Sunday, November 8, 2026

ਰਾਸ਼ਟਰੀ ਸਪੋਰਟਸ ਡੇਅ ਦੇ ਸ਼ੁਭ ਅਵਸਰ ਤੇ ਮਿੰਨੀ ਮੈਰਾਥਨ ਦਾ ਆਯੋਜਨ

PPN2908201616
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪ੍ਰਸਿੱਧ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਨੂੰ ਕੌਮੀ ਪੱਧਰ ਤੇ ਸਪੋਰਟਸ ਡੇ ਦੇ ਰੂਪ ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਵਾਰਸ ਸਪੋਰਟਸ ਐਂਡ ਕਲਚਰ ਕਲੱਬ ਦੇ ਵਲੋਂ ਹੋਲੀਸਿਟੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਮ ਤੀਰਥ ਰੋਡ ਵਿਖੇ ਇਕ ਮਿਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ 10, 12, 14, 17 ਸਾਲ ਉਮਰ ਵਰਗ ਦੇ ਖਿਡਾਰੀਆਂ ਨੇ ਉਚੇਚੇ ਤੋਰ ਤੇ ਸ਼ਿਰਕਤ ਕਰਕੇ ਮੇਜਰ ਧਿਆਨ ਚੰਦ ਨੂੰ ਯਾਦ ਕੀਤਾ।ਕਲੱਬ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਦੀ ਦੇਖ ਰੇਖ ਹੇਠ ਤੜਕਸਾਰ ਆਯੋਜਤ ਇਸ ਮੈਰਾਥਨ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੇ ਨਾਲ ਨਾਲ ਰਿਫਰੈਸ਼ਮੈਂਟ ਵੀ ਮੁਹੱਈਆ ਕੀਤੀ ਗਈ।ਪ੍ਰਧਾਨ ਉਪਕਾਰ ਸਿੰਘ ਸੰਧੂ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਨੇ ਕਿਹਾ ਕਿ ਸਾਨੂੰ ਆਪਣੀਆਂ ਖੇਡ ਰਹੁ ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਸਦੀਵੀ ਬਰਕਰਾਰ ਰੱਖਣ ਲਈ ਅਜਿਹੇ ਦਿਹਾੜਿਆਂ ਦਾ ਆਯੋਜਨ ਕਰਨਾ ਬਹੁਤ ਜਰੂਰੀ ਹੈ।ਉਨ੍ਰਾਂ ਖਿਡਾਰੀਆਂ ਨੂੰ ਖੇਡ ਖੇਤਰ ਦੇ ਵਿਚ ਹੋਰ ਵੀ ਬੇਹਤਰ ਕਰਨ ਦੀ ਤਾਕੀਦ ਕੀਤੀ।

Check Also

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ

  ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …

Leave a Reply