Friday, September 25, 2026

ਹਲਕਾ ਪਠਾਨਕੋਟ ਦੇ ਵਾਸੀਆਂ ਲਈ ਹਰਿਦੁਆਰ ਦੀ ਯਾਤਰਾ ਲਈ ਹਰ ਮਹੀਨੇ ਦੋ ਬੱਸਾਂ ਕੀਤੀਆਂ ਜਾਣਗੀਆਂ ਰਵਾਨਾ

PPN2208201614
ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – ਹਲਕਾ ਪਠਾਨਕੋਟ ਦੇ ਵਾਸੀਆਂ ਦੀ ਸਹੂਲਤ ਲਈ ਹਰਿਦੁਆਰ ਦੀ ਧਾਰਮਿਕ ਯਾਤਰਾ ਲਈ ਹਰ ਮਹੀਨੇ ਹਲਕਾ ਪਠਾਨਕੋਟ ਤੋਂ ਦੋ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ ਅਤੇ ਜਿੰਨ੍ਹਾਂ ਦਾ ਸਾਰਾ ਖਰਚਾ ਉਨਾਂ  (ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ) ਵੱਲੋਂ ਕੀਤਾ ਜਾਵੇਗਾ।ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਪਠਾਨਕੋਟ ਵਾਰਡ ਨੰਬਰ 40 ਤੋਂ ਹਰਿਦੁਆਰ ਦੀ ਧਾਰਮਿਕ ਯਾਤਰਾ ਲਈ ਦੋ ਬੱਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਯਾਤਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਦੀ ਯਾਤਰਾ ਵਿੱਚ ਵਾਰਡ ਨੰਬਰ 40 ਅਤੇ 45 ਦੇ ਕਰੀਬ 100 ਯਾਤਰੀਆਂ ਨੂੰ ਹਰਿਦੁਆਰ ਦੇ ਦਰਸਨ ਕਰਨ ਲਈ ਰਵਾਨਾ ਕੀਤਾ ਹੈ।
ਸ਼੍ਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਹ ਧਾਰਮਿਕ ਯਾਤਰਾ ਉਨ੍ਹਾਂ ਦੇ ਮਾਤਾ ਸਵ: ਸਵਿੱਤਰੀ ਦੇਵੀ ਅਤੇ ਪਿਤਾ ਸਵ: ਉਮਾਦੱਤ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਵਿੱਚ ਮੇਰਾ ਕੋਈ ਰਾਜਨੀਤਿਕ ਮਨੋਰਥ ਨਹੀਂ ਹੈ। ਇਹ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ, ਜੋ ਮੈਂ ਪੂਰਾ ਕਰਨ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਯਾਤਰਾ ਵਿੱਚ ਯਾਤਰੀਆਂ ਦੇ ਆਉਣ ਜਾਉਣ, ਠਹਿਰਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਮੇਰੇ (ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ) ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਗੰਗਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਜਿਸ ਨਾਲ ਹਰ ਵਿਅਕਤੀ ਦੀ ਆਸਥਾ ਜੁੜੀ ਹੋਈ ਹੈ। ਇਸ ਉਪਰੰਤ ਉਨ੍ਹਾਂ ਦੋ ਬੱਸਾਂ ਨੂੰ ਹਰਿਦੁਆਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ।ਹੋਰਨਾਂ ਤੋਂ ਇਲਾਵਾ ਸ਼੍ਰੀ  ਕੌਸਲਰ ਰਾਜ ਕੁਮਾਰ ਰਾਜੂ, ਅਸੋਕ ਮਹਿਤਾ, ਕੌਸਲਰ ਗੁਰਮੀਤ ਕੌਰ, ਹਰਜੀਤ ਕਾਲਾ, ਰਜਿੰਦਰ ਲਾਡੀ, ਪੰਕਜ ਸ਼ਰਮਾ, ਕੌਸਲਰ ਸਮਸੇਰ ਠਾਕੁਰ ਅਤੇ ਹੋਰ ਲੋਕ ਵੀ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply