Tuesday, September 22, 2026

ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਤੇ ਸਿਹਤ ਸੰਭਾਲ ਲਈ ਕਾਰਗਰ ਸਾਬਤ ਹੋਈ ਜਨਨੀ ਸੁਰੱਕਸ਼ਾ ਯੋਜਨਾ

PPN2508201602ਬਟਾਲਾ, 25 ਅਗਸਤ (ਨਰਿੰਦਰ ਬਰਨਾਲ)- ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਜਨਨੀ ਸੁਰੱਕਸ਼ਾ ਯੋਜਨਾ ਕਾਰਗਰ ਸਾਬਤ ਹੋਈ ਹੈ।ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਤਹਿਤ ਸਰਕਾਰੀ ਸੰਸਥਾਵਾਂ ਵਿੱਚ ਗਰਭਵਤੀ ਮਹਿਲਾਵਾਂ ਅਤੇ ਨਵ-ਜਨਮੇਂ ਬੱਚਿਆਂ ਲਈ ਬਿਨਾਂ ਖਰਚੇ ਤੋਂ ਸਿਹਤ ਸਹੂਲਤਾਂ ਉਪਲੱਬਧ ਹਨ। ਮਾਤਾ ਸੁਲੱਖਣੀ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਨੇ ਜਨਨੀ ਸੁਰੱਕਸ਼ਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿ ਇਸ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਲਈ ਮੁਫਤ ਜਣੇਪਾ (ਸਾਧਾਰਨ ਤੇ ਸਿਜੇਰੀਅਨ), ਦਵਾਈਆਂ, ਡਿਸਪੋਸੇਬਲ ਸਮਾਨ, ਟੈਸਟ (ਖ਼ੂਨ, ਪਿਸ਼ਾਬ, ਅਲਟਰਾਸਾਊਂਡ), ਲੋੜ ਪੈਣ ‘ਤੇ ਖ਼ੂਨ ਚੜਾਉਣ ਦੀ ਸੁਵਿਧਾ, ਟਰਾਂਸਪੋਰਟ ਦੀ ਸੁਵਿਧਾ (ਘਰ ਤੋਂ ਸਿਹਤ ਸੰਸਥਾ ਤੱਕ ਤੇ ਰੈਫਰ ਹੋਣ ਦੀ ਸੂਰਤ ਵਿੱਚ ਦੂਜੀ ਸੰਸਥਾ ਤੱਕ ਜਾਣ ਤੇ ਘਰ ਵਾਪਸੀ ਤਕ ਦੀ ਸਹੂਲਤ) ਆਦਿ ਸਹੂਲਤਾਂ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਤਹਿਤ ਗਰਭਵਤੀ ਔਰਤਾਂ ਨੂੰ ਹਸਪਤਾਲ ਦੇ ਯੂਜਰ ਚਾਰਜ਼ਿਸ ਤੋਂ ਪੂਰੀ ਤਰ੍ਹਾਂ ਛੋਟ ਅਤੇ ਨਾਰਮਲ ਜਣੇਪੇ ਦੀ ਸੂਰਤ ਵਿੱਚ 3 ਦਿਨਾਂ ਤੱਕ ਅਤੇ ਸਜੇਰੀਅਨ ਹੋਣ ‘ਤੇ 7 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹਿਣ ਅਤੇ ਖਾਣੇ ਦੀ ਮੁਫ਼ਮਪ;ਤ ਸੁਵਿਧਾ ਵੀ ਦਿੱਤੀ ਜਾਂਦੀ ਹੈ।
ਐੱਸ.ਐੱਮ.ਓ. ਡਾ. ਭੱਲਾ ਨੇ ਦੱਸਿਆ ਕਿ ਗਰਭਵਤੀ ਮਾਂ ਤੋਂ ਇਲਾਵਾ ਇਸ ਪ੍ਰੋਗਰਾਮ ਤਹਿਤ ਬਿਮਾਰ ਨਵ-ਜੰਮੇ ਬੱਚਿਆਂ ਲਈ ਉਨ੍ਹਾਂ ਦੇ ਜਨਮ ਤੋਂ 30 ਦਿਨਾਂ ਤੱਕ ਮੁਫਤ ਇਲਾਜ, ਦਵਾਈਆਂ, ਡਿਸਪੋਸੇਬਲ ਸਮਾਨ, ਲੋੜ ਪੈਣ ‘ਤੇ ਖ਼ੂਨ ਚੜ੍ਹਾਉਣ ਦੀ ਸੁਵਿਧਾ, ਟਰਾਂਸਪੋਰਟ ਅਤੇ ਹਸਪਤਾਲ ਦੇ ਯੂਜ਼ਰ ਚਾਰਜ਼ਿਸ ਤੋਂ ਪੂਰੀ ਤਰ੍ਹਾਂ ਛੋਟ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ 0 ਤੋਂ 1 ਸਾਲ ਤੱਕ ਦੇ ਸਾਰੇ ਅਤੇ 0 ਤੋਂ 5 ਸਾਲ ਤੱਕ ਦੀਆਂ ਬੇਟੀਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਡਾ. ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ, ਜਿਨ੍ਹਾਂ ਦੀ ਜਾਣਕਾਰੀ ਲੋਕ ਆਪਣੀ ਨੇੜਲੀ ਸਿਹਤ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਟੋਲ ਫਰੀ ਮੈਡੀਕਲ ਹੈਲਪਲਾਈਨ ਨੰਬਰ 104 ‘ਤੇ ਵੀ ਡਾਇਲ ਕਰ ਸਕਦੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply