Saturday, April 11, 2026

ਡਾ. ਅਟਵਾਲ ਨੇ ਵਾਲਮੀਕ ਤੀਰਥ ਆਦਿ ਧਰਮ ਮਹਾਂ ਪਰਵ ਦੇ ੫੦ਵੇ ਸਥਾਪਨਾ ਦਿਵਸ ‘ਚ ਕੀਤੀ ਸ਼ਿਰਕਤ

PPN240506
ਅੰਮ੍ਰਿਤਸਰ, 24  ਮਈ (ਸੁਖਬੀਰ ਸਿੰਘ)- ਪੰਜਾਬ ਸਰਕਾਰ ਘੱਟ ਗਿਣਤੀ ਵਰਗ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਡਾ. ਚਰਨਜੀਤ ਸਿੰਘ ਅਟਵਾਲ ਮਾਨਯੋਗ ਸਪੀਕਰ ਪੰਜਾਬ ਨੇ ਰਾਮਤੀਰਥ ਵਿਖੇ ਵਾਲਮੀਕ ਤੀਰਥ ਆਦਿ ਧਰਮ ਮਹਾਂ ਪਰਵ ਦੇ ੫੦ਵੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਕੀਤਾ। ਡਾ. ਚਰਨਜੀਤ ਸਿੰਘ ਅਟਵਾਲ ਮਾਨਯੋਗ ਸਪੀਕਰ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਵਲੋ ਘੱਟ ਗਿਣਤੀ ਵਰਗ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਯੋਜਨਾਵਾ ਚਾਲੂ ਕੀਤੀਆਂ ਗਈਆਂ ਹਨ। ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਰਾਮ ਜੀ ਦੇ ਪੁੱਤਰਾਂ ਲਵ ਤੇ ਕੁਸ਼ ਦੇ ਜਨਮ ਅਸਥਾਨ ਰਾਮ ਤੀਰਥ ਵਿਖੇ ਕਰੀਬ ੧੨੫ ਕਰੋੜ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਪਾਵਨ ਵਾਲਮੀਕਿ ਤੀਰਥ ਸਮੁੱਚੀ ਮਨੁੱਖਤਾ ਲਈ ਸ਼ਾਂਤੀ, ਸਦਭਾਵਨਾ ਤੇ ਭਾਈਚਾਰਕ ਏਕਤਾ ਦਾ ਚਾਨਣ ਮੁਨਾਰਾ ਸਾਬਿਤ ਹੋਵੇਗਾ। ਇਸ ਤੀਰਥ ਦੇ ਮੁਕੰਮਲ ਹੋਣ ਨਾਲ ਜਿਥੇ ਇਸ ਪਾਵਨ ਤੀਰਥ ਦੀ ਸੁੰਦਰਤਾ ‘ਚ ਹੋਰ ਵਾਧਾ ਹੋਵੇਗਾ ਉਥੇ ਦੁਨੀਆਂ ਭਰ ਦੇ ਸ਼ਰਧਾਲੂ ਜੋ ਇਥੇ ਸਜ਼ਦਾ ਕਰਨ ਆਉਣਗੇ ਉਨਾਂ ਨੂੰ ਹਰ ਤਰਾਂ ਦੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਇਹ ਪਾਵਨ ਤੀਰਥ ਪਵਿੱਤਰ ਸਰੋਵਰ ਵਿਚ ਸਥਿਤ ਹੋਵੇਗਾ, ਜਿਸਨੂੰ ਕਿ ਇਕ ਪੁਲ ਰਾਹੀਂ ਪਰਿਕਰਮਾ ਨਾਲ ਜੋੜਿਆ ਜਾਵੇਗਾ। ਇਸ ਅੰਦਰ ਦੋ ਗੈਲਰੀਆਂ ਵੀ ਹੋਣਗੀਆਂ, ਜਿਨਾਂ ਰਾਹੀਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਤਸਵੀਰਾਂ ਤੇ ਲਿਖਤਾਂ ਰਾਹੀਂ ਦਰਸਾਇਆ ਜਾਵੇਗਾ। ਇਸ ਮੌਕੇ ਸ੍ਰੀ ਰਾਜੇਸ ਬਾਗਾ ਚੇਅਰਮੈਨ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply