Thursday, November 21, 2024

ਯੋਗਾ ਮੁਕਾਬਲਿਆਂ ਵਿਚ ਦੇਸ ਰਾਜ ਹੈਰੀਟੇਜ਼ ਸਕੂਲ ਦੀ ਝੰਡੀ

PPN3108201602

ਬਟਾਲਾ, 31 ਅਗਸਤ (ਨਰਿੰਦਰ ਬਰਨਾਲ)- ਇਲਾਕੇ ਵਿਚ ਮੰਨੀ ਪ੍ਰਮੰਨੀ ਸੰਸਥਾ ਡੀ.ਆਰ.ਹੈਰੀਟੇਜ਼ ਪਬਲਿਕ ਸਕੂਲ ਅਲੀਵਾਲ ਰੋਡ ਨੇ ਆਰ.ਡੀ.ਖੋਸਲਾ ਸਕੂਲ ਵਿਚ ਹੋਏ ਇੰਟਰ-ਸਕੂਲ ਮੁਕਾਬਲਿਆਂ ਵਿਚ ਅੰਡਰ 14 ਲੜਕਿਆਂ ਦੀ ਟੀਮ ਨੇ ਪਹਿਲਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ -16 ਲੜਕੀਆਂ ਦੀ ਟੀਮ ਨੇ ਵੀ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾ ਵਿਦਿਆਰਥੀਆਂ ਦੀ ਜਿੱਤ ਤੋ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਕਿਹਾ ਕਿ ਖੇਡਾਂ ਸਮਾਜ ਵਿਚ ਅਨੁਸਾਸ਼ਨ ਪੈਦਾ ਕਰਦੀਆਂ ਹਨ।ਵਿਦਿਆਰਥੀਆਂ ਦੀ ਜਿੰਦਗੀ ਵਿਚ ਸਫਲਤਾ ਤਾਂ ਹੀ ਆ ਸਕਦੀ ਹੈ ਜੇ ਸਾਰਿਆਂ ਵਿਚ ਆਪਸੀ ਪਿਆਰ ਤੇ ਅਨੁਸਾਸਨ ਦੀ ਭਾਂਵਨਾ ਹੋਵੇ।ਇਸ ਮੌਕੇ ਸਕੂਲ ਡਾਇਰੈਕਟਰ ਮਦਨ ਲਾਲ ਤੇ ਮੈਨੇਜਰ ਸ੍ਰੀ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਇਨਾਮ ਦਿਤੇ। ਉਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਖਿਡਾਰੀ ਤਾਂ ਹੀ ਜਿੱਤਦਾ ਹੈ ਜੇਕਰ ਉਨਾ ਦੇ ਕੋਚ ਵਧੀਆ ਹੋਣ, ਸੋ ਜਿੱਤ ਦਾ ਸਿਹਰਾ ਸਕੂਲ ਕੋਚ ਨੂੰ ਜਾਂਦਾ ਹੈ, ਜਿੰਨਾ ਦੀ ਮਿਹਨਤ ਰੰਗ ਲਿਆਈ ਹੈ। ਉਨਾਂ ਨੇ ਸਕੂਲ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਭਾਗ ਲੈਣ ਦੀ ਪ੍ਰੇਰਨਾ ਦਿਤੀ।ਇਸ ਮੌਕੇ ਸਪੋਰਟਸ ਦੇ ਅਧਿਆਪਕ ਵਿਜੈ ਕੁਮਾਰ ਨੂੰ ਸਨਮਾਨਚਿੰਨ ਦਿਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply