
ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਸਥਾਨਕ ਗੋਲਬਾਗ ਵਿਖੇ ਚਲ ਰਹੇ ਵਜੀਰ ਸਿੰਘ ਮਦਾਨ ਮੈਮੋਰੀਅਲ ਪੰਜਾਬ ਸਟੇਟ ਓਪਨ ਰੈਕਿੰਗ ਟੇਬਲ ਟੇਨਿਸ ਟੂਰਨਾਮੈਂਟ ਦੇ ਦੂਸਰੇ ਦਿਨ ਹੋਏ ਅਜ ਅੰਡਰ- 12 ਦੇ ਲੜਕੀਆਂ ਅਤੇ ਲੜਕਿਆਂ ਦੇ ਸਖ਼ਤ ਅਤੇ ਰੋਮਾਂਚਿਕ ਮੁਕਾਬਲਅਿਾਂ ਵਿਚ ਜਲੰਧਰ ਦੇ ਸ਼ੂਹਾਨ ਗੁਲਾਟੀ ਵਿਨਰ, ਲੁਧਿਆਣਾ ਦੇ ਮੋਨਿਤ ਜੈਨ ਰਨਰਅੱਪ, ਲੁਧਿਆਣਾ ਦੇ ਰੋਹੁਮ ਜੈਨ ਸੈਮੀ ਫਾਈਨਲਿਸਟ ਅਤੇ ਅੰਮ੍ਰਿਤਸਰ ਦੇ ਜਸਪਵਨ ਸੈਮੀਫਾਈਨਲਿਸਟ ਵਿਚ ਪਹੁੰਚੇ। ਕੈਡਿਟ ਗਰਲ ਅੰਡਰ-12 ਵਿਚ ਲੁਧਿਆਣਾ ਦੀ ਐਸ਼ਵਿਕ ਵਿਨਰ ਜਲੰਧਰ ਦੀ ਕਾਸ਼ਿਕਾ ਰਨਰਅੱਪ, ਲੁਧਿਆਣਾ ਦੀ ਸਹਿਜਪ੍ਰੀਤ ਅਤੇ ਅੰਮ੍ਰਿਤਸਰ ਦੀ ਗੁਰਪ੍ਰੀਤ ਸੈਮੀਫਾਈਨਲਿਸਟ ਵਿਚ ਪਹੁੰਚੀਆਂ।ਅੰਮ੍ਰਿਤਸਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਪ੍ਰਧਾਨ ਅਨੂਦੀਪ ਸਿੰਘ ਮਦਾਨ, ਸੈਕਟਰੀ ਵਿਕਰਮ ਅਦਿਤਯਾ ਅਤੇ ਪੰਜਾਬ ਵਰਕਿੰਗ ਸੈਕਟਰੀ ਮਦਨ ਲਾਲ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਇਸ ਟੂਰਨਾਂਮੈਂਟ ਵਿਚ ਅਜ ਵਿਸ਼ੇਸ਼ ਤੌਰ ਤੇ ਡੀ. ਐਸ. ਪੀ. ਅਜਨਾਲਾ ਮਨਮੋਹਨ ਸਿੰਘ ਔਲਖ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ।ਔਲਖ ਨੇ ਟੇਬਲ ਟੇਨਿਸ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨਾਂ ਟੂਰਨਾਂਮੈਂਟ ਵਿਚ ਖਿਡਾਰੀਆਂ ਦੀ ਪ੍ਰਤਿਭਾ ਬਾਹਰ ਆਉੰਦੀ ਹੈ ਅਤੇ ਉਨਾਂ ਵਿਚ ਅੱਗੇ ਵੱਧ ਕੇ ਆਪਣੇ ਸੂਬੇ , ਆਪਣੇ ਦੇਸ਼ ਲਈ ਖੇਡਣ ਦੀ ਭਾਵਨਾ ਜ਼ੋਰ ਫੜਦੀ ਹੈ। ਇਸ ਮੌਕੇ ਅਜ ਦੇ ਹੋਏ ਮੈਚਾਂ ਦੇ ਜੇਤੂ ਖਿਡਾਰੀਆਂ ਨੂੰ ਮੁਖ ਮਹਿਮਾਨ ਵਲੋਂ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨੂਦੀਪ ਮਦਾਨ ਨੇ ਦਸਿਆ ਕਿ ਇਸ ਟੂਰਨਾਂਮੈਂਟ ਦਾ ਫਾਈਨਲ ਕਲ ਹੋਵੇਗਾ ਜਿਸ ਵਿਚ ਜੇਤੂ ਬੱਚਿਆ ਨੂੰ ਯਾਦਗਰੀ ਚਿੰਨ , ਮੈਡਲ ਅਤੇ ਕੈਸ਼ ਇਨਾਮ ਦਿਤੇ ਜਾਣਗੇ।
ਇਸ ਮੌਕੇ ਜਨਕ ਰਾਜ ਮੱਟੂ, ਰਜਨੀ ਗੁਪਤਾ, ਡਾ. ਅੰਜੂ ਹਿੰਗੋਰਾਣੀ, ਕਨਵ ਖੰਨਾ, ਸੁਮਿਤ ਭਾਟਿਆ , ਜਸਪਾਲ ਸਿੰਘ, ਰਕੇਸ਼ ਹਾਂਡਾ, ਪਾਹੁਲ ਕੁਮਾਰ, ਸੁਨਿਲ ਕੁਮਾਰ, ਹਰਜੀਤ ਸਿੰਘ, ਰੋਹਿਤ ਮਹਾਜਨ , ਰਵਿੰਦਰ ਮੇਹਰਾ, ਵਿਕਰਮ ਅਦਿਤਿਯਾ, ਸ਼ਿਵਮ ਸ਼ਰਮਾ, ਮੋਹਿਤ ਕੁੰਦਰਾ, ਸਚਿਨ ਸ਼ਰਮਾ, ਰਾਹੁਲ ਮਲਹੋਤਰਾ, ਸੰਨੀ ਮੰਟੂ, ਅਨੁਰਾਗ ਚੋਪੜਾ, ਸਾਹਿਲ ਚੋਪੜਾ, ਅਨੁਰਾਗ, ਸਾਹਿਲ ਮਹਾਜਨ, ਸੁਨੀਲ ਦੂਆ, ਮਦਾਕਨੀ ਸ਼ਰਮਾ, ਸੋਨੀਆ ਸਾਹਨੀ, ਕਪਿਲ ਕੁੰਦਰਾ, ਟੀ ਆਰ ਸੇਠ, ਹੇਮੰਤ ਧਵਨ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media