📝 *ਅੱਜ ਦੀਆਂ ਸੁਰਖੀਆਂ…..*
ਮਿਤੀ : 26 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਕ੍ਰਿਸ਼ਨ ਜਨਮ ਅਸ਼ਟਮੀ ਦੇਸ਼ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ – ਮੰਦਰਾਂ ਵਿੱਚ ਲੱਗੀਆਂ ਭਾਰੀ ਰੋਣਕਾਂ।
▶ ਪੰਜਾਬ ਦੇ 21 ਆਪ ਆਗੂਆਂ ਵਲੋਂ ਹਾਈ ਕਮਾਂਡ ਨੂੰ ਪੱਤਰ– ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਦੀ ਕੀਤੀ ਮੰਗ।
▶ ਸਟਿੰਗ ਅਪਰੇਸ਼ਨ ਵਿੱਚ 2 ਲੱਖ ਦੀ ਰਕਮ ਲੈਣ ਦੇ ਦੋਸ਼ਾਂ ਦੀ ਸਫਾਈ ਲਈ ਛੋਟੇਪੁਰ ਅੱਜ ਕਰਨਗੇ ਪ੍ਰੈਸ ਕਾਨਫਰੰਸ।
▶ ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਵਿਚਾਰਨ ਲਈ ਆਪ ਦੇ ਰਾਜਨੀਤਿਕ ਮਾਮਲਿਆਂ ਦੀ ਮੀਟਿੰਗ ਹੋਵੇਗੀ ਦਿੱਲੀ ‘ਚ ਅੱਜ।
▶ ਕਾਂਗਰਸੀ ਆਗੂ ਡਾ. ਰਾਜ ਕੁਮਾਰ ਨੇ ‘ਆਪ’ ‘ਤੇ ਸਾਧਿਆ ਨਿਸ਼ਾਨਾ– ਕਿਹਾ ਛੋਟੇਪੁਰ ਤਾਂ ਛੋਟੀ ਮਛਲੀ ਜਦਕਿ ਕੇਜਰੀਵਾਲ ‘ਤੇ ਸੰਜੇ ਸਿੰਘ ਭ੍ਰਿਸ਼ਟਾਚਾਰ ਦੀਆਂ ਵੱਡੀਆਂ ਮਛਲੀਆਂ।
▶ ਛੋਟੇਪੁਰ ਨੂੰ 35 ਸਾਲਾਂ ਤੋਂ ਜਾਣਦਾ ਹਾਂ ਉਸ ਖਿਲਾਫ ਦਿੱਲੀ ਤੇ ਯੂ.ਪੀ ਦੇ ‘ਆਪ’ ਆਗੂਆਂ ਨੇ ਰਚੀ ਸਾਜਿਸ਼ – ਕੈਪਟਨ ਅਮਰਿੰਦਰ।
▶ ਛੋਟੇਪੁਰ ‘ਤੇ ਲੱਗੇ ਦੋਸ਼ਾਂ ਬਾਰੇ ਪਾਰਟੀ ਵਿਚਾਰ ਕਰ ਰਹੀ ਹੈ, ਜੋ ਵੀ ਸਾਹਮਣੇ ਆਏਗਾ ਉਸੇ ਮੁਤਾਬਿਕ ਹੋਵੇਗਾ ਫੈਸਲਾ – ਜਰਨੈਲ ਸਿੰਘ।
▶ ਜਲੰਧਰ ਵਿੱਚ ਦਾਖਲ ਹੋਣ ‘ਤੇ ਲਾਇਸੰਸੀ ਹਥਿਆਰਾਂ ਦੀ ਜਾਣਕਾਰੀ ਦੇਣੀ ਲਾਜ਼ਮੀ– ਡਿਪਟੀ ਕਮਿਸ਼ਨਰ ਨੇ ਦਿੱਤੇ ਹੁਕਮ।
▶ ਗਗਨੇਜ਼ਾ ਹਮਲਾ ਮਾਮਲਾ– ਮਾਨਯੋਗ ਅਦਾਲਤ ਨੇ 4 ਦੋਸ਼ੀ ਭੇਜੇ ਪੁਲਿਸ ਰਿਮਾਂਡ ‘ਤੇ, ਚਾਰਾਂ ਵਿੱਚੋਂ ਇਕ ਸ਼ਿਵ ਸੈਨਾ ਆਗੂ।
▶ ਪੈਲੇਟ ਗੰਨ ਬਾਰੇ ਬਣਾਈ ਤਿੰਨ ਮੈਂਬਰੀ ਕਮੇਟੀ 3-4 ਦਿਨਾਂ ਵਿੱਚ ਦੇਵੇਗੀ ਰਿਪੋਰਟ, ਮਿਰਚਾਂ ਦੇ ਗੋਲੇ ਲੈ ਸਕਦੇ ਹਨ ਪੈਲੇਟ ਗੰਨ ਦੀ ਜਗ੍ਹਾ – ਰਾਜ ਨਾਥ ਸਿੰਘ।
▶ ਕਸ਼ਮੀਰ ਘਾਟੀ ਵਿੱਚ 5 ਫੀਸਦ ਲੋਕ ਨਹੀਂ ਚਾਹੁੰਦੇ ਸ਼ਾਂਤੀ, ਬੱਚਿਆਂ ਨੂੰ ਗੁੰਮਰਾਹ ਕਰਕੇ ਹੱਥਾਂ ‘ਚ ਦੇਂਦੇ ਨੇ ਪੱਥਰ – ਸੀ.ਐਮ ਮਹਿਬੂਬਾ ਮੁਫਤੀ।
▶ ਪਾਕਿਸਤਾਨ ਨਾਲ ਗੱਲਬਾਤ ਸਿਰਫ ਅੱਤਵਾਦ ਅਤੇ ਪੀ.ਓ.ਕੇ ਖਾਲੀ ਕਰਨ ਦੇ ਮੁੱਦੇ ‘ਤੇ ਹੀ ਹੋ ਸਕਦੀ ਹੈ – ਭਾਰਤੀ ਵਿਦੇਸ਼ ਸਕੱਤਰ ਜੈ ਸ਼ੰਕਰ।
▶ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਹੋਇਆ, ਕਿਸੇ ਦੇ ਖਿਲਾਫ ਵੀ ਅਗਰ ਭ੍ਰਿਸ਼ਟਾਚਾਰ ਦਾ ਸਬੂਤ ਮਿਲਦਾ ਹੈ ਤਾਂ ਕੇਜਰੀਵਾਲ ਨਹੀਂ ਬਖਸ਼ਣਗੇ– ਹਿੰਮਤ ਸਿੰਘ ਸ਼ੇਰਗਿੱਲ।
▶ ਆਰ.ਐਸ.ਐਸ ਦੇ ਏਜੰਡੇ ਦੇ ਖਿਲਾਫ ਹਮੇਸ਼ਾਂ ਲੜਦਾ ਰਹਾਂਗਾ – ਰਾਹੁਲ ਗਾਂਧੀ।
▶ ਯੂ.ਪੀ ਬਿਹਾਰ ਵਿੱਚ ਹੜਾਂ ਦੀ ਸਥਿਤੀ ਹੋਰ ਵਿਗੜੀ– ਮੋਤਾਂ ਦੀ ਗਿਣਤੀ ਵਧੀ, ਪੀੜਤਾਂ ਨੂੰ ਸਰਕਾਰੀ ਮਦਦ ਦੀ ਉਡੀਕ।
▶ ਸੁਖਬੀਰ ਬਾਦਲ ਨੇ 2017 ‘ਚ 95 ਸੀਟਾਂ ਜਿੱਤਣ ਦਾ ਕੀਤਾ ਦਾਅਵਾ।
▶ ਰੇਲ ਵਿਭਾਗ ਯਾਤਰੀਆਂ ਨੂੰ ਦੇਵੇਗਾ 10 ਲੱਖ ਦਾ ਬੀਮਾ।
▶ ਇਟਲੀ ਵਿੱਚ ਆਏ ਭੁਚਾਲ ਨਾਲ ਮੌਤਾਂ ਗਿਣਤੀ 250 ਦੇ ਨੇੜੇ ਪੁੱਜੀ।
▶ 5 ਲੱਖ ਦੀ 100 ਗ੍ਰਾਮ ਹੈਰੋਇਨ ਸਮੇਤ ਲੁਧਿਆਣਾ ਦੇ ਬੱਦੋਵਾਲ ਕਾਲਜ਼ ਦਾ ਵਿਦਿਆਰਥੀ ਕਾਬੂ।
▶ ਲੁਧਿਆਣਾ ਪੁਲਿਸ ਵਲੋਂ ਅੰਤਰਰਾਜੀ ਲੁਟੇਰਾ ਗ੍ਰੋਹ ਦੇ 10 ਮੈਂਬਰ ਕਾਬੂ- 12 ਚੋਰੀ ਦੇ ਮੋਟਰਸਾਈਕਲ ਬਰਾਮਦ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media