Saturday, September 19, 2026

ਖਾਲਸਾ ਅਕੈਡਮੀ ਚੌਂਕ ਮਹਿਤਾ ਨੇ ਧਾਰਮਿਕ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ

PPN2308201615
ਚੌਂਕ ਮਹਿਤਾ, 23 ਅਗਸਤ (ਜੋਗਿੰਦਰ ਸਿੰਘ ਮਾਣਾ) – ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਗੁਰਮਤਿ ਅਕੈਡਮੀ ਪਿੰਡ ਬੰਡਾਲਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਥੇਦਾਰ ਅਮਰਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਬੱਚਿਆ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਤੀਹ ਧਾਰਮਿਕ ਟੀਮਾਂ ਨੇ ਭਾਗ ਲਿਆ।ਇਹਨਾਂ ਟੀਮਾ ਦੀ ਜੱਜਮੈਂਟ ਪ੍ਰੋ. ਸੁਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਾਲਿਆ ਨੇ ਕੀਤੀ ਜਿਸ ਵਿੱਚ ਪਹਿਲਾ ਸਥਾਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਨੇ ਪ੍ਰਾਪਤ ਕੀਤਾ ਦੁਜਾ ਸਥਾਨ ਸਾਹਿਬਜਾਦਾ ਫਤਿਹ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਡਾਲਾ ਜੌਹਲ ਅਤੇ ਤੀਸਰਾ ਸਥਾਨ ਸਾਹਿਬਜਾਦਾ ਫਤਿਹ ਸਿੰਘ ਗੁਰਮਤਿ ਅਕੈਡਮੀ ਬੰਡਾਲਾ ਨੇ ਪ੍ਰਾਪਤ ਕੀਤਾ।ਇਸ ਧਾਰਮਿਕ  ਸਟੇਜ ਸੈਕਟਰੀ ਦੀ ਭੁਮਿਕਾ ਹਰਪ੍ਰੀਤ ਸਿੰਘ ਵਡਾਲਾ ਜੌਹਲ ਨੇ ਨਿਭਾਈ।ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲੇ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਜੀ, ਸ੍ਰ. ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਅਮਰਜੀਤ ਸਿੰਘ ਬੰਡਾਲਾ ਸ਼੍ਰੋਮਣੀ ਕਮੇਟੀ ਮੈਂਬਰ, ਗੁਲਜ਼ਾਰ ਸਿੰਘ ਧੀਰੇਕੋਟ, ਲਖਵੰਤ ਸਿੰਘ ਬੰਡਾਲਾ, ਜਸਵਿੰਦਰ ਸਿੰਘ ਗਹਿਰੀ ਮੰਡੀ, ਸ਼ਰਨਜੀਤ ਸਿੰਘ ਗਦਲੀ, ਸਰਪੰਚ ਮੇਜਰ ਸਿੰਘ ਸਹੋਤਾ ਪ੍ਰਧਾਨ ਐਸ ਸੀ ਵਿੰਗ ਸਰਕਲ ਮੱਤੇਵਾਲ, ਇੰਦਰਜੀਤ ਸਿੰਘ ਆਰੇਵਾਲਾ, ਹਰਪ੍ਰੀਤ ਸਿੰਘ ਵਡਾਲਾ ਜੌਹਲ ਧਰਮ ਪ੍ਰਚਾਰਕ ਕਮੇਟੀ ਅੰਮ੍ਰਿਤਸਰ, ਜਗਦੀਪ ਸਿੰਘ, ਜੱਜ ਸਿੰਘ, ਜਗਤਾਰ ਸਿੰਘ ਆਦਿ ਨੇ ਜੈਤੂ ਧਾਰਮਿਕ ਟੀਮਾਂ ਦੇ ਬੱਚੇ ਅਤੇ ਬੱਚੀਆ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply