Saturday, August 29, 2026

ਛੋਟੇਪੁਰ ਨੇ ਟਿਕਟਾਂ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲੀਆਂ – ਬਲਵਿੰਦਰ ਰੁਮਾਣਾ ਚੱਕ

PPN3108201618ਤਰਸਿੱਕਾ, 31 ਅਗਸਤ (ਕੰਵਲ ਜੋਧਾਨਗਰੀ)- ਸੁੱਚਾ ਸਿੰਘ ਛੋਟੇਪੁਰ ਨੇ ਇਕ ਹਲਕੇ ‘ਚ ਕਈ ਟਿਕਟਾਂ ਦਾ ਝਾਂਸਾ ਦੇ ਕੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਹਨ, ਜੋ ਕਿ ਜੱਗ ਜਾਹਿਰ ਹਨ।ਇਹਨਾਂ ਸ਼ਬਦਾਂ ਦਾ ਪ੍ਰਟਾਵਾ ਕਰਦਿਆਂ ਕਿਸਾਨ ਵਿੰਗ ਸਰਕਲ ਡੇਹਰੀਵਾਲ ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮਿਹਨਤੀ ਅਤੇ ਸਰਗਰਮ ਵਰਕਰ ਛੋਟੇਪੁਰ ਦੀਆਂ ਹਰਕਤਾਂ ਤਂੋ ਕਾਫੀ ਪਰੇਸ਼ਾਨ ਸਨ।ਕਾਰਨ ਇਹ ਸੀ ਕਿ ਛੋਟੇਪੁਰ ਵੱਲਂੋ ਦੂਜੀਆਂ ਪਾਰਟੀਆਂ ਵਿੱਚਂੋ ਆਏ ਬੰਦਿਆ ਨੂੰ ਟਿਕਟਾਂ ਦਾ ਝਾਂਸਾ ਦੇ ਕਿ ਪੂਰੇ ਪੰਜਾਬ ਵਿੱਚ ਜਥੇਬੰਦਕ ਢਾਂਚੇ ਨੂੰ ਧੜੇਬੰਦੀ  ਤਬਦੀਲ ਕਰਨ ਵਿੱਚ ਲੱਗਾ ਹੋਇਆ ਸੀ।ਪਾਰਟੀ ਵਰਕਰਾਂ ਵੱਲਂੋ ਦਿਲੀ ਟੀਮ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਰਿਹਾ ਸੀ, ਉਸ ਵਕਤ ਲੀਡਰਸ਼ਿਪ ਕੋਲ ਪੁਖਤਾ ਸਬੂਤ ਨਾ ਹੋਣ ਕਾਰਨ ਸੁੱਚਾ ਸਿੰਘ ਮੋਟੀਆਂ ਰਕਮਾਂ ਇਕੱਠੀਆਂ ਕਰਨ ਵਿੱਚ ਸਫਲ ਰਿਹਾ।ਇਥੇ ਦੱਸਣਯੋਗ ਇਹ ਵੀ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਛੋਟੇਪੁਰ ਦੀ ਕਾਰਜਕਾਰੀ ਤਂੋ ਨਾ ਖੁਸ਼ ਹੋ ਕੇ ਛੋਟੇਪੁਰ ਦੇ ਵਿਰੋਧ ‘ਚ ਅਮ੍ਰਿੰਤਸਰ ਵਿਖੇ ਵਲੰਟੀਅਰਾ ਵੱਲਂੋ ਪੁਤਲੇ ਵੀ ਸਾੜੇ ਗਏ ਸਨ।ਬਲਵਿੰਦਰ ਸਿੰਘ ਨੇ ਇਹ ਵੀ ਹੈ ਕਿ ਛੋਟੇਪੁਰ ਨੂੰ ਪਾਰਟੀ ਵਿੱਚਂੋ ਬਾਹਰ ਕੱਢਣ ਤੇ ਪਾਰਟੀ ਦੀਆਂ ਜੜਾਂ ਹੋਰ ਵੀ ਮਜਬੂਤ ਹੋਈਆਂ ਹਨ ਆਮ ਆਦਮੀ ਪਾਰਟੀ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਭਰਿਸਟਾਚਾਰੀ ਨੂੰ ਕੋਈ ਥਾਂ ਨਹੀ ਮਿਲੇਗੀ।ਪਾਰਟੀ ਹਮੇਸ਼ਾ ਇਮਾਨਦਾਰ ਕਿਰਦਾਰ ਵਾਲੇ ਵਰਕਰ ਨੂੰ ਪਹਿਲ ਦੇਵੇਗੀ ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply