ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਆਯੋਜਤ ਮਹਿਲਾ-ਪੁਰਸ਼ਾਂ ਦੇ ਦੋ ਦਿਨਾਂ ਚੈੱਸ ਮੁਕਾਬਲੇ ਸੰਪੰਨ ਹੋ ਗਏ। ਜਿਸ ਦੋਰਾਨ ਮਹਿਲਾਵਾਂ ਦੇ ਏ ਡਵੀਜ਼ਨ ਵਿਚ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਤੇ ਬੀ ਡਵੀਜ਼ਨ ਵਿਚ ਆਰ ਕੇ ਆਰੀਆ ਕਾਲਜ ਨਵਾਂ ਸ਼ਹਿਰ ਦੀ ਟੀਮ ਮੋਹਰੀ ਰਹਿ ਕੇ ਚੈਂਪੀਅਨ ਬਣੀ। ਇੰਚਾਰਜ ਕੋਚ ਮਨਜੀਤ ਸਿੰਘ ਨੇ ਦੱਸਿਆ ਕਿ ਮਹਿਲਾਵਾਂ ਦੇ ਏ ਡਵੀਜ਼ਨ ਵਿਚ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਪਹਿਲੇ, ਐਚਐਮਵੀ ਜਲੰਧਰ ਦੂਜੇ ਤੇ ਡੀਏਵੀ ਜਲੰਧਰ ਤੀਜੇ ਸਥਾਨ ਤੇ ਰਿਹਾ। ਬੀ ਡਵੀਜ਼ਨ ਵਿਚ ਆਰ ਕੇ ਆਰੀਆ ਨਵਾਂ ਸ਼ਹਿਰ ਪਹਿਲੇ ਤੇ ਹਿੰਦੂ ਕਾਲਜ ਅੰਮ੍ਰਿਤਸਰ ਦੂਜੇ ਸਥਾਨ ਤੇ ਰਿਹਾ। ਪੁਰਸ਼ਾਂ ਦੇ ਏ ਡਵੀਜ਼ਨ ਵਿਚ ਡੀਏਵੀ ਕਾਲਜ ਜਲੰਧਰ ਪਹਿਲੇ ਤੇ ਡੀਏਵੀ ਕਾਲਜ ਅੰਮ੍ਰਿਤਸਰ ਦੂਜੇ ਜਦੋਂ ਕਿ ਜੀਐਨਡੀਯੂ ਕੈਂਪਸ ਤੇ ਹਿੰਦੁੂ ਕਾਲਜ ਸਾਂਝੇ ਤੋਰ ਤੇ ਤੀਸਰੇ ਸਥਾਨ ਤੇ ਰਹੇ। ਇਸ ਮੋਕੇ ਐਮਆਰ ਚੌਧਰੀ, ਕੋਚ ਹੀਰਾ ਸਿੰਘ, ਸੰਜੀਵ ਵੈਦ, ਮਨੀਸ਼ ਭੱਲਾ, ਸੁਮਨ ਸ਼ਰਮਾ, ਸਵਿਤਾ ਕੁਮਾਰੀ, ਅਰੁਣਾ ਮਹਾਜਨ ਆਦਿ ਹਾਜਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media