ਚੌਂਕ ਮਹਿਤਾ, 26 ਅਗਸਤ (ਜੋਗਿੰਦਰ ਸਿੰਘ ਮਾਣਾ) – ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜੀ ਦੀ ਉਸਾਰੂ ਸੋਚ ਅਤੇ ਐਸ.ਸੀ.ਈ.ਆਰ.ਟੀ ਦੇ ਡਾਈਰੈਕਟਰ ਸੁਖਦੇਵ ਸਿੰਘ ਕਾਹਲੋਂ ਦੇ ਸੁਹਿਰਦ ਯਤਨਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸੁਖਵਿੰਦਰ ਸਿੰਘ ਪ੍ਰਿੰਸੀਪਲ ਇੰਨ ਸਰਵਿਸ ਟਰੇਨਿੰਗ ਸੈਂਟਰ ਦੀ ਰਹਿਨੁਮਾਈ ਹੇਠ ਮਾਤ ਭਾਸ਼ਾ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਅੰਮ੍ਰਿਤਸਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ 80 ਦੇ ਕਰੀਬ ਅਧਿਆਪਕਾਂ ਦਾ 5 ਰੋਜਾ ਸੈਮੀਨਾਰ ਲਾਇਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਮੈਥ, ਸਾਇੰਸ, ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਸੈਮੀਨਾਰ ਵੀ ਲਗਾਇਆ ਜਾ ਚੁੱਕੇ ਹਨ। ਇਹਨਾਂ ਸੈਮੀਨਾਰ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿਚ ਸਰਵਿਸ ਕਰ ਰਹੇ ਅਧਿਆਪਕਾਂ ਦੇ ਪੜਾਉਂਣ ਦੇ ਢੰਗਾਂ ਵਿਚ ਗੁਣਾਤਮਕ ਸੁਧਾਰ ਲਿਆ ਕੇ ਸਕੂਲੀ ਸਿੱਖਿਆ ਨੂੰ ਮੁੱੜ ਲੀਹਾਂ ਤੇ ਲਿਆਉਣਾ ਹੈ।ਇਸ ਵਿਚ ਜਿੰਨੇ ਵੀ ਅਧਿਆਪਕਾਂ ਨੇ ਭਾਗ ਲਿਆ ਉਨਾਂ ਦੱਸਿਆ ਕਿ ਇਸ ਸੈਮੀਨਾਰ ਨਾਲ ਉਹਨਾਂ ਨੂੰ ਵਿਦਿਆਰਥੀਆਂ ਨੂੰ ਪੜਾਉਂਣ ਲਈ ਨਵੀਂਆਂ ਤਕਨੀਕਾਂ ਨਾਲ ਲੈਸ ਕੀਤਾ ਗਿਆ ਹੈ ਜੋ ਕਿ ਉਹਨਾਂ ਲਈ ਬਹੁਤ ਫਾਇਦੇਮੰਦ ਹੋਣਗੀਆਂ।
ਵਰਣਨਯੋਗ ਹੈ ਕਿ ਸੁਖਵਿੰਦਰ ਸਿੰਘ ਇਸ ਤੋਂ ਪਹਿਲਾਂ ਜਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਅਤੇ ਮੰਡਲ ਸਿੱਖਿਆ ਅਫ਼ਸਰ ਦੇ ਅਹੁੱਦੇ ਤੇ ਰਹਿ ਚੁੱਕੇ ਹਨ ਅਤੇ ਉਸਦਾ ਤਜਰਬਾ ਹੀ ਇਸ ਸੈਮੀਨਾਰ ਵਿਚ ਵਰਤਕੇ ਅਧਿਆਪਕਾਂ ਵਿਚ ਗੁਣਾਂਤਮਕ ਸੁਧਾਰ ਲਿਆਉਂਣ ਦਾ ਹਰ ਸੰਭਵ ਯਤਨ ਕਰ ਰਹੇ ਹਨ। ਇਸ ਸੈਮੀਨਾਰ ਵਿਚ ਅਧਿਆਪਕਾਂ ਨੂੰ ਪੜਾਉਂਣ ਅਤੇ ਸੁਚਾਰੂ ਸੇਧ ਦੇਣ ਵਾਲਿਆਂ ਵਿਚ ਸੀਨੀਅਰ ਲੈਕਚਰਾਰ ਜਤਿੰਦਰ ਕੌਰ, ਹਰਪ੍ਰੀਤ ਸਿੰਘ, ਮਾਸਟਰ ਰਿਸੋਰਸ ਪਰਸਨ ਚਰਨਜੀਤ ਸਿੰਘ, ਹਰਦੀਪ ਸਿੰਘ, ਗੁਰਿੰਦਰ ਕੌਰ,ਰਾਜਨ ਸ਼ਰਮਾ, ਸੁਖਦੇਵ ਕਿਆਮਪੁਰ, ਨਵਦੀਪ ਜੋਸ਼ੀ ਅਤੇ ਮੈਡਮ ਨਰਿੰਦਰ ਕੌਰ, ਨਰਿੰਦਰ ਰਾਏ, ਸਵਰਾਜ ਕੌਰ, ਰਕੇਸ ਗਲੋਟੀ, ਰਾਜ ਕੁਮਾਰ, ਰਕੇਸ਼ ਕੁਮਾਰ, ਵਿਜੇ ਕੁਮਾਰ, ਰਜੀਚ ਵਹੋਰਾ ਆਦਿ ਸ਼ਾਮਿਲ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media