ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਗ੍ਰਹਿ ਮੰਤਰਾਲਿਆ ਭਾਰਤ ਸਰਕਾਰ ਦੀ ਰਾਜ ਭਾਸ਼ਾ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਇਕ ਤਕਨੀਕੀ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ।ਜਿਸ ਦਾ ਸ਼ੁਭਾਅਰੰਭ ਕੇਵੀ-1 ਸਦਰ ਕੈਂਟ ਦੇ ਬੱਚਿਆਂ ਵਲੋਂ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਦੇ ਨਾਲ ਹੋਇਆ।ਸਭ ਤੋਂ ਪਹਿਲਾਂ ਮੈਡਮ ਪ੍ਰਤਿਭਾ ਮਲਿਕ ਉਪ ਨਿਰਦੇਸ਼ਕ ਗਾਜਿਆਬਾਦ ਨੇ ਵੱਖ ਵੱਖ ਕੇਂਦਰੀ ਵਿਭਾਗਾਂ ਦੇ ਮੁਖੀਆਂ ਤੇ ਹੋਰਨਾਂ ਦਾ ਸਗਾਵਤਮ ਕੀਤਾ ਤੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ।
ਸਮਾਰੋਹ ਦੀ ਪ੍ਰਧਾਨਗੀ ਵਿਪਨ ਬਿਹਾਰੀ ਸੰਯੁਕਤ ਸਕੱਤਰ ਰਾਜ ਭਾਸ਼ਾ ਵਿਭਾਗ ਨੇ ਕੀਤੀ। ਉਨ੍ਹਾਂ ਰਾਜ ਭਾਸ਼ਾ ਸਬੰਧੀ ਨੀਤੀ ਤੇ ਰੋਸ਼ਨੀ ਪਾਉਂਦਿਆਂ ਹੋਇਆ ਸਭ ਨੂੰ ਅਪੀਲ ਕੀਤੀ ਕਿ ਰਾਜ ਭਾਸ਼ਾ ਦੇ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਤਕਨੀਕੀ ਪੱਖ ਵਿਚ ਵੀ ਆਪਣੇ ਆਪ ਨੂੰ ਸਮਰਥਕ ਬਣਾਉਣਾ ਹੋਵੇਗਾ। ਫਿਰ ਹੀ ਅਸੀਂ ਇਸ ਪ੍ਰਤੀਯੋਗਿਤਾਵਾਂ ਦੇ ਯੁੱਗ ਵਿਚ ਆਪਣੇ ਆਪ ਨੂੰ ਸਥਾਪਤ ਕਰ ਪਾਵਾਂਗੇ।ਮੁੱਖ ਮਹਿਮਾਨ ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਦੇ ਕਮਿਸ਼ਨਰ ਅਜੈ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰਾਜ ਭਾਸ਼ਾ ਹਿੰਦੀ ਵਿਚ ਕੰਮ ਕਰਨਾ ਮੁਸ਼ਕਲ ਨਹੀਂ ਬਲਕਿ ਸਰਲ ਹੈ। ਲੋੜ ਹੈ ਮਨੋਬਲ ਅਤੇ ਇੱਛਾ ਸ਼ਕਤੀ ਦੀ।ਐਮ. ਵੀ ਪ੍ਰਸਾਦ ਉਪ ਮਹਾਂ ਪ੍ਰਬੰਧਕ ਬੈਂਕ ਆਫ ਬੜੋਦਾ ਵਾਰਾਨਸੀ, ਡੀ.ਕੇ ਕਪੂਰ ਉਪ ਮਹਾਂ ਪ੍ਰਬੰਧਕ ਇਲਾਹਾਬਾਦ ਬੈਂਕ, ਜੇ.ਐਸ ਓਬਰਾਏ ਡੀ.ਆਈ.ਜੀ ਸੈਕਟਰ ਹੈਡ ਕੁਆਟਰ ਖਾਸਾ ਨੇ ਵੀ ਵਿਸ਼ੇਸ਼ ਤੋਰ ਤੇ ਹਾਜਰੀ ਭਰਦੇ ਹੋਏ ਆਪਣੇ ਵਿਚਾਰਾਂ ਨਾਲ ਹਾਜਰੀਨ ਨੂੰ ਹਿੰਦੀ ਨਾਲ ਜੁੜਨ ਤੇ ਕੰਮ ਕਰਨ ਦੀ ਅਪੀਲ ਕੀਤੀ।
ਤਕਨੀਕੀ ਸੈਸ਼ਨ ਵਿਚ ਸ਼੍ਰੀ ਕੇਵਲ ਕ੍ਰਿਸ਼ਨ ਉਪ ਤਕਨੀਕੀ ਨਿਰਦੇਸ਼ਕ ਨੇ ਮਨੀਟਰ ਤੇ ਸਾਰੇ ਹਾਜਰੀਨ ਮੈਂਬਰਾਂ ਨੂੰ ਈ-ਨੈਟਵਰਕਿੰਗ ਹਿੰਦੀ ਸਿਸਟਮ ਦੇ ਬਾਰੇ ਵਿਚ ਜਾਣਕਾਰੀ ਦਿੱਤੀ।ਵਿਚਕਾਰਲੇ ਸੈਸ਼ਨ ਵਿਚ ਖੁੱਲੇ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਭ ਨੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਹਲ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਦਾ ਸੰਚਾਲਨ ਦੂਰਦਰਸ਼ਨ ਕੇਂਦਰ ਜਲੰਧਰ ਦੀ ਹਿੰਦੀ ਅਧਿਕਾਰੀ ਸੁਸ਼ਮਾ ਗੁਪਤਾ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਅਧਿਕਾਰੀ ਐਸ ਬੇਬਲੀ ਨੇ ਕੀਤਾ। ਧੰਨਵਾਦ ਦੀ ਰਸਮ ਪ੍ਰਮੋਦ ਸ਼ਰਮਾ ਉਪ ਨਿਰਦੇਸ਼ਕ ਕਾਰਜਕਾਰੀ ਦਫਤਰ ਨਵੀਂ ਦਿੱਲੀ ਵਲੋਂ ਪੇਸ਼ ਕੀਤਾ ਗਿਆ। ਇਸ ਮੋਕੇ ਪ੍ਰਿੰ: ਕੁਸੁਮ ਮਲਹੋਤਰਾ, ਨਹਿਰੂ ਯੁਵਾ ਕੇਂਦਰ ਦੇ ਜਿਲਾ ਕੋਆਰਡੀਨੇਟਰ ਟੀਐਸ ਰਾਜਾ, ਸੁਰੱਖਿਆ ਸੁਪਰਵਾਇਜ਼ਰ ਰਣਜੀਤ ਸਿੰਘ, ਚੌਕੀ ਇੰਚਾਰਜ ਅਰਜੁਨ ਕੁਮਾਰ ਆਦਿ ਹਾਜਰ ਸਨ। ਕੈਪਸ਼ਨ:- ਤਕਨੀਕੀ ਸੰਗੋਸ਼ਠੀ ਨੂੰ ਸੰਬੋਧਨ ਕਰਦੇ ਮੁੱਖ ਮਹਿਮਾਨ ਇਨਕਮ ਟੈਕਸ ਕਮਿਸ਼ਨਰ ਅਜੈ ਸਿੰਘ (ਸੱਜੇ) ਹਾਜਰੀਨ ‘ਚ ਵੱਖ ਵੱਖ ਅਧਿਕਾਰੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media