Monday, August 10, 2026

ਯੂਥ ਫੈਸਟੀਵਲਾਂ ਤੋਂ ਪਹਿਲਾਂ ‘ਥੀਏਟਰ ਦੀਆਂ ਆਈਟਮਾਂ’ ਦੀ ਵਰਕਸ਼ਾਪ ਆਯੋਜਿਤ

PPN0109201614 PPN0109201615ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ 01-09-2016 ਨੂੰ ਯੂਥ ਫੈਸਟੀਵਲਾਂ ਤੋਂ ਪਹਿਲਾਂ “ਥੀਏਟਰ ਦੀਆਂ ਆਈਟਮਾਂ” ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਣਨ ਯੋਗ ਹੈ ਕਿ ਇਸ ਸਾਲ ਯੂਥ ਫੈਸਟੀਵਲ ਦੀਆਂ ਵੱਖ-ਵੱਖ ਆਈਟਮਾਂ ਨਾਲ ਸਬੰਧਿਤ ਵਰਕਸ਼ਾਪ ਪਿਛਲੇ ਚਾਰ ਦਿਨਾਂ ਤੋਂ ਚਲ ਰਹੀ ਹੈ ਜੋ ਡਾਇਰੈਕਟਰ ਯੂਥ ਵੈਲਫੇਅਰ ਡਾ. ਜਗਜੀਤ ਕੌਰ ਦੀ ਅਗਵਾਈ ਵਿਚ ਕਰਾਈ ਗਈ।  ਥੀਏਟਰ ਦੀ ਵਰਕਸ਼ਾਪ ਦਾ ਮੰਤਵ “ਥੀਏਟਰ ਦੀਆਂ ਆਈਟਮਾਂ” ਦੇ ਤਕਨੀਕੀ ਨੁਕਤਿਆਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਹੈ ਤਾਂ ਜੋ ਯੂਥ ਫੈਸਟੀਵਲਾਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਮਿਲ ਸਕੇ, ਉਹਨਾਂ ਦੇ ਮਨਾਂ ਦੇ ਸ਼ੰਕੇ ਦੂਰ ਹੋ ਸਕਣ, ਉਹ ਆਪਣੀਆਂ ਪੇਸ਼ਕਾਰੀਆਂ ਹੋਰ ਵਧੀਆ ਢੰਗ ਨਾਲ ਦੇ ਸਕਣ ਅਤੇ ਪੁਜ਼ੀਸ਼ਨਾਂ ਹਾਂਸਲ ਕਰ ਸਕਣ।  ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਡਾ. ਵਿਸ਼ਵਾ ਰਮਨ ਨਿਰਮਲ, ਡਾ. ਜਸਪਾਲ ਕੌਰ ਦਿੳਲ ਅਤੇ ਡਾ. ਗੁਰਪ੍ਰੀਤ ਸਿੰਘ ਦਾ ਬੁੱਕੇ ਦੇ ਕੇ ਸਵਾਗਤ ਕੀਤਾ। ਵਰਕਸ਼ਾਪ ਵਿਚ ਯੂਨੀਵਰਸਿਟੀ ਕੈਂਪਸ ਅਤੇ ਯੂਨਂੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਨੇ ਭਾਗ ਲਿਆ।
ਖੇਤਰੀ ਮਾਹਿਰਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਨਾਲ ਗੱਲ ਬਾਤ ਕਰਦੇ ਹੋਏ ਥੀਏਟਰ ਨਾਲ ਸਬੰਧਿਤ ਆਈਟਮਾਂ ਜਿਵੇਂ ਕਿ ਫੈਂਸੀ ਡਰੈੱਸ, ਮਾਈਮ, ਮਮਿੱਕਰੀ, ਇਕਾਂਗੀ ਅਤੇ ਸਕਿੱਟ ਨਾਲ ਜੁੜੇ ਕਈ ਤਕਨੀਕੀ ਨੁਕਤਿਆਂ ‘ਤੇ ਗਹਿਰਾਈ ਵਿਚ ਗੱਲ-ਬਾਤ ਕੀਤੀ।ਉਹਨਾਂ ਨੇ ਉਪਰਕੋਤ ਆਈਟਮਾਂ ਨਾਲ ਸਬੰਧਿਤ ਕਈ ਹੋਰ ਨੁਕਤੇ ਜਿਸ ਤਰ੍ਹਾਂ ਕਿ ਸਟੇਜ ‘ਤੇ ਪਰਾਪਰਟੀ ਦਾ ਸਹੀ ਤਰੀਕੇ ਨਾਲ ਉਪਯੋਗ, ਚਰਿੱਤਰ ਦੇ ਅਨੁਸਾਰ ਢੁਕਵਾਂ ਪਹਿਰਾਵਾ, ਡਾਇਲਾਗ ਡਲੀਵਰੀ, ਭਾਸ਼ਾ, ਮਾਈਕਾਂ ਦਾ ਉਪਯੋਗ ਆਦਿ ‘ਤੇ ਕਈ ਸੁਝਾਅ ਦਿੱਤੇ।
ਵਰਕਸ਼ਾਪ ਦੇ ਅੰਤ ਵਿਚ ਡਾ. ਜਗਜੀਤ ਕੌਰ ਨੇ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਅਧਿਆਪਕਾਂ, ਟੀਮ ਡਾਇਰੈਕਟਰਾਂ ਅਤੇ ਵਿਦਿਆਰਥੀਆਂ ਨੂੰ ਸੁੁਝਾਅ ਦਿੰਦੇ ਹੋਏ ਕਿਹਾ ਕਿ ਇਹਨਾਂ ਵਰਕਸ਼ਾਪਾਂ ਵਿਚ ਦੱਸੇ ਗਏ ਤਕਨੀਕੀ ਨੁਕਤਿਆਂ ਨੂੰ ਮੁੱਖ ਰੱਖ ਕੇ ਟੀਮਾਂ ਦੀ ਤਿਆਰੀ ਕੀਤੀ ਜਾਵੇ ਤਾਂ ਜੋ ਉਹ ਯੂਥ ਫੈਸਟੀਵਲਾਂ ਵਿਚ ਪੁਜ਼ੀਸ਼ਨਾਂ ਹਾਂਸਲ ਕਰਕੇ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲਾਂ ਵਿਚ ਭਾਗ ਲੈ ਕੇ ਯੂਨੀਵਰਸਿਟੀ ਦਾ ਨਾਮ ਹੋਰ ਉਚਾਈਆਂ ਤੱਕ ਲੈ ਜਾ ਸਕਣ।
ਡਾ. ਜਗਜੀਤ ਕੌਰ ਨੇ ਆਏ ਹੋਏ ਖੇਤਰੀ ਮਾਹਿਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦਆਰਾ ਦੱਸੇ ਤਕਨੀਕੀ ਨੁਕਤਿਆਂ ਦਾ ਵਿਦਿਆਰਥੀ ਕਲਾਕਾਰ ਜ਼ਰੂਰ ਲਾਭ ਉਠਾਣਗੇ। ਉਹਨਾਂ ਨੇ ਆਏ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਟੀਮ ਡਾਇਰੈਕਟਰਾਂ ਦਾ ਧੰਨਵਾਦ ਕਰਦੇ ਹੋਏ ਯੂਥ ਫੈਸਟੀਵਲਾਂ ਵਿਚ ਭਾਗ ਲੈ ਰਹੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply