Friday, August 28, 2026

ਬੀ.ਡੀ ਆਰਿਆ ਫਾਰ ਵੂਮੈਨ ਜਲੰਧਰ ਕੈਂਟ ਬਣਿਆ ਬਾਲਬੈਡਮਿੰਟਨ ਚੈਂਪੀਅਨ

PPN3108201614ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ ਬਾਲ ਬੈਡਮਿੰਟਨ ਇੰਟਰ ਕਾਲਜ ਮੁਕਾਬਲਿਆਂ ਦੇ ਦੋਰਾਨ ਮਹਿਲਾ ਬੀ ਡਵੀਜ਼ਨ ਵਿਚ ਬੀ.ਡੀ ਆਰਿਆ ਫਾਰ ਵੂਮੈਨ ਕਾਲਜ ਜਲੰਧਰ ਕੈਂਟ ਚੈਂਪੀਅਨ ਬਣਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਇੰਚਾਰਜ ਕੋਚ ਮਨਜੀਤ ਸਿੰਘ ਤੇ ਕੋਚ ਜੀਐਸ ਭੱਲਾ ਨੇ ਦੱਸਿਆ ਕਿ ਅੱਜ ਸੰਪੰਨ ਹੋਏ ਮਹਿਲਾ ਬੀ ਡਵੀਜ਼ਨ ਮੁਕਾਬਲੇ ਦੋਰਾਨ ਬੀਡੀ ਆਰਿਆ ਜਲੰਧਰ ਕੈਂਟ ਪਹਿਲੇ, ਆਰਕੇ ਆਰਿਆ ਨਵਾਂ ਸ਼ਹਿਰ ਦੂਸਰੇ ਤੇ ਸੇਂਟ ਸੋਲਜਰ ਐਜੁਕੇਸ਼ਨ ਜਲੰਧਰ ਤੀਸਰੇ ਸਥਾਨ ਤੇ ਰਿਹਾ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਸੇਵਾ ਮੁਕਤ ਅਧਿਕਾਰੀ ਪਿਸ਼ੋਰਾ ਸਿੰਘ ਧਾਰੀਵਾਲ, ਕੋਚ ਮਨਜੀਤ ਸਿੰਘ ਨੇ ਸਾਂਝੇ ਤੋਰ ਤੇ ਅਦਾ ਕੀਤੀ ਤੇ ਕਿਹਾ ਜੀਐਨਡੀਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੀ ਦੇਖ ਰੇਖ ਹੇਠ ਆਯੌਜਤ ਇਨ੍ਹਾਂ ਖੇਡ ਮੁਕਾਬਲਿਆਂ ਦੋਰਾਨ ਵਿਦਿਆਰਥੀਆਂ ਨੂੰ ਅੱਗੇ ਵੱਧਣ ਦੀ ਪ੍ਰੇਰਨਾ ਤੇ ਉਤਸ਼ਾਹ ਮਿਲਦਾ ਹੈ।ਇਸ ਮੋਕੇ ਕੋਚ ਜੀਐਸ ਭੱਲਾ, ਮੈਡਮ ਮਨਦੀਪ ਕੋਰ, ਸ਼ਮਸ਼ੇਰ ਸਿੰਘ ਵਡਾਲੀ, ਕੋਚ ਬਲਰਾਜ ਸਿੰਘ, ਹਰਮੀਤ ਕੋਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …

Leave a Reply