
ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਅੰਡਰ 17 ਸਾਲ ਉਮਰ ਵਰਗ ਦੀਆਂ ਲੜਕੀਆਂ ਦਾ ਤਿੰਨ ਦਿਨਾਂ ਜਿਲ੍ਹਾ ਪੱਧਰੀ ਸਕੂਲਜ਼ ਵਾਲੀਬਾਲ ਟੂਰਨਾਮੈਂਟ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸੰਪੰਨ ਹੋ ਗਿਆ।ਜਿਸ ਦੋਰਾਨ ਸ਼੍ਰੀ ਗੁਰੂ ਅਰਜਨ ਦੇਵ ਸਕੂਲ ਨਵਾਂ ਪਿੰਡ ਬੰਡਾਲਾ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ। ਜਿਲ੍ਹਾ ਏ.ਈ.ਯੂ ਕੁਲਜਿੰਦਰ ਸਿੰਘ ਮੱਲੀ ਦੀ ਦੇਖ ਰੇਖ ਹੇਠ ਆਯੌਜਤ ਇਸ ਟੂਰਨਾਮੈਂਟ ਦੋਰਾਨ ਅਸ਼ੋਕ ਵਾਟੀਕਾ, ਕੈਂਬ੍ਰਿਜ਼ ਇੰਟਰਨੈਸ਼ਨਲ, ਸ਼੍ਰੀ ਗੁਰੂ ਅਰਜਨ ਦੇਵ ਸਕੂਲ ਨਵਾ ਪਿੰਡ ਬੰਡਾਲਾ, ਸਰਕਾਰੀ ਕੰਨਿਆ ਹਾਈ ਸਕੁਲ ਸਠਿਆਲਾ, ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਮਾਲ ਰੋਡ, ਪਾਥਸੀਕਰਜ ਸਕੂਲ ਡੇਰਾ ਰਾਧਾ ਸੁਆਮੀ ਬਿਆਸ ਦੀਆਂ ਟੀਮਾਂ ਨੇ ਹਿੱਸਾ ਲਿਆ।ਫਾਈਨਲ ਮੁਕਾਬਲੇ ਦੋਰਾਨ ਸ਼੍ਰੀ ਗੁਰੂ ਅਰਜਨ ਦੇਵ ਸਕੂਲ ਨਵਾਂ ਪਿੰਡ ਬੰਡਾਲਾ ਦੀ ਟੀਮ ਪਹਿਲੇ, ਸਰਕਾਰੀ ਕੰਨਿਆ ਸੀਨੀ: ਸੈਕੰ: ਸਕੁਲ ਮਾਲ ਰੋਡ ਦੀ ਟੀਮ ਦੂਜੇ ਤੇ ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਦੀ ਟੀਮ ਤੀਸਰੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਉਘੇ ਖੇਡ ਪ੍ਰਮੋਟਰ ਜਸਵੀਰ ਸਿੰਘ ਵਿਰਕ ਨੇ ਅਦਾ ਕੀਤੀ ਤੇ ਕਿਹਾ ਕਿ ਧੀਆਂ ਨੂੰ ਹਰੇਕ ਖੇਤਰ ਦੇ ਵਿਚ ਅੱਗੇ ਵਧਣ ਦਾ ਮੋਕਾ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਦੇ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਸਾਂਝੇ ਤੋਰ ਤੇ ਹੰਭਲਾ ਮਾਰਨਾ ਚਾਹੀਦਾ ਹੈ। ਕਿਉਂਕਿ ਧੀਆਂ ਕਿਸੇ ਵੀ ਖੇਤਰ ਵਿਚ ਪੁੱਤਰਾਂ ਨਾਲੋਂ ਪਿਛੇ ਨਹੀਂ ਹਨ। ਇਸ ਮੋਕੇ ਰਾਜਬੀਰ ਸਿੰਘ ਬੰਡਾਲਾ, ਬਲਜਿੰਦਰ ਸਿੰਘ ਮੱਟੂ, ਅਮੋਲਕ ਸਿੰਘ ਸਠਿਆਲਾ, ਹਰਵਿੰਦਰ ਸਿੰਘ ਰੇਲਵੇ, ਅਮਰੀਕ ਸਿੰਘ, ਸਦਾਜੀਤ ਕੋਰ, ਕੰਵਲਜੀਤ ਸਿੰਘ ਆਦਿ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media