ਬਠਿੰਡਾ, 26 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਵਿਸ਼ੇਸ਼ ਮਾਇਕ ਸਹਾਇਤਾ ਜਿਵੇਂ ਕਿ ਵਿਧਵਾ ਔਰਤਾਂ, ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਚੈਂਕ ਵੰਡੇ ਜਾਂਦੇ ਹਨ, ਉਥੇ ਹੀ ਹੋਰ ਵੀ ਸੰਸਥਾਵਾਂ ਪ੍ਰਯਾਸ਼ ਇੰਨਪ੍ਰਨੈਸ਼ਨ ਸਕੂਲ ਵਰਗੀਆਂ ਨੂੰ ਮਾਸਿਕ ਮਾਲੀ ਸਹਾਇਤਾ ਦੇ ਚੈਂਕ ਵੀ ਦਿੱਤੇ ਜਾਂਦੇ ਹਨ, ਇਕਾਈ ਵਲੋ ਇਸ ਮਹੀਨੇ ਦੀ ਮਾਇਕ ਸਹਾਇਤਾ ਦਾ ਚੈਂਕ ਦਿੱਤਾ ਗਿਆ।ਇਕਾਈ ਮੈਂਬਰਾਂ ਲਛਮਣ ਸਿੰਘ, ਐਸ.ਪੀ.ਸਿੰਘ ਧਵਨ, ਕਰਤਾਰ ਸਿੰਘ ਜੱਜ ਆਦਿ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media