Friday, August 28, 2026

ਉਘੇ ਖੇਡ ਪ੍ਰਮੋਟਰ ਐਸ.ਐਸ ਸੰਧੂ ਰੇਲਵੇ ਨੂੰ ਸ਼ਾਨਦਾਰ ਵਿਦਾਇਗੀ

PPN3108201616ਅੰਮ੍ਰਿਤਸਰ, 31 ਅਗਸਤ (ਗੁਰਮੀਤ ਸੰਧੂ)- ਉੱਘੇ ਖੇਡ ਪ੍ਰਮੋਟਰ ਤੇ ਰੇਲਵੇ ਦੇ ਡਿਪਟੀ ਸੀ.ਆਈ.ਟੀ ਸਵਰਨ ਸਿੰਘ ਸੰਧੂ ਅੱਜ 3.30 ਦਿਹਾਕਿਆਂ ਦੀਆਂ ਬੇਮਿਸਾਲ ਰੇਲ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ। ਇਸ ਮੋਕੇ ਉਨ੍ਹਾਂ ਦੇ ਸਾਥੀਆਂ ਸਹਿਯੋਗੀਆਂ, ਖੇਡ ਪ੍ਰੇਮੀਆਂ ਤੇ ਹੋਰਨਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੋਕੇ ਸੀਆਈਟੀ ਸਟੇਸ਼ਨ ਤੇ ਉਘੇ ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਦੇਖ ਰੇਖ ਹੇਠ ਤੇ ਬੇਮਿਸਾਲ ਪ੍ਰਬੰਧਾਂ ਹੇਠ ਹੋਏ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦੇ ਦੋਰਾਨ ਸਟੇਸ਼ਨ ਮਾਸਟਰ ਐਸ.ਐਸ ਗੁਪਤਾ ਤੇ ਸੇਵਾ ਮੁਕਤ ਏ.ਸੀ.ਐਮ ਹਰਨਰਾਇਣ ਨੇ ਸਾਂਝੇ ਤੋਰ ਤੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ।ਉਘੇ ਰੇਲ ਟਰੇਡ ਯੂਨਿਅਨ ਆਗੂ ਸੀ.ਆਈ.ਟੀ ਅਮੋਲਕ ਸਿੰਘ ਮਾਂਗਟ ਨੇ ਸਵਰਨ ਸਿੰਘ ਸੰਧੂ ਦੀ ਰੇਲ ਕਾਰਜਸ਼ੈਲੀ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਡੀਜਲ ਇੰਜਣ ਸ਼ੈਡ ਲੁਧਿਆਣਾ, ਡੀਐਮਯੂ ਸ਼ੈਡ ਜਲੰਧਰ ਤੇ ਫਿਰ ਰੇਲਵੇ ਟਿਕਟ ਚੈਕਿੰਗ ਸਟਾਫ ਅੰਮ੍ਰਿਤਸਰ ਵਿਖੇ ਬੇਮਿਸਾਲ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਫੁਟਬਾਲ ਖੇਡ ਖੇਤਰ, ਸਮਾਜਿਕ ਖੇਤਰ ਤੇ ਧਾਰਮਿਕ ਖੇਤਰ ਦੇ ਵਿਚ ਵੀ ਬਣਦਾ ਯੌਗਦਾਨ ਪਾਇਆ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ। ਇਸ ਮੋਕੇ ਐਸਐਸ ਸੰਧੂ  ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਸਾਬਕਾ ਸੀਆਈਟੀ ਸੁਰਿੰਦਰ ਕੁਮਾਰ, ਕਾਂਗਰਸੀ ਆਗੂ ਚਰਨ ਸਿੰਘ ਸੰਧੂ, ਜਗਰੂਪ ਸਿੰਘ, ਐਸਐਸ ਮਾਨ, ਪ੍ਰਵੀਨ ਕੁਮਾਰ, ਸ਼ੁਭਿੰਦਰ ਸਿੰਘ, ਨਿਰਮਲ ਨੀਮਾ, ਟੀਪੀ ਆਹਲੁਵਾਲੀਆ, ਦਲਜੀਤ ਰੰਧਾਵਾ, ਪ੍ਰਵੀਨ ਕੱਕੜ, ਰਕੇਸ਼ ਕੁਮਾਰ, ਪੂਨਮ, ਮਨਜੀਤ ਸਿੰਘ, ਕੁਲਜ਼ੀਤ ਸਿੰਘ ਹੁੰਦਲ ਆਦਿ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply