
ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਸਿਹਤਮੰਦ ਭਾਰਤ ਮੁਹਿੰਮ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਦੇ ਵੱਲੋਂ ਜੀ.ਐਨ.ਡੀ.ਯੂ ਕੈਂਪਸ ਨੂੰ ਸਾਫ ਸੁਥਰਾ ਰੱਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਐਨ.ਐਸ.ਐਸ. ਯੂਨਿਟ ਦੇ ਇੰਚਾਰਜ ਪ੍ਰੋਫੈ. ਡਾ. ਰਾਜੇਸ਼ ਸ਼ਰਮਾ ਦੀ ਦੇਖ-ਰੇਖ ਹੇਠ ਸ਼ੁਰੂ ਕੀਤੇ ਗਏ ਇਸ ਸਿਲਸਿਲੇ ਤਹਿਤ ਵਿਦਿਆਰਥਣਾਂ ਦੇ ਵੱਲੋਂ ਏਸ਼ੀਆ ਹਾਊਸ, ਆਰਟਸ ਬਲਾਕ, ਗੁਰੂ ਨਾਨਕ ਭਵਨ, ਮੁੱਖ ਲਾਇਬ੍ਰਰੀ, ਨਿਊ ਲੈਕਚਰ ਥਇਏਟਰ ਆਦਿ ਸਥਾਨਾਂ ਤੋਂ ਖਿਲਰੇ ਕਾਗਜ ਪੱਤਰ, ਘਾਹ-ਫੂਸ ਤੇ ਪੱਤਿਆਂ ਆਦਿ ਦੀ ਸਫਾਈ ਕਰਨ ਦੇ ਨਾਲ-ਨਾਲ ਕੂੜਾ ਕਰਕਟ ਥੈਲੀਆਂ ਵਿੱਚ ਭਰ ਕੇ ਕੂੜੇਦਾਨਾਂ ਵਿੱਚ ਸੁੱਟਿਆ।ਸਮੂਹਿਕ ਵਿਦਿਆਰਥਣਾ ਇੱਕ ਸੁਰ ਵਿੱਚ ਕਿਹਾ ਕਿ ਜੀ.ਐਨ.ਡੀ.ਯੂ ਇੱਕ ਉੱਚ ਵਿੱਦਿਅਕ ਮੰਦਰ ਹੈ ਜਿਸ ਦੀ ਸਾਫ ਸਫਾਈ ਵੱਲ ਧਿਆਨ ਦੇਣਾ ਵਿਦਿਆਰਥੀਆਂ ਦਾ ਵੀ ਫਰਜ਼ ਹੈ। ਇਸ ਦੇ ਨਾਲ ਜਿੱਥੇ ਸਫਾਈ ਹੋਵੇਗੀ ਉੱਥੇ ਖੁਸ਼ ਗਵਾਰ ਤੇ ਸਾਫ ਸੁਥਰਾ ਵਾਤਾਵਰਨ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਸ ਮੌਕੇ ਪ੍ਰੋਫੈ. ਡਾ. ਰਾਜੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਵਿਭਾਗਾਂ ਤੇ ਕਲਾਸਾਂ ਦੀ ਸਫਾਈ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੱਡੇ ਮਹੱਤਵ ਨੂੰ ਜਨਮ ਦੇਣਗੀਆਂ।
Punjab Post Daily Online Newspaper & Print Media