Wednesday, April 15, 2026

 ਖੇਡ ਦਿਵਸ ਮੌਕੇ ਫੁੱਟਬਾਲ ਟੂਰਨਾਮੈਟ ਆਯੋਜਿਤ

PPN3008201617

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤੇ ਜਿਲ੍ਹਾ ਖੇਡ ਦਫਤਰ ਦੇ ਵੱਲੋ ਡੀਐਸਓ ਮੈਡਮ ਹਰਪਾਲਜੀਤ ਕੌਰ ਸੰਧੂ ਦੇ ਬੇਮਿਸਾਲ ਪ੍ਰਬੰਧਾ ਹੇਠ ਰਾਸ਼ਟਰੀ ਖੇਡ ਹਾਕੀ ਦੇ ਵਿਸ਼ਵ ਨਾਇਕ ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਹੋ ਰਹੇ ਦੇਸ਼ ਵਿਆਪੀ ਸਮਾਗਮਾਂ ਦੇ ਚੱਲਦਿਆਂ ਜੀ ਐਨ ਡੀ ਯੂ ਦੇ ਬਹੁਖੇਡ ਮੈਦਾਨ ਵਿਖੇ ਮਹਿਲਾਂ-ਪੁਰਸ਼ਾ ਦੇ ਜਿਲ੍ਹਾਂ ਪੱਧਰੀ ਫੁੱਟਬਾਲ ਟੂਰਨਾਮੈਟਾਂ ਦਾ ਆਯੋਜਨ ਕੀਤਾ ਗਿਆ।ਇਸ ਦਾ ਸ਼ੁਭਰੰਭ ਜੀ ਐਨ ਡੀ ਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ:ਡਾ:ਐਚ ਐਸ ਰੰਧਾਵਾ ਤੇ ਹੋਰਨਾਂ ਨੇ ਮੇਜਰ ਧਿਆਨ ਚੰਦ ਦੀ ਤਸਵੀਰ ਤੇ ਫੁੱਲ ਮਾਲਾਵਾਂ ਚੜ੍ਹਾ ਕੇ ਕੀਤਾ।ਇਸ ਦੌਰਾਨ ਲੜਕੀਆਂ ਦੇ ਪ੍ਰਦਰਸ਼ਨੀ ਮੈਚ ਤੋਂ ਬਾਦ ਅੰਮ੍ਰਿਤਸਰ ਦੀਆਂ ਰੈਂਡ ਤੇ ਯੈਲੌ ਟੀਮਾਂ ਵਿਚਕਾਰ ਲੜਕਿਆਂ ਦਾ ਫਾਈਨਲ ਮੁਕਾਬਲਾ ਹੋਇਆ ਜਿਸ ਦੌਰਾਨ ਅੰਮ੍ਰਿਤਸਰ ਦੀ ਰੈਂਡ ਟੀਮ ਨੇ ਯੈਲੌ ਟੀਮ ਨੂੰ 1 ਦੇ ਮੁਕਾਬਲੇ 2 ਗੌਲਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੀ।ਜੇਤੂਆ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜਿਲ੍ਹਾਂ ਖੇਡ ਅਫਸਰ ਮੈਡਮ ਹਰਪਾਲਜੀਤ ਕੌਰ ਸੰਧੂ, ਮਰਚੈਟ ਨੇਵੀ ਦੇ ਸੇਵਾਮੁੱਕਤ ਅਫਸਰ ਹਰਜੀਤ ਸਿੰਘ, ਪ੍ਰਧਾਨ ਮਭਿੰਦਰ ਸਿੰਘ ਆਦਿ ਦੇ ਸਾਂਝੇ ਤੌਰ ਤੇ ਅਦਾ ਕੀਤੀ ਤੇ ਆਪਣੇ ਸੰਬੋਧਨ ‘ ਚ’ ਕਿਹਾ ਕਿ ਹਾਕੀ ਦੇ ਉਸ ਮਹਾਨ ਹਾਕੀ ਨਾਇਕ ਦੀ ਜੀਵਨ ਸ਼ੈਲੀ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ।ਇਸ ਦੇ ਨਾਲ ਜਿੱਥੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ‘ ਚ’ ਵਾਧਾ ਹੋਵੇਗਾ, ਉਥੇ ਖੇਡ ‘ ਚ’ ਹੋਰ ਵੀ ਚੁਸਤੀ ਫੁਰਤੀ ਆਵੇਗੀ।ਇਸ ਮੌਕੇ ਖਿਡਾਰੀੇੇ/ਖਿਡਾਰਨਾਂ ਨੇ ਪਹਿਲਾਂ ਨਾਲੋ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ। ਇਸ ਮੌਕੇ ਗੁਰਿੰਦਰ ਸਿੰਘ ਹੁੰਦਲ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਬਾਕਸਿੰਗ ਕੋਚ ਜੱਸਪ੍ਰੀਤ ਸਿੰਘ, ਜੂਡੋ ਕੋਚ ਹਰਮੀਤ ਸਿੰਘ, ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਹੈਂਡਬਾਲ ਕੋਚ ਜਸਵੰਤ ਸਿੰਘ, ਜੂਡੋ ਕੋਚ ਕਰਮਜੀਤ ਸਿੰਘ, ਵੇਟਲਿਫਟਿੰਗ ਕੋਚ ਹਰਭਜਨ ਸਿੰਘ, ਰਾਜਬੀਰ ਕੋਰ, ਰਜਨੀ ਸੈਣੀ, ਜਿਮਨਾਸਟਿਕ ਕੋਚ ਅਕਾਸ਼ਦੀਪ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਕਰਨ ਸ਼ਰਮਾ, ਚੇਤਨ, ਕੁਲਦੀਪ ਸਿੰਘ, ਸੁਮਨ, ਸੁਖਰਾਜ ਸਿੰਘ, ਸ਼ਿਵ ਨਾਥ ਆਦਿ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply