Tuesday, August 11, 2026

ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ – ਵੀਰ ਮਨਪ੍ਰੀਤ ਸਿੰਘ ਅਲੀਪੁਰ

PPN0109201607ਸੰਦੌੜ, 1 ਸਤੰਬਰ (ਹਰਮਿੰਦਰ ਸਿੰਘ ਭੱਟ) – ਦੇਸ਼ ਭਰ ਵਿਚ ਹਰ ਰੋਜ਼ 2800 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਜਾਂ ਫਿਰ ਬੀੜੀ-ਸਿਗਰੇਟ ਪੀਣ ਕਾਰਨ ਹੁੰਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰਾਂ ਹਰ ਘੰਟੇ 114 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਅਤੇ ਲੇਖਕ ਹਰਮਿੰਦਰ ਭੱਟ ਨੇ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਨਸ਼ਿਆਂ ਵਿਚ ਗ਼ਲਤਾਨ ਹੋ ਰਹੀ ਅਜੋਕੀ ਨੌਜਵਾਨੀ ਦੇ ਭਵਿੱਖ ਤੇ ਚਿੰਤਤ ਹੁੰਦਿਆਂ ਕੀਤਾ। ਉਨਾਂ ਕਿਹਾ ਕਿ ਮਾਹਿਰਾਂ ਅਨੁਸਾਰ ਦੁਨੀਆ ਵਿਚ ਹਰ 6 ਸਕਿੰਟ ਵਿਚ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਤੰਬਾਕੂ ਤੇ ਸਿਗਰਟ ਬਣ ਰਿਹਾ ਹੈ।ਇੱਕ ਸਿਗਰਟ ਜ਼ਿੰਦਗੀ ਦੇ 11 ਮਿੰਟ ਘੱਟਾ ਰਹੀ ਹੈ ਅਤੇ ਇਸ ਦੇ ਧੂੰਏਂ ਨਾਲ ਨਸ਼ੇ ਤੋਂ ਪਰਹੇਜ਼ ਕਰਨ ਵਾਲੇ ਅਣਭੋਲ ਵੀ ਲਾਇਲਾਜ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਉਨਾਂ ਕਿਹਾ ਕਿ ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ ਨੂੰ ਮੰਨਿਆ ਜਾ ਸਕਦਾ ਹੈ ਕਾਰਨ ਇਨਾਂ ਦੀ ਰੋਕਥਾਮ ਨੂੰ ਧਿਆਨ ਵਿਚ ਨਾ ਲਿਆਂਦਿਆਂ ਹੋਇਆ ਸਰਕਾਰ ਵੱਲੋਂ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਫੋਕੇ ਕਾਨੂੰਨ ਬਣਾਏ ਗਏ ਹਨ ਉਨਾਂ ਨੂੰ ਮਜ਼ਾਕ ਬਣਾ ਕੇ ਨਸ਼ੇ ਦੇ ਆਦੀ ਲੋਕ ਸ਼ਰੇਆਮ ਸਰਬਜਨਕ ਥਾਵਾਂ ਤੇ ਇਹੋ ਜਿਹੇ ਭੈੜੇ ਨਸ਼ਿਆਂ ਦਾ ਸੇਵਨ ਕਰਦੇ ਦੇਖੇ ਜਾ ਰਹੇ ਹਨ।ਇਸ ਮੌਕੇ ਬਾਬਾ ਚਮਕੌਰ ਸਿੰਘ ਬਿਸਨਗੜ, ਲੇਖਕ ਹਰਮਿੰਦਰ ਸਿੰਘ ਭੱਟ, ਭਾਈ ਅਵਤਾਰ ਸਿੰਘ ਕੰਗਣਵਾਲ, ਭਾਈ ਲਖਵਿੰਦਰ ਸਿੰਘ ਲੱਖਾ ਆਦਿ ਇਲਾਕੇ ਦੇ ਮੁਹਤਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply