
ਅਲਗੋ ਕੋਠੀ, 28 ਅਗਸਤ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ) – ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਆਗਾਜ਼ ਸੁਸਾਇਟੀ ਅਤੇ ਪਾਰਸ ਸਪੋਰਟਸ ਐਂਡ ਅੇਜੁਕੇਸ਼ਨ ਸੁਸਾਇਟੀ ਅਮ੍ਰਿਤਸਰ ਦੇ ਐਮ.ਡੀ ਹਰਇੰਦਰ ਸਿੰਘ ਸਿੰਘ ਸੰਧੂ ਦੇ ਦੇਖ ਰੇਖ ਹੇਠ ਚੱਲੇ ਕਟਿੰਗ ਟੇਲਰਿੰਗ ਤੇ ਪਲੰਬਰ ਦੇ ਟ੍ਰੇਨਿੰਗ ਕੋਰਸ ਪੂਰਾ ਹੋਣ ‘ਤੇ ਸਿਖਿਆਰਥੀਆਂ ਨੂੰ ਸਰਟੀਫਕੇਟ, ਸਕਿਲ ਕਾਰਡ ਅਤੇ ਬੈਂਕ ਕਾਪੀਆਂ ਹਲਕਾ ਵਿਧਾਇਕ ਪੋ੍ਰ: ਵਿਰਸਾ ਸਿੰਘ ਵਲਟੋਹਾ ਨੇ ਵੰਡੀਆਂ।ਪੋ੍ਰ: ਵਲਟੋਹਾ ਨੇ ਆਪਣੇ ਸੰਬੋਧਨ ‘ਚ ਦੱਸਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੋਜਵਾਨਾਂ ਦੇ ਹੁਨਰ ਨੂੰ ਨਿਖਾਰਣ ‘ਚ ਲੱਗੇ ਹੋਏ ਹਨ ਤਾਂ ਜੋ ਦੇਸ਼ ਦਾ ਨੋਜਵਾਂਨ ਕਿੱਤਾਮੁੱਖੀ ਟਰੇਨਿੰਗ ਲੈ ਕੇ ਅਪਣਾ ਰੁਜਗਾਰ ਸ਼ੁਰੁ ਕਰ ਸਕਣ ਅਤੇ ਆਪਣੇ ਦੇਸ਼ ਅਤੇ ਪਰਿਵਾਰ ਨੂੰ ਅੱਗੇ ਲੈ ਕੇ ਜਾਣ।ਐਮ.ਡੀ ਹਰਇੰਦਰ ਸਿੰਘ ਸੰਧੂ ਨੇ ਪੋ੍ਰ: ਵਲਟੋਹਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਜਿਲੇ ਵਿੱਚ 600-700 ਬੱਚਿਆਂ ਨੇ ਸਕਿੱਲ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਹੈ ਅਤੇ ਇਹਨਾਂ ਬੱਚਿਆਂ ਨੂੰ ਸਕਿੱਲ ਕਾਰਡ ਮੁਹਈਆ ਕਰਵਾਏ ਹਨ ਤਾਂ ਜੋ ਬੱਚੇ ਪ੍ਰਧਾਨ ਮੰਤਰੀ ਮੁੰਦਰਾਂ ਯੋਜਨਾਂ ਤਹਿਤ ਬੈਂਕ ਤੋ ਲੋਨ ਲੈ ਸਕਣ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।ਉਨਾਂ ਦਵਿੰਦਰ ਸਿੰਘ ਅਮਰਕੋਟ, ਗੁਰਵਿੰਦਰ ਸਿੰਘ ਮਾੜੀ ਨੌ-ਆਬਾਦ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਹੀ ਇਹ ਟੇ੍ਰਨਿੰਗ ਸੈਂਟਰ ਪੂਰੇ ਹੋਏ ਹਨ।ਇਸ ਸਮੇਂ ਹਾਜਰ ਪਤਵੰਤੇ ਸੱਜਣਾ ਅਤੇ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸੁਖਵਿੰਦਰ ਸਿੰਘ ਸਰਾਂ, ਨਗਿਦੰਰ ਸਿੰਘ ਬਾਸਰਕੇ, ਪ੍ਰਧਾਨ ਅਮਰਜੀਤ ਸਿੰਘ ਭਿਖੀਵਿੰਡ, ਰਿਕੂ ਧਵਨ ਐਮ.ਸੀ ,ਜਿਸ਼ਨ ਪਾਲ, ਪਲਵਿੰਦਰ ਸਿੰਘ, ਸਾਰਜ ਸਿੰਘ, ਸੁਖਵਿੰਦਰ ਸਿੰਘ, ਸਰਵਨ ਸਿੰਘ ਦਾਨੇਵਾਲੀਆ, ਮੈਡਮ ਸ਼ੀਤਲ ਚੋਪੜਾ, ਕਵਲਜੀਤ ਕੋਰ, ਪਰਮਿੰਦਰ ਸਿੰਘ ਗੱਗੀ ਆਦਿ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media