Friday, September 25, 2026

ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤ ਸੈਮੀਨਾਰ ਕਰਵਾਇਆ ਗਿਆ

PPN2208201611
ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ)- ਮਾਨਸਿਕ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਗਰੀਨ ਐਵਨਿਊ ਵਿਖੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਦੇਖ ਰੇਖ ਵਿਚ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਮੁਖ ਮਹਿਮਾਨ ਏ. ਸੀ. ਪੀ. ਪਰਵਿੰਦਰ ਕੌਰ ਸਨ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਆਈ. ਐਮ. ਏ. ਦੇ ਸਾਬਕਾ ਪ੍ਰਧਾਨ ਡਾ. ਜਗਦੀਸ਼ ਗੋਸਵਾਮੀ, ਗੁਰੂ ਨਾਨਕ ਦੇਵ ਸੁਪਰਸਪੈਸ਼ਲਿਸਟੀ ਹਸਪਤਾਲ ਦੇ ਐਮ. ਡੀ. ਡਾ. ਆਰ. ਪੀ. ਐਸ. ਬੋਪਾਰਾਏ, ਫਿਲਮੀ ਕਲਾਕਾਰ ਅਰਵਿੰਦਰ ਭੱਟੀ ਅਤੇ ਜਸਵਿੰਦਰ ਸਿੰਘ ਰਿਟਾਇਰਡ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਸ਼ਾਮਿਲ ਹੋਏ।ਸੈਮੀਨਾਰ ਵਿਚ ਸੰਬੋਧਨ ਕਰਦਿਆਂ ਡਾ. ਮੱਕੜ ਨੇ ਦਸਿਆ ਕਿ ਸਿਰ ਘੁਮਾਉਣਾ, ਦੌਰੇ, ਬੇਹੋਸ਼ੀ ਆ ਜਾਣਾ, ਇਕਦਮ ਗੁੱਸਾ ਆਉਣਾ, ਆਪਣੇ ਆਪ ਵਿਚ ਕਿਸੇ ਵਿਸ਼ੇਸ਼ ਵਿਅਕਤੀ ਦਾ ਆਉਣਾ ਮਹਿਸੂਸ ਕਰਨਾ, ਕਿਸੇ ਕੰਮ ਵਿਚ ਜੀਅ ਨਾ ਲਗਣਾ, ਖੁਦਕੁਸ਼ੀ ਦੇ ਵਿਚਾਰ ਆਉਣਾ ਇਹ ਸਭ ਮਾਨਸਿਕ ਰੋਗਾਂ ਦੀ ਨਿਸ਼ਾਨੀ ਹੈ ਪਰ ਕਈ ਲੋਕ ਵਹਿਮਾਂ ਭਰਮਾਂ ਵਿਚ ਪੈ ਕੇ ਰੋਗੀ ਦਾ ਇਲਾਜ ਕਰਵਾਉਣ ਦੀ ਜਗਾ ਉਨਾਂ ਨੂੰ ਬਾਬਿਆਂ, ਤਾਤਰਿਕਾਂ, ਝਾੜ ਫੂਕ ਕਰਨ ਵਾਲਿਆਂ ਕੋਲ ਲੈ ਜਾਂਦੇ ਹਨ ਜਿੱਥੇ ਇਕ ਤਾਂ ਬਿਮਾਰੀ ਵੱਧ ਜਾਂਦੀ ਹੈ ਉਥੇ ਹੀ ਉਨਾਂ ਦਾ ਆਰਥਿਕ ਤੌਰ ਤੇ ਸ਼ੋਸ਼ਣ ਹੁੰਦਾ ਹੈ। ਉਨਾਂ ਕਿਹਾ ਕਿ ਉਸ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਜ਼ਰੂਰ ਲਵੋ ਪਰ ਅਖੌਤੀ ਨਕਲੀ ਬਾਬਿਆਂ ਤੋਂ ਬਚੋਂ ਜਿਹੜੇ ਚਮਤਕਾਰ ਦਾ ਦਾਅਵਾ ਕਰਦੇ ਹਨ।
ਮੁੱਖ ਮਹਿਮਾਨ ਏ. ਸੀ. ਪੀ. ਪਰਵਿੰਦਰ ਕੌਰ ਨੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਕਲ ਭੱਜਦੌੜ ਵਾਲੀ ਜਿੰਦਗੀ ਅਤੇ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਮਾਨਸਿਕ ਦਬਾਅ ਬਹੁਤ ਵਧ ਗਿਆ ਹੈ ਇਥੋਂ ਤਕ ਕਿ ਨੌਜਵਾਨ ਅਤੇ ਬੱਚੇ ਵੀ ਮਾਨਸਿਕ ਦਬਾਅ ਦੇ ਸ਼ਿਕਾਰ ਹੋ ਰਹੇ ਹਨ ਇਸਦਾ ਸਭ ਤੋਂ ਅਸਾਨ ਹਲ ਮਾਹਿਰ ਡਾਕਟਰ ਕੋਲ ਜਾ ਕੇ ਇਲਾਜ ਅਤੇ ਕੌਂਸਲਿੰਗ ਕਰਵਾਉਣਾ ਹੀ ਹੈ। ਉਨਾਂ ਡਾ. ਹਰਜੋਤ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜ ਲੋਕਾਂ ਨੂੰ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।ਅਰਵਿੰਦਰ ਭੱਟੀ ਅਤੇ ਡਾ. ਬੋਪਾਰਾਏ ਨੇ ਕਿਹਾ ਕਿ ਸਹਿਨਸ਼ੀਲਤਾ ਦਾ ਘਟਣਾ ਅਤੇ ਖਾਹਿਸ਼ਾ ਦਾ ਵੱਧਣਾ ਮਾਨਸਿਕ ਦਬਾਅ ਦੇ ਮੁੱਖ ਕਾਰਨਾਂ ਵਿਚ ਹੈ।ਇਸ ਮੌਕੇ ਡਾ. ਹਰਲੀਨ ਕੌਰ, ਡਾ. ਕੰਵਲਜੀਤ ਕੌਰ, ਸੁਪਰੀਡੈਂਟ ਸੁਖਵਿੰਦਰ ਸਿੰਘ, ਡੀ. ਸੀ. ਦਫਤਰ ਇੰਮਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਨੀਲ ਕੁਮਾਰ, ਬਾਬਾ ਗੋਰਾ ਸਿਘ, ਸਾਹਿਬ ਕੁਮਾਰ, ਅਰੁਣ ਕੁਮਾਰ, ਲਖਵਿੰਦਰ ਸਿੰਘ, ਸੁਪਰੀਡੈਂਟ ਰਾਜ ਬਲਬੀਰ ਸਿੰਘ, ਕੁਲਵਿੰਦਰ ਸਿੰਘ ਭਾਟੀਆ, ਹਰਵਿੰਦਰ ਸਿੰਘ ਪੋਪਾ, ਡਾ. ਚੁਘ, ਡਾ. ਸਤਨਾਮ ਸਿੰਘ, ਰਮੇਸ਼ ਕੁਮਾਰ, ਡਾ. ਪਰਮਿੰਦਰ ਸਿੰਘ ਰਾਜੂ, ਮਨਦੀਪ ਕੌਰ, ਯੁਗੇਸ਼ ਕੁਮਾਰ, ਅਨੁਰਾਗ ਮੋਹਨ ਆਦਿ ਹਾਜ਼ਰ ਸਨ।-

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply