Sunday, September 13, 2026

ਮਰਹੂਮ ਬੇਅੰਤ ਸਿੰਘ ਦੀ 21ਵੀ ਬਰਸੀ ਮੌਕੇ ਦਿਤੀ ਸ਼ਰਧਾਂਜਲੀ

PPN3108201603

ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ 21ਵੀ ਬਰਸੀ ਮੌਕੇ ਹਲਕਾ ਪੂਰਬੀ ਦੇ ਇੰਚਾਰਜ ਸ੍ਰੀ ਦਿਨੇਸ਼ ਬੱਸੀ ਦੀ ਅਗਵਾਈ ਵਿਚ ਹਲਕਾ ਪੂਰਬੀ ਦੇ ਕਾਂਗਰਸ ਦਫਤਰ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ ਤੇ ਸ਼ਹੀਦ ਬੇਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਦਿਨੇਸ਼ ਬੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਅੰਤ ਸ਼ਿੰਘ ਨੇ ਸੂਬੇ ਵਿਚ ਸ਼ਾਂਤੀ ਲਿਆਂਦੀ ਤੇ ਪੱਛੜ ਚੁੱਕੇ ਸੂਬੇ ਨੂੰ ਦੁਬਾਰਾ ਵਿਕਾਸ ਵੱਲ ਲਿਆਦਾ, ਪ੍ਰੰਤੂ ਇਸ ਸ਼ਾਂਤੀ ਤੇ ਵਿਕਾਸ ਲਈ ਉਹਨਾਂ ਨੂੰ ਆਪਣੀ ਜਾਨ ਦੀ ਆਹੂਤੀ ਦੇਣੀ ਪਈ।ਇਸ ਮੌਕੇ ਤੇ ਰਾਹੁਲ ਮਾਲਵੀਆ, ਨਵਦੀਪ ਹੁੰਦਲ, ਤਲਵਿੰਦਰ ਸਿੰਘ, ਸਤਨਾਮ ਸਿੰਘ, ਰਾਜ ਕੁਮਾਰ, ਚੰਚਲ ਸਿੰਘ, ਬੱਲਪ੍ਰੀਤ ਰੋਜਰ, ਐਸ. ਐਸ ਰਾਜਪੂਤ, ਅਮਰਜੀਤ ਸੋਨੂੰ, ਜਤਿੰਦਰ ਰਾਣਾ, ਵਰੁਣ ਭਾਟੀਆ, ਤਾਰੀ ਪ੍ਰਧਾਨ, ਅੰਗਰੇਜ ਸਿੰਘ, ਗੁਰਬਿੰਦਰ ਮਾਹਲ ਹਾਜਿਰ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply