Monday, August 10, 2026

ਈ-ਗੱਡੀਆਂ ਅਤੇ ਈ-ਰਿਕਸ਼ਾ ਨੂੰ ਪਰਮਿਟ ਲੋੜਾਂ ਤੋਂ ਮੁਕਤ ਕੀਤਾ ਗਿਆ

ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ)- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਈ ਰਿਕਸ਼ਾ ਅਤੇ ਈ ਗੱਡਿਆਂ ਨੂੰ ਪਰਮਿਟ ਲੋੜਾਂ ਤੋਂ ਮੁਕਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਿਕ ਮੋਟਰ ਵਾਹਨ ਕਾਨੂੰਨ 1988 ਦੀ ਧਾਰਾ 66 ਈ ਉਪ-ਧਾਰਾ (1 ) ਦੀ ਵਿਵਸਥਾ ਈ ਗੱਡੀਆਂ ਅਤੇ ਈ ਰਿਕਸ਼ਾਂ ਵਿੱਚ ਲਾਗੂ ਨਹੀਂ ਹੋਵੇਗੀ, ਜਿਸ ਦਾ ਇਸਤੇਮਾਲ ਵਿਅਕਤੀਗਤ ਸਮਾਨ ਅਤੇ ਯਾਤਰੀਆਂ ਨੂੰ ਲੈ ਜਾਣ ਲਈ ਕੀਤਾ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਵੈਸੇ ਵਾਹਨ ਜੋ ਈ ਗੱਡਿਆਂ ਜਾਂ ਈ ਰਿਕਸ਼ਾ ਦੇ ਤੌਰ ਵਿਚ ਦਰਜ ਹਨ ਉਨ੍ਹਾਂ ਨੂੰ ਕਿਸੇ ਵੀ ਪਰਮਿਟ ਦੀ ਲੋੜ ਨਹੀਂ ਹੋਵੇਗੀ।ਹਾਲਾਂਕਿ ਰਾਜ ਸਰਕਾਰਾਂ ਖਾਸ ਖੇਤਰਾਂ ਜਾਂ ਖਾਸ ਸੜਕਾਂ ਵਿਚ ਇਨ੍ਹਾਂ ਵਾਹਨਾਂ ਦੇ ਚੱਲਣ ਉਤੇ ਉੱਚਿਤ ਆਵਾਜਾਈ ਕਾਨੂੰਨਾਂ ਹੇਠ ਪਾਬੰਦੀ ਲਾਗੂ ਕਰ ਸਕਦੇ ਹਨ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply