Monday, February 23, 2026

ਪਿੰਡ ਜੱਬੋਵਾਲ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਹੰਗਾਮੀ ਮੀਟਿੰਗ

PPN2308201612
ਤਰਸਿੱਕਾ 23 ਅਗਸਤ (ਕੰਵਲ ਜੋਧਾਨਗਰੀ) – ਹਲਕਾ ਜੰਡਿਆਲਾ ਗੁਰੁ ਦੇ ਸਰਕਲ ਡੇਹਰੀਵਾਲ ਦੇ ਅਧੀਨ ਆੳਂੁਦੇ ਪਿੰਡ ਜੱਬੋਵਾਲ ਵਿਖੇ ਲੰਗਰ ਹਾਲ ਵਿੱਚ ਆਮ ਆਦਮੀ ਪਾਰਟੀ ਦੀ ਹੰਗਾਮੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਇਸ ਮੋਕੇ ਸਰਕਲ ਇੰਚਾਰਜ ਅਮਰਦੀਪ ਸਿੰਘ ਗੋਪੀ, ਜਗਰਾਜ ਸਿੰਘ, ਬੁਧੀਜੀਵੀ ਸੈਲ, ਕੁਲਵਿੰਦਰ ਸਿੰਘ ਯੂਥ ਵਿੰਗ ਪ੍ਰਧਾਨ ਵੱਲੋ ਰੱਲ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾੳਣ ਲਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਇਹ ਉਪਰਾਲਾ ਕੀਤਾ।ਇਸ ਮੀਟਿੰਗ ਵਿੱਚ ਪੂਰੇ ਹਲਕੇ ਵਾਸੀਆਂ ਨੇ ਹਿਸਾ ਲਿਆ।ਉਨਾਂ ਕਿਹਾ ਕਿ ਜੋ ਲੋਕ ਦੂਜੀਆ ਪਾਰਟੀਆ ਨੂੰ ਛੱਡ ਕੇ ਆਏ ਹਨ ਉਹ ਸਿਰਫ ਸੀਟਾਂ ਲੈਣ ਵਾਸਤੇ ਹੀ ਪਾਰਟੀ ਨਾਲ ਜੁੜੇ ਹੋਏ ਹਨ ਆਮ ਆਦਮੀ ਪਾਰਟੀ ਨੂੰ ਆਪਣੇ ਨਿਜੀ ਸੁਆਰਥਾਂ ਲਈ ਬਦਨਾਮ ਕਰ ਰਹੇ ਹਨ। ਅਜਿਹੇ ਆਦਮੀਆਂ ਨੂੰ ਬਿਲਕੁੱਲ ਵੀ ਟਿਕਟਾਂ ਨਾ ਦਿੱਤੀਆ ਜਾਣ ਅਤੇ ਕੁੱਝ ਲੋਕ ਪਿਛਲੇ ਪਾਰਟੀਆਂ ਦੇ ਸਬੰਧ ਨੂੰ ਜਾਹਿਰ ਕਰਦੇ ਹੋਏ ਆਪ ਦੇ ਵਰਕਰਾਂ ਨੂੰ ਧਮਕੀਆਂ ਵੀ ਦੇ ਰਹੇ ਹਨ।ਅਗਰ ਅਜਿਹੇ ਸਰਾਰਤੀ ਆਦਮੀਆਂ ਨੂੰ ਟਿਕਟ ਦੇ ਦਿੱਤੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਅਸੀ ਦੂਜੀਆਂ ਪਾਰਟੀਆਂ ਦਾ ਸਾਥ ਦੇਣਾ ਸੁਰੂ ਕਰ ਦੇਵਾਂ ਗੇ।ਅਸੀ ਸਿਰਫ ਕੇਜਰੀਵਾਲ ਦੀ ਸੋਚ ਨਾਲ ਜੁੜੇ ਹਾਂ ਨਾ ਕਿ ਅਜਿਹੇ ਸ਼ਰਾਰਤੀ ਲੋਕਾਂ ਨਾਲ ਜੰਨਤਾਂ ਨੂੰ ਤਾਂ ਇਨਸਾਫ ਕਰਨ ਵਾਲੇ ਵਰਕਰ ਹੀ ਚਾਹੀਦੇ ਹਨ।ਇਸ ਮੋਕੇ ਅਵਤਾਰ ਸਿੰਘ ਨਿਜਰ, ਮਾਸਟਰ ਰਘਬੀਰ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ ਡੇਹਰੀਵਾਲ, ਬੁੱਧ ਸਿਘ ਸਰਕਲ ਧਾਰੜ, ਕਮਲ ਸਿੰਘ, ਸੋਨੂੰ, ਸਵਰਨ ਸਿੰਘ, ਲਾਲੀ, ਤਰਸੇਮ ਸਿੰਘ, ਬਾਬੂ ਸਿੰਘ ਮਾਨ, ਸਰਬਜੀਤ ਸਿੰਘ ਡਿੰਪੀ, ਬਲਰਾਜ ਸਿੰਘ ਤਰਸਿੱਕਾ, ਸਵਿੰਦਰ ਸਿੰਘ ਨਾਮਧਾਰੀ, ਅਨਮੋਲ ਸਿੰਘ ਛਾਪਾ, ਕੁਲਵੰਤ ਸਿੰਘ ਸੰਗਰਾਂਵਾ, ਲਖਵਿੰਦਰ ਸਿੰਘ ਭੱਟੀ, ਮਨਜਿੰਦਰ ਸਿੰਘ ਮਾਲੋਵਾਲ, ਸਤਨਾਮ ਸਿੰਘ ਜੱਜ ਮਹਿਤਾ, ਗੁਪਤੇਸਵਰ ਬਾਵਾ, ਹਰਦੀਪ ਰੰਧਾਵਾ, ਜਗਜੀਤ ਸਿੰਘ ਚੌਹਾਨ ਅਤੇ ਕਮਲ ਸਿੰਘ ਮਹਿਣੀਆਂ ਆਦਿ ਵਰਕਰ ਹਾਜਿਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply