੀ ਮਾਸਟਰ ਰਾਜਬੀਰ ਸਿੰਘ ਦੀ ਦੇਖ ਰੇਖ ਹੇਠਾਂ ਚੱਲ ਰਹੇ ਭਗਤ ਪੂਰਨ ਸਿੰਘ ਕੁਦਰਤੀ ਖੇਡੀ ਮਾਡਲ ਫਾਰਮ ਧੀਰੇਕੋਟ ਵਿਖੇ ਭਾਰਤ ਸਰਕਾਰ ਦੇ ਅਦਾਰੇ ਖੇਤੀਬਾੜੀ ਸਾਇੰਟਿਸਟ ਰਿਕਰੂਟਮੈਂਟ ਬੋਰਡ ਦੇ ਚੇਅਰਮੈਨ ਡਾ. ਗੁਰਬਚਨ ਸਿੰਘ ਉਚੇਚੇ ਤੌਰ ‘ਤੇ ਪੁੱਜੇ ਅਤੇ ਪਿੰਗਲਵਾੜਾ ਸੰਸਥਾ ਵੱਲੋਂ ਦੇਸ਼ ਵਿਦੇਸ਼ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਨ ਦੇ ਮਕਸਦ ਨਾਲ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਾਲਾਘਾ ਕੀਤੀ। ਇਥੇ ਪੁੱਜਣ ‘ਤੇ ਮਾਸਟਰ ਰਾਜਬੀਰ ਸਿੰਘ ਨੇ ਡਾ. ਗੁਰਬਚਨ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਤੋਂ ਕੁਦਰਤੀ ਖੇਤੀ ਦੇ ਮਾਡਲ ਫਾਰਮ ਤੱਕ ਦੇ ਸਫਰ ਦਾ ਕਰਦਿਆਂ ਦੱਸਿਆ ਕਿ ਇਥੇ ਹਰ ਤਰਾਂ ਦੀ ਫਸਲ ਤੇ ਸਬਜੀ ਦੀ ਕਾਸ਼ਤ ਬਿਨਾਂ ਕਿਸੇ ਬਾਜ਼ਾਰੀ ਖਾਦ ਜਾਂ ਦਵਾਈ ਤੋਂ ਕੀਤੀ ਜਾ ਰਹੀ ਹੈ। ਮਾਸਟਬ ਰਾਜਬੀਰ ਸਿੰਘ ਨੇ ਫਾਰਮ ਵਿੱਚ ਕੀਤੀ ਗਈ ਇਕ ਏਕੜ ਦੇ 25  ਫੀਸਦੀ ਹਿੱਸੇ ਵਿੱਚ ਗੰਨਾ ਤੇ ਬਾਕੀ 75 ਫੀਸਦੀ ਹਿੱਸੇ ਵਿੱਚ ਹੋਰਨਾਂ ਮੌਸਮੀ ਸਬਜੀਆਂ ਦੀ ਕਾਸ਼ਤ, ਇਕ ਏਕੜ ਵਿੱਚ 80 ਬੂਟੇ ਪਾਪੂਲਰ, ਗੰਨੇ ਤੇ ਹੋਰ ਮੌਸਮੀ ਸਬਜੀਆਂ ਦੀ ਸਾਂਝੀ ਕਾਸ਼ਤ ਤੋਂ ਇਲਾਵਾ ਪਸ਼ੂਆਂ ਦੇ ਚਾਰੇ, ਬਾਸਮਤੀ ਦੀ ਕਾਸ਼ਤ ਆਦਿ ਤੀ ਤਕਨੀਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਮਾਸਟਰ ਰਾਜਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਕੁਦਰਤੀ ਖੇਤੀ ਰਾਹੀਂ ਬੀਜੀਆਂ ਗਈਆਂ ਸਬਜੀਆਂ ਤੇ ਫਸਲਾਂ ਦਾ ਉਤਪਾਦਨ ਵੀ ਖਾਦਾਂ, ਦਵਾਈਆਂ ਦੀ ਵਰਤੋਂ ਨਾਲ ਕੀਤੀ ਜਾ ਰਹੀ ਖੇਤੀ ਦੇ ਮੁਕਾਬਲੇ ਕਿਤੇ ਜਿਆਦਾ ਹੈ। ਇਸ ਮੌਕੇ ਡਾ.ਗੁਰਬਚਨ ਸਿੰਘ ਨੇ ਕੁਦਰਤੀ ਖੇਤੀ ਤੋਂ ਪ੍ਰਭਾਵਿਤ ਹੁੰਦਿਆਂ ਪਿੰਗਲਵਾੜਾ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਸੱਚਮੁੱਚ ਮਾਡਲ ਫਾਰਮ ਹੈ ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਜਹਿਰੀਲੀ ਖੇਤੀ ਦਾ ਤਿਆਗ ਕਰਕੇ ਕੁਦਰਤੀ ਖੇਤੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਮੁੱਚਾ ਵਾਤਾਵਰਣ, ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਖਾਦਾਂ ਤੇ ਦਵਾਈਆਂ ਦੀ ਬੇਲੋੜੀ ਵਰਤੋਂ ਜਹਿਰੀਲੀ ਹੋ ਰਹੀ ਮਨੁੱਖੀ ਖੁਰਾਕ ਨੂੰ ਸੰਤੁਲਿਤ ਕੀਤਾ ਜਾ ਸਕੇ ਅਤੇ ਮਨੁੱਖ ਨੂੰ ਬਿਮਾਰੀਆਂ ਬਚਾਇਆ ਜਾ ਸਕੇ। ਇਸ ਮੌਕੇ ਕੇ.ਵੀ. ਕੇ ਦੇ ਡਾਇਰੈਕਟਰ ਭੂਪਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਭਾਨ ਸਿੰਘ, ਚੈਂਚਲ ਸਿੰਘ, ਸੋਹਣ ਸਿੰਘ ਆਦਿ ਹਾਜਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply