Saturday, March 14, 2026

ਹਲਕਾ ਮਜੀਠਾ ਦੇ ਪਿੰਡ ਆਬਾਦੀ ਵਰਪਾਲ ਤੇ ਅਠਵਾਲ ਨੂੰ ਦਿੱਤੀ 50 ਲੱਖ ਦੀ ਗਰਾਂਟ

PPN2608201621

ਮਜੀਠਾ, 25 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੈਸੇ ਵਸੂਲਣ ਦੀ ਸਟਿੰਗ ਵੀਡੀਓ ਕਾਰਨ ‘ਆਪ’ ਵਿੱਚ ਮਚੇ ਬਵਾਲ ‘ਤੇ ਟਿੱਪਣੀ ਕਰਦਿਆਂ ਇਸ ਨੂੰ ‘ਆਪ’ ਦਾ ਇੱਕ ਟ੍ਰੇਲਰ ਮਾਤਰ ਦੱਸਿਆ ਤੇ ਨੇੜੇ ਭਵਿੱਖ ਵਿੱਚ ਆਪ ਦੇ ਆਗੂਆਂ ਦੀ ਲੁੱਟ ਸੰਬੰਧੀ ਵਧੇਰੇ ਖ਼ੁਲਾਸਿਆਂ ਨੂੰ ਸੁਣਨ ਲਈ ਤਿਆਰ ਰਹਿਣ ਲਈ ਕਿਹਾ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਆਬਾਦੀ ਵਰਪਾਲ ਅਤੇ ਅਠਵਾਲ ਨੂੰ ਵਿਕਾਸ ਕਾਰਜਾਂ ਲਈ 50 ਲਖ ਰੁਪੈ ਦੀ ਗਰਾਂਟ ਦੇਣ ਆਏ ਸਨ। ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਸ: ਮਜੀਠੀਆ ਨੇ ਇਸ ਮੌਕੇ ਕਿਹਾ ਕਿ ਕੇਜਰੀਵਾਲ ਅਤੇ ‘ਆਪ’ ਲੋਕਾਂ ਵਿੱਚ ਭਰੋਸੇਯੋਗਤਾ ਗੁਆ ਚੁਕੀ ਹੈ। ਕੇਜਰੀਵਾਲ ਜਨਤਾ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਦਾ ਆਸ ਮੁਤਾਬਿਕ ਸਮਰਥਨ ਮਿਲਦਾ ਨਾ ਦੇਖ ਕੇਜਰੀਵਾਲ ਬੌਖਲਾਹਟ ਵਿੱਚ ਆ ਕੇ ਆਪਣੇ ਯੂਪੀ ਅਤੇ ਬਿਹਾਰ ਦੇ ਚਹੇਤਿਆਂ ਰਾਹੀਂ ਪੰਜਾਬੀਆਂ ਦੀ ਸੰਸਕ੍ਰਿਤੀ ‘ਤੇ ਹੀ ਹਮਲਾ ਬੋਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਕੋਲ ਪੰਜਾਬ ਨੂੰ ਲੁੱਟਣ ਦੀ ਪ੍ਰਬਲ ਇੱਛਾ ਰੱਖਣ ਤੋਂ ਸਿਵਾਏ ਰਾਜ ਦੇ ਵਿਕਾਸ ਜਾਂ ਭਲੇ ਲਈ ਕੋਈ ਏਜੰਡਾ ਨਹੀਂ ਹੈ, ਸਗੋਂ ਪੰਜਾਬ ਦੀ ਸੰਸਕ੍ਰਿਤੀ ਨੂੰ ਤਬਾਹ ਕਰਨ ‘ਤੇ ਲੱਗੇ ਕੇਜਰੀਵਾਲ ਤੋਂ ਵਧੇਰੇ ਚੌਕਸ ਰਹਿਣ ਦੀ ਲੋੜ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਐਕਸੀਅਨ ਮਨਿੰਦਰਪਾਲ ਸਿੰਘ, ਸਰਪੰਚ ਚਮਨ ਸਿੰਘ, ਗਗਨਦੀਪ ਸਿੰਘ, ਕੁਲਵਿੰਦਰ ਧਾਰੀਵਾਲ, ਮਾਸਟਰ ਗੁਰਮੀਤ ਸਿੰਘ, ਹਰਦੇਵ ਸਿੰਘ, ਅਜੀਤ ਸਿੰਘ, ਲਖਵੰਤ ਸਿੰਘ, ਸਰਦੂਲ ਸਿੰਘ, ਸੁਖਚੈਨ ਸਿੰਘ, ਰਸ਼ਪਾਲ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ ਸੋਹੀ ਅਤੇ ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply