Tuesday, November 24, 2026

ਆਮ ਪਾਰਟੀ ‘ਚ ਦਿਨੋ ਦਿਨ ਹੋਰ ਉੱਚਾ ਹੋ ਰਿਹਾ ਹੈ ਬਗਾਵਤ ਦਾ ਝੰਡਾ

PPN2208201604ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਿੱਲੀ ਵਾਲਿਆਂ ਦੇ ਰੱਵਈਏ ਤੋਂ ਦੁੱਖੀ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵੱਲੋ ਲਗਾਤਾਰ ਬਗਾਵਤ ਜਾਰੀ ਹੈ।ਬਠਿੰਡਾ ਪ੍ਰੈਸ ਕੱਲਬ ਵਿਖੇ ਆਮ ਆਦਮੀ ਪਾਰਟੀ ਆਰ.ਟੀ.ਆਈ.ਵਿੰਗ ਦੇ ਜਨਰਲ ਸਕੱਤਰ ਹਰਮਿਲਾਪ ਸਿੰਘ ਗਰੇਵਾਲ ਨੇ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਅਤੇ ਸਾਰੇ ਅਹੁੱਦਿਆਂ ਤੋ ਅਸਤੀਫਾ ਦਿੰਦਿਆਂ ਕਿਹਾ, ਕਿ ਆਮ ਆਦਮੀ ਪਾਰਟੀ ਆਪਣੇ ਮੁੱਢਲੇ ਸਿਧਾਤਾਂ ਤੋ ਭਟਕ ਗਈ ਹੈ।ਕੁੱਝ ਸਵਾਰਥੀ ਲੋਕਾਂ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਭਾਵਾਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋ  ਦਿੱਲੀ ਤੋਂ ਪੰਜਾਬ ਭੇਜੇ ਨੇਤਾਵਾਂ ‘ਤੇ ਗੰਭੀਰ ਦੋਸ਼ ਲਾਉਦਿਆ ਕਿਹਾ ਕਿ ਇਨ੍ਹਾਂ ਵੱਲੋ ਵਲੰਟੀਅਰਾਂ ਦੀਆਂ ਭਾਵਨਾਵਾਂ ਨੁੰ ਦਰਕਿਨਾਰ ਕਰ ਮਨਮਰਜ਼ੀ ਕੀਤੀ ਜਾ ਰਹੀ ਹੈ ਅਤੇ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਅਹੁਦੇਦਾਰਾਂ ਅਤੇ ਵਲੰਟੀਆਰਾਂ ਦੀ ਵਿਧਾਨ ਸਭਾ ਚੋਣਾਂ ਲਈ ਦਿੱਤੀਆ ਜਾ ਰਹੀਆਂ ਟਿਕਟਾਂ ਸੰਬੰਧੀ ਕੋਈ ਰਾਏ ਨਹੀ ਲਈ ਜਾ ਰਹੀ। ਉਲਟਾਂ ਦਿੱਲੀ ਵਾਲੇ ਬਾਬੂਆਂ ਵੱਲੋ ਅਜਿਹੇ ਉਮੀਦਾਵਾਰ ਨੂੰ ਟਿਕਟਾਂ ਦਿੱਤੀਆ ਜਾ ਰਹੀਆ ਜਿਨ੍ਹਾਂ ਦਾ ਨਾਮ ਪਹਿਲਾ ਹੀ ਕਈ ਵਿਵਾਦਾਂ ਵਿੱਚ ਬੋਲਦਾ ਹੈ।ਉਨ੍ਹਾਂ ਕਿਹਾ ਉਹ ਆਪਣੀ ਲੱਖਾਂ ਰੁਪਏ ਮਹੀਨੇ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਉਸ ਸਮੇ ਸ਼ਾਮਲ ਹੋਏ ਸਨ, ਜਦੋ ਪਾਰਟੀ ਨੂੰ ਚੋਣ ਨਿਸ਼ਾਨ ਤੱਕ ਅਲਾਟ ਨਹੀ ਹੋਇਆ ਸੀ ਅਤੇ ਉਸ ਦਿਨ ਤੋ ਲਗਾਤਾਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹੇ ਹਨ ਪਿਛਲੇ ਕਈ ਮਹੀਨਿਆਂ ਤਂੋ ਪਾਰਟੀ ਵਿਚ ਚੱਲ ਰਹੇ ਤਾਨਾਸ਼ਾਹੀ ਰਵਈਏ ਕਾਰਨ ਉਨ੍ਹਾਂ ਦੇ ਮਨ ਭਾਰੀ ਠੇਸ ਪਹੁੰਚੀ ਹੈ। ਦਿੱਲੀ ਦੇ ਬਾਬੂਆਂ ਵੱਲੋ ਜਿੱਥੇ ਪੰਜਾਬ ਵਿਚ ਪਾਰਟੀ ਖੜੇ ਕਰਨ ਵਾਲੇ ਆਗੂਆ ਨੂੰ ਖੁੱਜੇ ਲਾ ਟਿਕਟਾਂ ਦੀ ਵੰਡ ਕੀਤੀ ਜਾ ਰਹੀ, ਉਸ ਤੋਂ ਸਪੱਸ਼ਟ ਹੁੰਦਾ ਹੈ ਦੂਸਰੀਆਂ ਰਾਜਨੀਤਿਕ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਵਿਚ ਕੋਈ ਬਹੁਤਾ ਫਰਕ ਨਹੀ ਰਹਿ ਗਿਆ।ਕਿਸੇ ਹੋਰ ਪਾਰਟੀ ਸ਼ਾਮਲ ਹੋਣ ਦੇ ਸਵਾਲ ਤੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਕਰਨ ਵਾਲੇ ਕਿਸੇ ਚੌਥੇ ਧਿਰ ਵਿਚ ਸ਼ਾਮਲ ਹੋ ਸਕਦੇ ਹਨ ਪਰ ਅਕਾਲੀ, ਭਾਜਪਾ ਜਾਂ ਕਾਂਗਰਸ ਵਿਚ ਕਦੇ ਵੀ ਸ਼ਾਮਲ ਨਹੀ ਹੋਣਗੇ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply