Tuesday, June 17, 2025
Breaking News

ਵਿਚਾਰ ਚਰਚਾ ਦੌਰਾਨ ਆਗੂਆਂ ਨੇ ਕੌਮ ਨੂੰ ਵਿਦਿਅਕ ਪੱਖੋ ਮਜਬੂਤ ਕਰਨ ਤੇ ਦਿੱਤਾ ਜ਼ੋਰ

ਲੋੜਵੰਦ ਬੱਚਿਆਂ ਦੀ ਵਿਦਿਆ ਲਈ ਦਸਵੰਧ ਕਢੱਣ ਦੀ ਕੀਤੀ ਜੀ.ਕੇ ਨੇ ਅਪੀਲ

PPN240505
ਨਵੀਂ ਦਿੱਲੀ, 24  ਮਈ (ਅੰਮ੍ਰਿਤ ਲਾਲ ਮੰਨਣ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਮੈਂਬਰਾਨ ਵੱਲੋਂ ਧਾਰਮਿਕ ਅਤੇ ਸਮਾਜਿਕ ਕਾਰਜ ਕਰਨ ਲਈ ਬਣਾਈ ਗਈ ਆਲ ਇੰਡੀਆ ਪੰਥਕ ਫੋਰਮ ਨਾਂ ਦੀ ਜੱਥੇਬੰਦੀ ਵੱਲੋਂ ਅੱਜ ਦਿੱਲੀ ਦੇ ਕਾਨਸਟੀਚੀਉਸ਼ਨ ਕਲਬ ‘ਚ ਵਿਚਾਰ ਚਰਚਾ ਕਰਵਾਈ ਗਈ। “ਵਰਤਮਾਨ ਸਿੱਖ ਸਥਿਤੀ” ਵਿਸ਼ੇ ਤੇ ਕਰਵਾਈ ਗਈ ਇਸ ਵਿਚਾਰ ਚਰਚਾ ‘ਚ ਡਾ. ਜਸਪਾਲ ਸਿੰਘ ਵਾਈਸ ਚਾਂਸਲਰ, ਪੰਜਾਬੀ ਯੁਨਿਵਰਸਟੀ ਪਟਿਆਲਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਫੈਡਰੇਸ਼ਨ ਸੈਂਬਰਾਂ ਵੱਲੋਂ ਪੰਥਕ ਦਰਦ ਨੂੰ ਮੁੱਖ ਰੱਖਦੇ ਹੋਏ ਬਨਾਈ ਗਈ ਇਸ ਜਥੇਬੰਦੀ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਇਸ ਜਥੇਬੰਦੀ ਨਾਲ ਜੁੜਕੇ ਪੰਥਕ ਕਾਰਜ ਕਰਨ ਦਾ ਵੀ ਸੁਨੇਹਾ ਦਿੱਤਾ। ਡਾ. ਜਸਪਾਲ ਸਿੰਘ ਨੇ ਗੁਰੂ ਸਾਹਿਬ ਦੇ ਸਮੇਂ ਦੀਆਂ ਪੁਰਾਤਨ ਸਾਖੀਆਂ ਦਾ ਜਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਅੱਜ ਦਾ ਸਿੱਖ ਗੁਰੂ ਸਾਹਿਬ ਦੇ ਸਿਧਾਂਤ ਤੋਂ ਦੂਰ ਚਲਾ ਗਿਆ ਹੈ। ਅੱਜ ਦੇ ਵਿਗਿਆਨਕ ਯੂਗ ‘ਚ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਦੇ ਹੋਏ ਜਸਪਾਲ ਸਿੰਘ ਨੇ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਦੇ ਨਾਲ ਹੀ ਬੱਚਿਆਂ ਨੂੰ ਵਿਦਿਆ ਪੱਖੋ ਮਜਬੂਤ ਕਰਨ ਦਾ ਸੱਦਾ ਦਿੱਤਾ। ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਬਾਹਮਣਵਾਦ, ਲੋਕ ਦਿਖਾਵਾ ਨੂੰ ਛੱਡ ਕੇ ਸਾਬਤ ਸੂਰਤ ਅਤੇ ਸਾਦੇ ਜੀਵਨ ਨੂੰ ਅਪਨਾਉਣ ਦੀ ਵੀ ਪ੍ਰੇਰਣਾ ਕੀਤੀ। ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਜਥੇਬੰਦੀ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕਰਦੇ ਹੋਏ ਪੰਥ ਵਿਚ ਇਕਸਾਰਤਾ ਲਿਆਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਤਲੇ ਇਕੱਠੇ ਹੋਣ ਤੇ ਜ਼ੋਰ ਦਿੱਤਾ। ਨੌਜਾਵਨਾਂ ਨੂੰ ਵਿਦਿਅਕ ਪੱਖੋ ਮਜਬੂਤ ਕਰਦੇ ਹੋਏ ਕੌਮ ਦੀ ਆਉਣ ਵਾਲੀ ਪਨੀਰੀ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਸਾਰੀਆਂ ਸਿੰਘ ਸਭਾਵਾਂ, ਸੇਵਕ ਜੱਥੇ ਅਤੇ ਸਿੱਖ ਜਥੇਬੰਦੀਆਂ ਨੂੰ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਲੋੜਵੰਦ ਬੱਚਿਆਂ ਦੀ ਵਿਦਿਆ ਲਈ ਦਸਵੰਧ ਕਢੱਣ ਦੀ ਵੀ ਅਪੀਲ ਕੀਤੀ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਡਾ. ਹਰਮੀਤ ਸਿੰਘ, ਮੈਂਬਰ ਜਗਜੀਤ ਸਿੰਘ ਦਰਦੀ, ਪ੍ਰਿਤਪਾਲ ਸਿੰਘ, ਕੁਲਬੀਰ ਸਿੰਘ, ਬਲਦੇਵ ਸਿੰਘ ਗੁਜਰਾਲ ਵੱਲੋਂ ਡਾ. ਜਸਪਾਲ ਸਿੰਘ, ਮਨਜੀਤ ਸਿੰਘ ਜੀ.ਕੇ. ਪ੍ਰੋ. ਰਵੈਲ ਸਿੰਘ, ਹਰਿੰਦਰਪਾਲ ਸਿੰਘ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੈਂਬਰ ਪਰਮਜੀਤ ਸਿੰਘ ਰਾਣਾ, ਦਰਸ਼ਨ ਸਿੰਘ ਤੇ ਗੁਰਬਚਨ ਸਿੰਘ ਚੀਮਾ ਦਾ ਸ਼ਾਲ ਅਤੇ ਗੁਲਦਸਤੇ ਰਾਹੀਂ ਸਵਾਗਤ ਵੀ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply