Friday, March 20, 2026

ਦਿਆਲ ਦਾਸ ਸੋਢੀ ਨੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਦਾ ਅਹੁੱਦਾ ਸੰਭਾਲਿਆ

PPN2508201608ਬਠਿੰਡਾ, 25 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੀ ਦਿਆਲ ਦਾਸ ਸੋਢੀ ਮਾਨਸਾ ਜਿਲ੍ਹਾ ਦੇ ੰਇੰਚਾਰਜ ਤੇ ਸਟੇਟ ਮੈਂਬਰ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਇੰਪਰੂਵਮੈਂਟ ਟਰੱਸਟ ਬਠਿੰਡਾ ਵਿੱਖੇ ਬਤੌਰ ਚੇਅਰਮੈਨ ਅਹੁਦਾ ਸੰਭਾਿਲਆ।ਉਨ੍ਹਾ ਨਾਲ ਸਰੂਪ ਚੰਦ ਸਿੰਗਲਾ ਐਮ.ਐਲ.ਏ ਬਠਿੰਡਾ ਅਤੇ ਦਰਸ਼ਨ ਸਿੰਘ ਕੋਟਫਤਾ ਅਕਾਲੀ ਐਮ.ਐਲ.ਏ ਬਠਿੰਡਾ ਦਿਹਾਤੀ ਹਾਜ਼ਰ ਸਨ।ਇਸ ਤੋਂ ਇਲਾਵਾ ਜਿਲ੍ਹੇ ਦੇ ਪ੍ਰਧਾਨ ਮੋਹਿਤ ਗੁਪਤਾ, ਮੱਖਣ ਲਾਲ ਜਿੰਦਲ ਦਿਹਾਤੀ ਪ੍ਰਧਾਨ, ਸੀਨੀਅਰ ਡਿਪਟੀ ਮੇਅਰ ਤਰਸੇਮ ਲਾਲ ਗੋਇਲ ਅਤੇ ਡਿਪਟੀ ਮੇਅਰ ਗੁਰਿੰਦਰ ਪਾਲ ਕੌਰ ਮਾਂਗਟ, ਭਾਰਤੀ ਜਨਤਾ ਪਾਰਟੀ ਅਤੇ ਸਾਬਕਾ ਚੇਅਰਮੈਨ, ਨਗਰ ਸੁਧਾਰ ਟਰੱਸਟ, ਬਠਿੰਡਾ ਅਸ਼ੋਕ ਭਾਰਤੀ, ਸਾਬਕਾ ਜਿਲ੍ਹਾ ਪ੍ਰਧਾਨ ਗੁਲਸ਼ਨ ਵਧਵਾ, ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ, ਜਨਰਲ ਸਕੱਤਰ ਅਤੇ ਜਿਲ੍ਹਾ ਪ੍ਰਸ਼ੀਦ ਦੇ ਮੈਂਬਰ ਅਤੇ ਸਰਪੰਚ, ਪੰਚ ਤੋ ਇਲਾਵਾ ਬੀ.ਜੇ.ਪੀ ਪਾਰਟੀ ਦੇ ਮਹਿਲਾ ਮੋਰਚਾ ਦੇ ਔਰਤਾਂ, ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਸੀਨੀਅਰ ਆਗੂ ਅਤੇ ਵਰਕਰ ਵੀ ਕਾਫੀ ਵੱਡੀ ਗਿਣਤੀ ਵਿੱਚ ਹਾਜਰ ਸਨ।ਦਿਆਲ ਦਾਸ ਸੋਢੀ ਵੱਲੋ ਹਾਜਰ ਮੈਂਬਰਾਂ ਤੇ ਪਬਲਿਕ ਨੂੰ ਭਰੋਸਾ ਦਵਾਇਆ ਕਿ ਓਹ ਨਗਰ ਸੁਧਾਰ ਟਰੱਸਟ ਵਿੱਖੇ ਪਬਲਿਕ ਦੇ ਕੰਮ ਪਹਿਲ ਦੇ ਅਧਾਰ ਤੇ ਕਰਨਗੇ ਅਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦਾ ਵੱਡਾ ਪ੍ਰੋਜੈਕਟ ਬੱਸ ਸਟੈਂਡ ਨੂੰ ਮਾਨਯੌਗ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਾਲ ਤਾਲਮੇਲ ਕਰਕੇ ਨੇਪਰੇ ਚਾੜ ਕੇ ਬਠਿੰਡਾ ਦੀ ਜਨਤਾ ਇਕ ਬਹੁਤ ਵੱਡੀ ਸਹੁਲਤ ਪ੍ਰਦਾਨ ਕਰਨਗੇ।ਚੇਅਰਮੈਨ ਦਾ ਦਫਤਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਪਬਲਿਕ ਨੇ ਜੋਰਦਾਰ ਸਵਾਗਤ ਕੀਤਾ।ਬੀ.ਜੀ.ਪੀ ਦੇ ਕਾਫੀ ਪੁਰਾਣੇ ਨੇਤਾ ਸੁਖਦੇਵ ਸਿੰਘ ਸੋਢੀ ਸਾਬਕਾ ਸਰਪੰਚ ਤੁੰਗਵਾਲੀ ਨੇ ਮੌਕੇ ‘ਤੇ ਚੇਅਰਮੈਨ ਨੂੰ ਅਸ਼ੀਰਵਾਦ ਦਿੱਤਾ।ਚੇਅਰਮੈਨ ਵੱਲੋ ਸਾਰੇ ਹਾਜਰ ਹੋਏ ਆਗੂਆਂ, ਪੱਤਰਕਾਰਾਂ ਤੇ ਆਮ ਪਬਲਿਕ ਦਾ ਧੰਨਵਾਦ ਕੀਤਾ। ਇਸ ਸਮੇ ਮੌਕੇ ਤੇ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫਸਰ, ਨਗਰ ਸੁਧਾਰ ਟਰੱਸਟ ਬਠਿੰਡਾ ਦੇ ਜਵਾਹਰ ਲਾਲ ਸਿਵੀਆਂ ਹਾਜਰ ਰਹੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply