
ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਦੇ ਸਬੰਧ ਵਿੱਚ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜਿਲਾ ਸਿੱਖਿਆ ਅਫਸਰ ਡਾ ਅਮਰਜੀਤ ਕੋਰ ਕੋਟਫੱਤਾ ਦੀ ਅਗਵਾਈ ਵਿੱਚ ਸੰਗਤ ਬਲਾਕ ਦੇ ਵਿਰਾਸਤੀ ਮੁਕਾਬਲੇ ਆਖ਼ਰੀ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਬੁੱਟਰ ਬਠਿੰਡਾ ਵਿਖੇ ਰਵਾਇਤੀ ਸਾਨੋ ਸ਼ੋਕਤ ਨਾਲ ਸਮਾਪਤ ਹੋ ਗਏ।ਚਾਰ ਰੋਜ਼ਾ ਇਹਨਾਂ ਵਿਰਾਸਤੀ ਮੁਕਾਬਲਿਆਂ ਦੀ ਦੇਖਰੇਖ ਜਿਲਾ ਕਮੇਟੀ ਮੈਂਬਰ ਸਟੇਟ ਐਵਾਰਡੀ ਹਰਦਰਸ਼ਨ ਸਿੰਘ ਸੋਹਲ, ਸਾਹਿਤਕਾਰ ਭੋਲਾ ਸਿੰਘ ਸ਼ਮੀਰੀਆ, ਸਟੇਟ ਐਵਾਰਡੀ ਮੈਡਮ ਕੁਲਵਿੰਦਰ ਕੋਰ ਝੁੰਬਾ, ਮੈਡਮ ਹਰਪਿੰਦਰ ਕੋਰ, ਮੈਡਮ ਭੁਪਿੰਦਰ ਕੋਰ, ਬਲਾਕ ਕੋਆਰਡੀਨੇਟਰ ਪ੍ਰਿੰਸੀਪਲ ਜਗਦੀਸ਼ ਸਿੰਘ ਗਹਿਰੀ ਬੁੱਟਰ ਨੇ ਕੀਤੀ। ਜੱਜਮੈਂਟ ਟੀਮ ਦੀ ਜਿੰਮੇਵਾਰੀ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੰਦਗੜ੍ਹ, ਮੈਡਮ ਗੁਰਪ੍ਰੀਤ ਕੋਰ ਸਿੱਧੂ ਨਰੂਆਣਾ ਅਤੇ ਮੈਡਮ ਪਰਮਿੰਦਰ ਕੋਰ ਚੱਕ ਰੂਲਦੂ ਸਿੰਘ ਵਾਲਾ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਨੂੰ ਸਫਲ ਕਰਨ ਲਈ ਵਿਸ਼ੇਸ ਯੋਗਦਾਨ ਲੈਕਚਰਾਰ ਮੈਡਮ ਮਧੂ ਗੁਪਤਾ, ਮੈਡਮ ਸੁਮਨ ਸੰਗਤ ਮੰਡੀ, ਮਾਸਟਰ ਅਮਰਜੀਤ ਸਿੰਘ, ਗੁਰਜੀਤ ਸਿੰਘ ਭੀਟੀਵਾਲਾ, ਪ੍ਰਵੀਨ ਟਿਵਾਣਾ ਜੈ ਸਿੰਘ ਵਾਲਾ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਅਮਨਦੀਪ ਸਿੰਘ ਬੰਗੀਕਲਾਂ, ਗੁਰਸ਼ਰਨ ਸਿੰਘ ਝੁੰਬਾ ਦਾ ਰਿਹਾ।ਚਾਰ ਰੋਜਾ ਚੱਲੇ ਇਹਨਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਭਾਸ਼ਣ, ਕਵਿਤਾ, ਲੋਕ ਗੀਤ, ਸੁੰਦਰ ਲਿਖਾਈ, ਸਲੋਗਨ ਲਿਖਣਾ, ਪੇਟਿੰਗ ਅਤੇ ਪੋਸਟਰ ਮੁਕਾਬਲੇ, ਲੇਖ ਮੁਕਾਬਲੇ, ਵਿਰਾਸਤੀ ਖੇਡਾਂ ਜਿਵੇਂ ਰੁਮਾਲ ਚੁੱਕਣਾ, ਰੱਸੀ ਟੱਪਣਾ, ਲੰਗੜੀ ਲੱਤ, ਕਿੱਕਲੀ, ਕੋਟਲਾ ਛਪਾਕੀ, ਵਿਰਾਸਤੀ ਪਹਿਰਾਵਾ ਅਤੇ ਗਿਆਨ, ਠੇਠ ਭਾਸ਼ਾ ਪ੍ਰਸ਼ਨ ਮੁਕਾਬਲੇ, ਰੱਸੀ ਕੱਸੀ, ਕੱਬਡੀ, ਕੁਸ਼ਤੀ ਆਦਿ ਮੁਕਾਬਲੇ ਆਖ਼ਰੀ ਦਿਨ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media