Thursday, August 13, 2026

47ਵੀਆਂ ਰਿਜ਼ਨਲ ਖੇਡਾਂ ਵਿਚ ਕੇਵੀ-1 ਖਿਡਾਰੀਆਂ ਦਾ ਬੇਹਤਰ ਪ੍ਰਦਰਸ਼ਨ

PPN2608201614ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਕੇਵੀਐਸ ਜੰਮੂ ਵਿਭਾਗ ਦੀਆਂ ਵੱਖ ਵੱਖ ਕੇਵੀ ਵਿਖੇ ਚੱਲ ਰਹੀਆਂ ੪੭ਵੀਆਂ ਰਿਜ਼ਨਲ ਬਹੁ ਖੇਡਾਂ ਦੇ ਦੋਰਾਨ ਕੇਵੀ-1 ਸਦਰ ਕੈਂਟ ਦੇ ਐਥਲੈਟਿਕਸ ਖਿਡਾਰੀਆਂ ਦਾ ਬੇਮਿਸਾਲ ਪ੍ਰਦਰਸ਼ਨ ਰਿਹਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੀਈਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰ: ਕੁਸੁਮ ਮਲਹੋਤਰਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਗਏ ਇਨ੍ਹਾਂ ਖਿਡਾਰੀਆਂ ਵਿਚੋਂ ਟਿੱਬਰੀ ਕੈਂਟ ਗੁਰਦਾਸਪੁਰ ਵਿਖੇ ਹੋਏ ਲੜਕੀਆਂ ਦੇ ਅੰਡਰ 17 ਸਾਲ ਉਮਰ ਵਰਗ ਐਥਲੈਟਿਕਸ ਮੁਕਾਬਲਿਆਂ ਦੋਰਾਨ 3 ਹਜਾਰ ਮੀਟਰ ਲੰਬੀ ਰੇਸ ਵਿਚ ਐਨਮ ਸੰਧੂ ਨੇ ਸਿਲਵਰ, ਸੋਨਾਲੀ ਨੇ 200 ਤੇ 400 ਮੀਟਰ ਰੇਸ ਦੋਰਾਨ ਗੋਲਡ ਜਦੋਂ ਕਿ 100 ਮੀਟਰ ਰੇਸ ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਲੰਧਰ ਵਿਖੇ ਲੜਕਿਆਂ ਦੇ ਵਰਗ ਵਿਚ ਅਜੈਬੀਰ ਸਿੰਘ ਨੇ 800 ਮੀਟਰ ਰੇਸ ਚ ਗੋਲਡ, ਗੁਰਕੀਰਤ ਸਿੰਘ ਨੇ ੫ ਕਿਲੋਮੀਟਰ ਪੈਦਲ ਚਾਲ ਵਿਚ ਗੋਲਡ ਤੇ ਅੰਮ੍ਰਿਤਪਾਲ ਸਿੰਘ ਨੇ ੨੦੦ ਮੀਟਰ ਰੇਸ ਵਿਚ ਸਿਲਵਰ ਮੈਡਲ ਹਾਸਲ ਕੀਤਾ।ਸਕੂਲ ਪੁੱਜਣ ਤੇ ਇਨ੍ਹਾਂ ਖਿਡਾਰੀਆਂ ਦਾ ਪ੍ਰਿੰ: ਕੁਸੁਮ ਮਲਹੋਤਰਾ, ਵਿਦਿਆਰਥੀਆਂ ਤੇ ਹੋਰਨਾਂ ਅਧਿਆਪਕਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਿੰ: ਕੁਸੁਮ ਮਲਹੋਤਰਾ ਨੇ ਦੱਸਿਆ ੪੭ਵਾ ਰਿਜਨਲ ਖੇਡਾਂ ਦਾ ਸਿਲਸਿਲਾ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਕੇਵੀ ਵਿਖੇ ਜਾਰੀ ਹੈ ਜਿਥੇ ਉਨ੍ਹਾਂ ਦੇ ਸਕੂਲ ਦੇ ਖਿਡਾਰੀ ਆਪਣੇ ਬੇਮਿਸਾਲ ਖੇਡ ਫੰਨ ਦਾ ਮੁਜਾਹਰਾ ਕਰ ਰਹੇ ਹਨ। ਇਸ ਮੋਕੇ ਅਸ਼ੋਕ ਸ਼ਰਮਾ, ਸੁਖਵਿੰਦਰ ਸਿੰਘ, ਆਰਤੀ ਵੰਸਲ, ਗੁਰਜਿੰਦਰ ਕੋਰ, ਗੁਰਵਿੰਦਰ ਕੋਰ ਸੰਧੂ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply