ਅੰਮ੍ਰਿਤਸਰ, 1 ਸਤੰਬਰ (ਜਗਦੀਪ ਸਿੰਘ ਸੱਗੂ) -ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਸੁਧਾਰਾਂ ਤਹਿਤ ਜਨਹਿੱਤ ਲਈ ਇਕੋ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਇਲਾਕਿਆਂ ਵਿਚ ਵਿਚ ਸਥਾਪਤ ਕੀਤੇ 30 ਸੇਵਾ ਕੇਂਦਰ ਚਾਲੂ ਕਰ ਦਿੱਤੇ ਗਏ ਹਨ ਅਤੇ ਲੋਕ ਇੰਨਾਂ ਕੇਂਦਰਾਂ ‘ਤੇ ਵੱਖ-ਵੱਖ ਵਿਭਾਗਾਂ ਦੀਆਂ 62 ਸੇਵਾਂਵਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਲੋਕਾਂ ਦੇ ਕੀਮਤੀ ਸਮੇਂ ਦੀ ਬਚਤ ਅਤੇ ਸਰਕਾਰੀ ਕਾਰਜਪ੍ਰਣਾਲੀ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ 12 ਅਗਸਤ ਤੋਂ ਇਹ ਸੇਵਾ ਕੇਂਦਰ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ, ਪਰ ਫਿਰ ਵੀ ਬਹੁਤੇ ਲੋਕ ਨਾ ਮਾਲੂਮ ਹੋਣ ਕਾਰਨ ਆਪਣੇ ਨੇੜੇ ਦੇ ਸੇਵਾ ਕੇਂਦਰਾਂ ਨੂੰ ਛੱਡ ਕੇ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਦੇ ਸੁਵਿਧਾ ਕੇਂਦਰਾਂ ਵਿਚ ਪਹੁੰਚ ਰਹੇ ਹਨ, ਜਿੱਥੇ ਕਿ ਭੀੜ ਵੱਧ ਹੋਣ ਕਾਰਨ ਸਮਾਂ ਵੀ ਵੱਧ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ਵਿਚ ਪਿੰਕ ਪਲਾਜ਼ਾ, ਸਕੱਤਰੀ ਬਾਗ, ਲਾਹੌਰੀ ਗੇਟ, ਕੋਟ ਮੋਤੀ ਰਾਮ, ਲੋਕ ਨਿਰਮਾਣ ਵਿਭਾਗ ਦਫਤਰ, ਸੇਵਾ ਨਗਰ, ਘਿਉ ਮੰਡੀ, ਭਗਤਾਂਵਾਲਾ, ਚਾਹ ਨਿਹੰਗਾਂ ਪੁਤੀਲਘਰ, ਜ਼ੋਨ 8 ਛੇਹਾਰਟਾ, ਕਬੀਰ ਪਾਰਕ, ਬਸੰਤ ਐਵੀਨਿਊ, ਰਣਜੀਤ ਐਵੀਨਿਊ, ਸਿਵਲ ਹਸਪਤਾਲ, ਮਾਲ ਮੰਡੀ, ਮੁਸਲਿਮ ਗੰਜ, ਸ਼ਕਤੀ ਨਗਰ ਪਾਰਕ, ਪਟਾਕਾ ਮਾਰਕੀਟ, ਜਪਾਨੀ ਮਿਲ, ਜੌੜਾ ਫਾਟਕ ਨੇੜੇ ਕੋਟ ਬਾਬਾ ਦੀਪ ਸਿੰਘ, 88 ਫੁੱਟ ਰੋਡ ‘ਤੇ ਬਾਬਾ ਘੋੜੇ ਸ਼ਾਹ ਤੋਂ ਇਲਾਵਾ ਰਮਦਾਸ, ਰਾਜਾਸਾਂਸੀ ਵਿਚ ਸਿਵਲ ਹਸਪਤਾਲ ਅਤੇ ਮਸਜਿਦ ਨੇੜੇ, ਬੱਸ ਸਟੈਂਡ ਸਾਹਮਣੇ ਮਜੀਠਾ, ਫਤਿਹਗੜ੍ਹ ਚੂੜੀਆਂ ਰੋਡ ਅਜਨਾਲਾ, ਮਾਰਕੀਟ ਕਮੇਟੀ ਰਈਆ, ਬੀ ਡੀ ਪੀ ਓ ਦਫਤਰ ਰਈਆ ਅਤੇ ਯੂ ਐਲ ਬੀ ਦਫਤਰ ਰਈਆ ਵਿਖੇ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਇੰਨਾਂ ਕੇਂਦਰ ਵਿਚ ਸਿੱਖਿਅਤ ਸਟਾਫ ਮਾਲ, ਖੇਤੀਬਾੜੀ ਵਿਭਾਗ, ਵੱਖ-ਵੱਖ ਤਰਾਂ ਦੇ ਸਰਟੀਫਿਕੇਟ, ਪੈਨਸ਼ਨ ਸਬੰਧੀ ਕੇਸ, ਸਿਹਤ ਵਿਭਾਗ ਦੀਆਂ ਸੇਵਾਵਾਂ ਬਹੁਤ ਵਧੀਆ ਢੰਗ ਨਾਲ ਦੇ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮਾਂ ਲਈ ਸੁਵਿਧਾ ਕੇਂਦਰ ਵਿਚ ਆਉਣ ਨਾਲੋਂ ਇੰਨਾਂ ਸੇਵਾ ਕੇਂਦਰਾਂ ਵਿਚ ਜਾ ਕੇ ਸਰਕਾਰੀ ਸਹੂਲਤ ਦਾ ਲਾਹਾ ਲੈਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media