
ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲਾ ਸਕੂਲ ਖੇਡਾਂ ਵਿੱਚ ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਦੀ ਲੜਕੀਆਂ ਦੀ ਕਬਡੀ ਨੈਸ਼ਨਲ ਟੀਮ ਨੇ ਜ਼ਿਲੇ ਭਰ ਚੋਂ ਪਹਿਲਾ ਸਥਾਨ ਪਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਕਬੱਡੀ ਨੈਸ਼ਨਲ ਦੇ ਕਨਵੀਨਰ ਕੋਚ ਬਲਵਾਨ ਸਿੱੰਘ ਦੀ ਦੇਖ ਰੇਖ ਹੇਠ ਹੋਏ ਮੁਕਾਬਲਿਆਂ ਵਿੱਚ ਤੋਲਾ ਨੰਗਲ ਦੀ ਟੀਮ ਨੇ ਸਰਕਾਰੀ ਸਕੈਡਰੀ ਸਕੂਲ ਹਰਸ਼ਾ ਛੀਨਾ ਨੂੰ 29 ਦੇ ਮੁਕਾਬਲੇ 56 ਅੰਕ ਪ੍ਰਾਪਤ ਕਰਕੇ ਫਾਈਨਲ ਮੈਚ ਜਿੱਤ ਲਿਆ।ਜਿਕਰਯੋਗ ਹੈ ਕਿ ਇਸੇ ਟੀਮ ਨੇ ਪਿਛਲੇ ਸਾਲ ਵੀ ਜਿਲੇ ਵਿਚੋ ਪਹਿਲਾ ਅਤੇ ਪੰਜਾਬ ਵਿੱਚੋ ਦੂਸਰਾ ਸਥਾਨ ਹਾਸਲ ਕੀਤਾ ਸੀ ।ਜਿੱਤਣ ਉਪਰੰਤ ਸਕੂਲ ਪਹੁੰਚੀ ਟੀਮ ਅਤੇ ਕੋਚ ਬਿਕਰਮਜੀਤ ਸਿੰਘ ਕੰਦੋਵਾਲੀ ਦਾ ਪਿ੍ਰੰ ਗੁਰਬਾਜ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਨੇ ਬਰਭੂਰ ਸਵਾਗਤ ਕੀਤਾ।ਇਸ ਸਮੇ ਰਣਜੀਤ ਸਿੰਘ, ਡਾ. ਰਜਿੰਦਰ ਸਿੰਘ ਛੀਨਾ, ਮੈਡਮ ਭੁਪਿੰਦਰ ਕੌਰ ਆਦਿ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media